• Home
  • »
  • News
  • »
  • punjab
  • »
  • CHANDIGARH NAVJOT SIDHU ANNOUNCES FREE CYLINDER FOR WOMEN AND 5TH STANDARD STUDENTS IN SHAHNA OF BARNALA KS

ਸਿੱਧੂ ਨੇ ਔਰਤਾਂ ਅਤੇ ਵਿਦਿਆਰਥਣਾਂ ਲਈ ਕੀਤੇ ਵੱਡੇ ਐਲਾਨ, ਮੁਫ਼ਤ 'ਚ ਸਲੰਡਰ ਦਾ ਵੀ ਵਾਅਦਾ

Punjab Election 2022: ਪੰਜਾਬ ਕਾਂਗਰਸ ਪ੍ਰਧਾਨ (Punjab Congress President) ਨਵਜੋਤ ਸਿੰਘ ਸਿੱਧੂ (Navjot Singh sidhu) ਨੇ ਸੋਮਵਾਰ ਭਦੌੜ ਵਿੱਚ ਰੈਲੀ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਔਰਤਾਂ ਅਤੇ ਵਿਦਿਆਰਥਣਾਂ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਨਾਲ ਹੀ ਘਰ ਦੀਆਂ ਸੁਆਣੀਆਂ ਲਈ ਕਾਂਗਰਸ ਸਰਕਾਰ ਬਣਨ 'ਤੇ ਮੁਫ਼ਤ ਸਲੰਡਰ ਵੀ ਦੇਣ ਦਾ ਵਾਅਦਾ ਕੀਤਾ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਕਾਂਗਰਸ ਪ੍ਰਧਾਨ (Punjab Congress President) ਨਵਜੋਤ ਸਿੰਘ ਸਿੱਧੂ (Navjot Singh sidhu) ਨੇ ਸੋਮਵਾਰ ਭਦੌੜ ਵਿੱਚ ਰੈਲੀ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਔਰਤਾਂ ਅਤੇ ਵਿਦਿਆਰਥਣਾਂ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਨਾਲ ਹੀ ਘਰ ਦੀਆਂ ਸੁਆਣੀਆਂ ਲਈ ਕਾਂਗਰਸ ਸਰਕਾਰ ਬਣਨ 'ਤੇ ਮੁਫ਼ਤ ਸਲੰਡਰ ਵੀ ਦੇਣ ਦਾ ਵਾਅਦਾ ਕੀਤਾ।

    ਬਰਨਾਲਾ ਦੇ ਭਦੌੜ ਵਿੱਚ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਪੰਜਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ 10ਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਨੂੰ 15 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ 12ਵੀਂ ਜਮਾਤ ਦੀਆਂ ਪਾਸ ਵਿਦਿਆਰਥਣਾਂ ਲਈ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

    ਸ਼ਹਿਣਾ ਵਿੱਚ ਕਾਂਗਰਸ ਪਾਰਟੀ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਔਰਤਾਂ ਲਈ ਐਲਾਨ ਕਰਦਿਆਂ ਮੁਫ਼ਤ ਸਲੰਡਰ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਗ੍ਰਹਿਣੀ ਨੂੰ 2 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ। ਉਨ੍ਹਾਂ ਇਹ ਸਾਰਾ ਪੈਸਾ ਮਾਫੀਆ ਦੀ ਜੇਬ ਵਿਚੋਂ ਕੱਢ ਦੇ ਦੇਣ ਬਾਰੇ ਕਿਹਾ।
    Published by:Krishan Sharma
    First published:
    Advertisement
    Advertisement