ਪੰਜਾਬ ਵਿੱਚ ਨਸ਼ਾ ਬੰਦ ਨਹੀਂ ਹੋ ਰਿਹਾ ਹੈ। ਪੁਲਿਸ ਵੀ ਨਸ਼ੇ ਦੇ ਅਸਲ ਕਾਰੋਬਾਰੀਆਂ ਨੂੰ ਫੜਨ ਵਿੱਚ ਨਾਮਾ ਸਾਬਤ ਹੋ ਰਹੀ ਹੈ। ਇਸ ਦੌਰਾਨ ਹੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਪੰਜਾਬ ਵਿੱਚ ਨਸ਼ੇ ਕਿਥੋਂ ਆਉਂਦਾ ਹੈ, ਸਪਲਾਈ ਹੁੰਦਾ ਹੈ, ਬਾਰੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨਸ਼ਾ ਪੰਜਾਬ ਵਿੱਚ ਨਾਈਜਰੀਅਨ ਦੇਸ਼ ਦੇ ਵਿਦਿਆਰਥੀ ਕਰ ਰਹੇ ਹਨ।
ਰਵਨੀਤ ਬਿੱਟੂ ਨੇ ਨਾਈਜਰੀਅਨ ਵਿਦਿਆਰਥੀਆਂ ਨੂੰ ਨਸ਼ਾ ਤਸਕਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਹੀ ਵਿਦਿਆਰਥੀ ਪੰਜਾਬ ਵਿੱਚ ਨਸ਼ਾ ਤਸਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਇਕੱਠੇ ਪੈਸਿਆਂ ਨੂੰ ਨਾ ਵੇਖਣ ਸਗੋਂ ਆਪਣੇ ਪੰਜਾਬ ਦੇ ਭਵਿੱਖ ਨੂੰ ਵੇਖਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਉਹ ਪੰਜਾਬ ਅਤੇ ਕੇਂਦਰ ਤੱਕ ਵੀ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ 19 ਤਰੀਕ ਨੂੰ ਉਹ ਮੁੱਖ ਮੰਤਰੀ ਭਗੰਤ ਮਾਨ ਨੂੰ ਵੀ ਮਿਲਣਗੇ। ਬਿੈੱਟੁ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਬਹੁਤ ਸਾਰੀ ਸਮੱਗਰੀ ਵੀ ਇਕੱਠੀ ਕੀਤੀ ਹੋਈ ਹੈ ਕਿ ਪੰਜਾਬ ਵਿੱਚ ਇਸ ਸਮੇਂ ਪਾਕਿਸਤਾਨ ਨਾਲੋਂ ਵੀ ਵੱਧ ਨਸ਼ਾ ਵਿਕ ਰਿਹਾ ਹੈ। ਇਹ ਨਸ਼ਾ ਨਾਈਜ਼ੀਰੀਅਨ ਵਿਦਿਆਰਥੀ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਨ ਮੁੰਡੇ ਕੁੜੀਆਂ ਹਨ, ਵੰਡਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਤਾਲਮੇਲ ਕਰਕੇ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਅੱਗੇ ਤੋਂ ਦਾਖਲੇ ਦੇਣ ਤੋਂ ਵੀ ਰੋਕਿਆ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Drug deaths in Punjab, Drug Mafia, Punjab Congress, Punjab Police, Ravneet Singh Bittu