ਰੋਡ ਰੇਜ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨ ਸੀਐਲਯੂ ਕੇਸ ਵਿੱਚ ਗਵਾਹ ਵੱਜੋਂ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤੇ ਗਏ ਹਨ। 21 ਤਰੀਕ ਨੂੰ ਪੇਸ਼ ਹੋਣ ਲਈ ਜਾਰੀ ਕੀਤੇ ਇਨ੍ਹਾਂ ਵਾਰੰਟ ਵਿਰੁੱਧ ਸਿੱਧੂ ਨੇ ਹਾਈਕੋਰਟ ਦਾ ਰੁਖ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਨੂੰ ਵੀ ਸੁਰੱਖਿਆ ਦੇ ਮਸਲੇ 'ਤੇ ਚਿੱਠੀ ਲਿਖੀ ਹੈ।
ਦੱਸ ਦੇਈਏ ਕਿ ਜਿਹੜੇ ਸੀਐਲਯੂ ਕੇਸ ਵਿੱਚ ਨਵਜੋਤ ਸਿੱਧੂ ਨੂੰ ਗਵਾਹ ਵੱਜੋਂ ਤਲਬ ਕੀਤਾ ਗਿਆ ਹੈ, ਉਹ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਵਿਰੁੱਧ ਹੈ। ਇਹ ਕੇਸ ਭਾਰਤ ਭੂਸ਼ਨ ਆਸ਼ੂ ਵਿਰੁੱਧ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਦਰਜ ਕੀਤਾ ਸੀ ਅਤੇ ਹੁਣ ਸੇਖੋਂ ਨੇ ਆਸ਼ੂ ਵਿਰੁੱਧ ਸਿੱਧੂ ਦੀ ਗਵਾਹੀ ਦੀ ਮੰਗ ਕੀਤੀ ਹੈ। ਸਾਬਕਾ ਡੀਐਸਪੀ ਸੇਖੋਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸਿੱਧੂ ਦੀ ਗਵਾਹੀ ਬਹੁਤ ਜ਼ਰੂਰੀ ਹੈ ਕਿਉਂਕਿ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਹੀ ਇਸ ਕੇਸ ਦੀ ਜਾਂਚ ਕਰਵਾਈ ਸੀ।
ਹਾਈਕੋਰਟ ਦੇ ਰੁਖ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਜੇਲ੍ਹ ਸੁਪਰਡੈਂਟ ਨੂੰ ਵੀ ਸੁਰੱਖਿਆ ਦੇ ਪੱਖ ਤੋਂ ਚਿੱਠੀ ਲਿਖੀ। ਉਨ੍ਹਾਂ ਖਦਸ਼ਾ ਪ੍ਰਗਟਾਵਇਆ ਕਿ ਜੇਕਰ ਉਹ ਗਵਾਹੀ ਦੇਣ ਲਈ ਲੁਧਿਆਣਾ ਦੀ ਸੀਜੇਐਮ ਅਦਾਲਤ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਵੇਗੀ। ਕਿਉਂਕਿ ਉਨ੍ਹਾਂ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸਿੱਧੂ ਨੇ ਐਸਪੀਪੀ ਪਟਿਆਲਾ ਅਤੇ ਸੀਪੀ ਲੁਧਿਆਣਾ ਨੂੰ ਵੀ ਇਸ ਪੱਤਰ ਦੀ ਕਾਪੀ ਭੇਜੀ ਹੈ ਅਤੇ ਕਿਹਾ ਹੈ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਪਰੰਤੂ ਕੋਈ ਵੀ ਘਿਆਨ ਨਹੀਂ ਦਿੱਤਾ ਗਿਆ ਹੈ।
ਸਿੱਧੂ ਨੇ ਲੁਧਿਆਣਾ ਅਦਾਲਤ ਬੰਬ ਧਮਾਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਮੈਂ ਬਿਨਾਂ ਸੁਰੱਖਿਆ ਅਦਾਲਤ ਜਾਂਦਾ ਹੈ ਤਾਂ ਮੇਰੀ ਜਾਨ ਦਾ ਜਿ਼ੰਮੇਵਾਰ ਕੌਣ ਹੋਵੇਗਾ?
ਸਿੱਧੂ ਦੀ ਵਿਗੜੀ ਹਾਲਤ, ਲਿਆਂਦਾ ਗਿਆ ਹਸਪਤਾਲ
ਉਧਰ ਅੱਜ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿੱਚ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਅਚਾਨਕ ਛਾਤੀ ਵਿੱਚ ਦਰਦ ਉਠਿਆ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਜਿੰਦਰਾ ਚੈਕਿੰਗ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Navjot Sidhu, Punjab Congress, Punjab Police