Home /News /punjab /

ਅਪਨੋਂ ਕੇ ਖਿਲਾਫ ਬਾਤੇਂ ਅਕਸਰ ਖਾਮੋਸ਼ੀ ਸੇ ਸੁਣਤਾ ਹੂੰ...ਜਵਾਬ ਦੇਣੇ ਕਾ ਹੱਕ ਮੈਨੇ....ਸਿੱਧੂ ਨੇ ਕੀਤਾ ਟਵੀਟ

ਅਪਨੋਂ ਕੇ ਖਿਲਾਫ ਬਾਤੇਂ ਅਕਸਰ ਖਾਮੋਸ਼ੀ ਸੇ ਸੁਣਤਾ ਹੂੰ...ਜਵਾਬ ਦੇਣੇ ਕਾ ਹੱਕ ਮੈਨੇ....ਸਿੱਧੂ ਨੇ ਕੀਤਾ ਟਵੀਟ

(ਫਾਇਲ ਫੋਟੋ)

(ਫਾਇਲ ਫੋਟੋ)

Punjab News: ਕਾਂਗਰਸ (Congress) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ (Harish Choudhry) ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਪੱਤਰ ਲਿਖ ਕੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਨ ਤੋਂ ਬਾਅਦ ਸਿੱਧੂ ਨੇ ਇਸ ਸੰਦਰਭ ਵਿੱਚ ਟਵੀਟ ਕਰਕੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਨੇ ਟਵੀਟ (Sidhu Tweet) ਕਰਕੇ ਲਿਖਿਆ, ''ਮੈਂ ਅਕਸਰ ਆਪਣੇ ਖਿਲਾਫ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ, ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦਿੱਤਾ ਹੈ।'

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Punjab News: ਕਾਂਗਰਸ (Congress) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ (Harish Choudhry) ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਪੱਤਰ ਲਿਖ ਕੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਨ ਤੋਂ ਬਾਅਦ ਸਿੱਧੂ ਨੇ ਇਸ ਸੰਦਰਭ ਵਿੱਚ ਟਵੀਟ ਕਰਕੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਨੇ ਟਵੀਟ (Sidhu Tweet) ਕਰਕੇ ਲਿਖਿਆ, ''ਮੈਂ ਅਕਸਰ ਆਪਣੇ ਖਿਲਾਫ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ, ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦਿੱਤਾ ਹੈ।' ਜ਼ਾਹਿਰ ਹੈ ਕਿ ਉਨ੍ਹਾਂ ਨੇ ਇਹ ਟਵੀਟ ਕਾਂਗਰਸ ਹਾਈਕਮਾਂਡ (congress High Command) ਵੱਲੋਂ ਆਪਣੇ ਖਿਲਾਫ ਸੰਭਾਵਿਤ ਅਨੁਸ਼ਾਸਨੀ ਕਾਰਵਾਈ ਨੂੰ ਲੈ ਕੇ ਕੀਤਾ ਹੈ। ਪਿਛਲੇ ਦੋ ਦਿਨਾਂ ਤੋਂ ਸਿੱਧੂ ਇਸ ਮਾਮਲੇ ਵਿੱਚ ਮੀਡੀਆ ਨੂੰ ਵੀ ਜਵਾਬ ਦੇਣ ਤੋਂ ਝਿਜਕ ਰਹੇ ਸਨ। ਉਥੇ ਹੀ ਅੱਜ ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਇਸ ਮਾਮਲੇ 'ਚ ਸੰਕੇਤ ਦਿੱਤਾ ਹੈ ਕਿ ਉਹ ਸਮਾਂ ਆਉਣ 'ਤੇ ਇਸ ਦਾ ਜਵਾਬ ਦੇਣਗੇ।

  ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦੋਸ਼ ਲਾਇਆ ਕਿ ਸਿੱਧੂ ਆਪਣੇ ਆਪ ਨੂੰ ਪਾਰਟੀ ਤੋਂ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਵਿੱਚ ਸੋਮਵਾਰ ਨੂੰ 23 ਅਪ੍ਰੈਲ ਦੀ ਚਿੱਠੀ ਸਾਹਮਣੇ ਆਈ ਹੈ। ਇਸ ਪੱਤਰ ਦੇ ਨਾਲ ਹੀ ਚੌਧਰੀ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿੱਧੂ ਦੀਆਂ ਮੌਜੂਦਾ ਗਤੀਵਿਧੀਆਂ ਬਾਰੇ ਵਿਸਤ੍ਰਿਤ ਨੋਟ ਵੀ ਭੇਜਿਆ ਹੈ।

  ਨਵਜੋਤ ਸਿੱਧੂ ਦਾ ਟਵੀਟ।

  ਚੌਧਰੀ ਨੇ ਪੱਤਰ ਵਿੱਚ ਲਿਖਿਆ ਕਿ ਸਿੱਧੂ ਨੇ ਪਿਛਲੀ ਕਾਂਗਰਸ ਸਰਕਾਰ ਦੀ ਵਾਰ-ਵਾਰ ਆਲੋਚਨਾ ਕੀਤੀ ਸੀ, ਭਾਵੇਂ ਕਿ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ, ਸਿੱਧੂ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਲਈ ਆਪਣੇ ਆਪ ਨੂੰ ਪਾਰਟੀ ਤੋਂ ਉੱਪਰ ਦਿਖਾਉਣ ਅਤੇ ਦੂਜਿਆਂ ਲਈ ਮਿਸਾਲ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

  ਜ਼ਿਕਰਯੋਗ ਹੈ ਕਿ ਚੋਣਾਂ 'ਚ ਹਾਰ ਤੋਂ ਬਾਅਦ ਸਿੱਧੂ ਲਗਾਤਾਰ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੀ ਇਮਾਨਦਾਰੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ ਭ੍ਰਿਸ਼ਟਾਚਾਰ ਹੋਇਆ ਸੀ, ਇਸ ਲਈ ਕਾਂਗਰਸ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਤੋਂ ਇਲਾਵਾ ਸਿੱਧੂ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹਣ ਤੋਂ ਕਦੇ ਵੀ ਨਹੀਂ ਝਿਜਕਦੇ।

  Published by:Krishan Sharma
  First published:

  Tags: Congress, Navjot singh sidhu, Punjab congess, Punjab politics