• Home
 • »
 • News
 • »
 • punjab
 • »
 • CHANDIGARH NIGHT CURFEW ANNOUNCED FROM 10 PM TO 5 AM AK

Chandigarh Night Curfew: ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਦਾ ਐਲਾਨ

ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਿਟੀ ਬਿਊਟੀਫੁਲ ਵਿੱਚ ਨਾਈਟ ਕਰਫਿਊ ਦਾ ਫੈਸਲਾ ਲਿਆ ਹੈ।

Chandigarh:ਰਾਤ 10 ਵਜੇ ਤੋਂ ਸਵੇਰੇ 5ਵਜੇ ਤੱਕ ਨਾਈਟ ਕਰਫ਼ਿਊ ਦਾ ਐਲਾਨ

 • Share this:
  ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਿਟੀ ਬਿਊਟੀਫੁਲ ਵਿੱਚ ਨਾਈਟ ਕਰਫਿਊ ਦਾ ਫੈਸਲਾ ਲਿਆ ਹੈ।

  ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਹਿਰ 'ਚ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਦੌਰਾਨ ਆਵਾਜਾਈ 'ਤੇ ਪਾਬੰਦੀ ਰਹੇਗੀ। ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਜ਼ਾਰਾਂ ਨੂੰ ਵੀ ਬੰਦ ਕਰਨਾ ਹੋਵੇਗਾ। ਰਾਤ ਦੇ ਕਰਫਿਊ ਲਈ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿੰਮ ਬੰਦ ਰਹਿਣਗੇ।

  ਹੋਟਲ, ਰੈਸਟੋਰੈਂਟ, ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ।

  ਸੈਕਟਰ 26 ਦੀ ਸਬਜ਼ੀ ਮੰਡੀ ਦਾ ਸਮਾਂ ਸਵੇਰੇ 5 ਵਜੇ ਤੋਂ ਸਵੇਰੇ 10 ਵਜੇ ਤੱਕ ਹੋਵੇਗਾ।

  ਜਦੋਂਕਿ ਇਨ੍ਹਾਂ ਦਾ ਬਾਜ਼ਾਰ ਸ਼ਾਮ 5 ਵਜੇ ਤੱਕ ਹੀ ਲੱਗ ਸਕੇਗਾ।

  ਰਾਤ ਦੇ ਕਰਫਿਊ ਦੇ ਨਾਲ-ਨਾਲ ਪ੍ਰਸ਼ਾਸਨ ਨੇ ਸਕੂਲਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਹਨ।

  ਚੰਡੀਗੜ੍ਹ ਦੇ ਸਾਰੇ ਭੀੜ-ਭੜੱਕੇ ਵਾਲੇ ਬਾਜ਼ਾਰ, ਸ਼ਾਸਤਰੀ ਮਾਰਕੀਟ ਸੈਕਟਰ 22, ਪਾਲਿਕਾ ਬਾਜ਼ਾਰ ਸੈਕਟਰ 19, ਪਟੇਲ ਮਾਰਕੀਟ ਸੈਕਟਰ 15, ਸੈਕਟਰ 22 ਮੋਬਾਈਲ ਮਾਰਕੀਟ ਸ਼ਾਮ 5 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ।

  ਸਾਰੇ ਸਰਕਾਰੀ ਦਫ਼ਤਰ ਅਤੇ ਨਿੱਜੀ ਦਫ਼ਤਰ 50% ਸਮਰੱਥਾ ਨਾਲ ਖੁੱਲ੍ਹਣਗੇ।

  ਹੈ।  ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਨੇ ਬਰਡ ਸੈਂਚੂਰੀ ਅਤੇ ਰੌਕ ਗਾਰਡਨ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ, ਸੁਖਨਾ ਝੀਲ 'ਤੇ ਐਤਵਾਰ ਨੂੰ ਇਕੱਠੀ ਹੋਈ ਭੀੜ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ 'ਤੇ ਬੋਟਿੰਗ, ਮਨੋਰੰਜਨ ਪਾਰਕ ਸਮੇਤ ਸਾਰੀਆਂ ਗਤੀਵਿਧੀਆਂ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀਆਂ ਹਨ। ਐਤਵਾਰ ਨੂੰ ਝੀਲ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਦੇ ਨਾਲ ਹੀ, ਝੀਲ ਸਿਰਫ ਸੋਮਵਾਰ ਤੋਂ ਸ਼ਨੀਵਾਰ ਤੱਕ ਸੈਰ ਲਈ ਖੁੱਲ੍ਹੀ ਰਹੇਗੀ। ਹਾਲਾਂਕਿ, ਸੋਮਵਾਰ ਤੋਂ ਸ਼ਨੀਵਾਰ ਸਵੇਰੇ 5:00 ਵਜੇ ਤੋਂ ਰਾਤ 9:00 ਵਜੇ ਤੱਕ ਅਤੇ ਸ਼ਾਮ 6:00 ਤੋਂ 8:00 ਵਜੇ ਤੱਕ ਲੋਕ ਸੁਖਨਾ ਝੀਲ 'ਤੇ ਸਵੇਰ ਅਤੇ ਸ਼ਾਮ ਦੀ ਸੈਰ ਲਈ ਜਾ ਸਕਦੇ ਹਨ।
  Published by:Ashish Sharma
  First published: