Home /News /punjab /

NRI ਪਤੀ ਨੂੰ ਪਤਨੀ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਕਤਲ, ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਈ ਗੁੱਥੀ

NRI ਪਤੀ ਨੂੰ ਪਤਨੀ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਕਤਲ, ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਈ ਗੁੱਥੀ

Youtube Video

NRI Murder Case: ਅੰਮ੍ਰਿਤਸਰ (Amritsar Murder Case) ਦੇ ਛੇਹਰਟਾ ਵਿੱਚ ਹੋਏ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ (Punjab Police) ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਐਨਆਰਆਈ ਦੇ ਕਤਲ ਦੀ ਇਹ ਗੁੱਥੀ 12 ਘੰਟਿਆਂ ਵਿੱਚ ਹੀ ਸੁਲਝਾ ਲਈ ਹੈ। ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ NRI ਵਿਅਕਤੀ ਦਾ ਕਤਲ ਉਸ ਦੀ ਘਰਵਾਲੀ ਨੇ ਹੀ ਕਰਵਾਇਆ ਸੀ, ਜਿਸ ਲਈ ਉਸ ਨੇ 2.70 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: NRI Murder Case: ਅੰਮ੍ਰਿਤਸਰ (Amritsar Murder Case) ਦੇ ਛੇਹਰਟਾ ਵਿੱਚ ਹੋਏ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ (Punjab Police) ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਐਨਆਰਆਈ ਦੇ ਕਤਲ ਦੀ ਇਹ ਗੁੱਥੀ 12 ਘੰਟਿਆਂ ਵਿੱਚ ਹੀ ਸੁਲਝਾ ਲਈ ਹੈ। ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ NRI ਵਿਅਕਤੀ ਦਾ ਕਤਲ ਉਸ ਦੀ ਘਰਵਾਲੀ ਨੇ ਹੀ ਕਰਵਾਇਆ ਸੀ, ਜਿਸ ਲਈ ਉਸ ਨੇ 2.70 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਕਾਤਲ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

  ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਸੀ, ਜਿਸ ਕਾਰਨ ਐਨਆਰਆਈ ਦਾ ਕਤਲ ਹੋਇਆ। ਉਨ੍ਹਾਂ ਦੱਸਿਆ ਕਿ ਐਨਆਰਆਈ ਹਰਿੰਦਰ ਸਿੰਘ ਨੂੰ ਉਸਦੀ ਪਤਨੀ ਸਤਨਾਮ ਕੌਰ ਆਪਣੇ ਪ੍ਰੇਮੀ ਅਰਸ਼ਦੀਪ ਸਿੰਘ ਦੇ ਪ੍ਰੇਮ ਸਬੰਧਾਂ ਵਿੱਚ ਰੋੜਾ ਸਮਝਦੀ ਸੀ, ਜਿਸ ਕਾਰਨ ਇਨ੍ਹਾਂ ਦੋਵਾਂ ਨੇ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਕਤਲ ਲਈ ਸੁਪਾਰੀ ਦਿੱਤੀ।

  ਸਤਨਾਮ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦਾ ਪਤੀ ਹਰਿੰਦਰ ਸਿੰਘ 10-12 ਸਾਲ ਤੋਂ ਦੁਬਈ ਵਿੱਚ ਰਹਿੰਦਾ ਸੀ ਅਤੇ ਉਹ ਘਰ ਵਿੱਚ ਘੱਟ ਹੀ ਰੁਕਦਾ ਸੀ, ਜਿਸ ਪਿੱਛੋਂ ਉਸਦੇ ਅਰਸ਼ਦੀਪ ਨਾਲ ਸਬੰਧ ਬਣ ਗਏ। ਇਸ ਵਾਰ ਜਦੋਂ ਹਰਿੰਦਰ ਇਥੇ ਆਇਆ ਤਾਂ ਉਸ ਨੂੰ ਸਤਨਾਮ ਦੇ ਚਾਲ-ਚਲਣ ਬਾਰੇ ਪਤਾ ਲੱਗ ਗਿਆ। ਉਸ ਨੇ ਸਤਨਾਮ ਕੌਰ ਨੂੰ ਰੋਕਿਆ ਵੀ ਸੀ।

  ਪੁਲਿਸ ਪੁੱਛਗਿੱਛ ਵਿੱਚ ਸਤਨਾਮ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਹਰਿੰਦਰ ਸਿੰਘ ਦੇ ਸਵੇਰੇ ਦਰਬਾਰ ਸਾਹਿਬ ਜਾਣ ਬਾਰੇ ਵਰਿੰਦਰ ਸਿੰਘ ਨੂੰ ਪਹਿਲਾਂ ਹੀ ਇਤਲਾਹ ਕਰ ਚੁੱਕੀ ਸੀ, ਜਿਸ ਪਿੱਛੋਂ ਕਤਲ ਦੀ ਵਾਰਦਾਤ ਅੰਜਾਮ ਦਿੱਤੀ ਗਈ।

  ਪੁਲਿਸ ਨੇ ਲੁੱਟ ਦੀ ਕੋਸ਼ਿਸ਼ ਬਣਾਉਣ ਨੂੰ ਕੀਤਾ ਨਾਕਾਮ

  ਡੀਸੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਕਤਲ ਦੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਹਰਿੰਦਰ ਸਿੰਘ ਦੇ ਕਤਲ ਪਿੱਛੋਂ ਉਸਦਾ ਪਰਸ ਅਤੇ ਮੋਬਾਈਲ ਵੀ ਚੋਰੀ ਕੀਤਾ। ਸਤਨਾਮ ਕੌਰ ਨੇ ਵੀ ਪੁਲਿਸ ਨੂੰ ਕਤਲ ਪਿੱਛੋਂ ਪੂਰੀ ਸਾਜਿਸ਼ ਤਹਿਤ ਕਹਾਣੀ ਦੱਸੀ। ਪਰੰਤੂ ਪੁਲਿਸ ਪੁਲਿਸ ਨੇ ਮਾਮਲੇ ਦੀ ਸੀਸੀਟੀਵੀ ਜਾਂਚ ਵਿੱਚ ਪਾਇਆ ਕਿ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਪਿੰਡ ਕਾਲੇ ਦਾ ਹੈ। ਇਸ ਨਾਲ ਹੀ ਪੁਲਿਸ ਨੇ ਸਤਨਾਮ ਕੌਰ ਦੀ ਕਾਲ ਡਿਟੇਲ ਵੀ ਖੰਗਾਲੀ, ਜਿਸ ਪਿੱਛੋਂ ਪੁਲਿਸ ਨੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਭ ਕੁੱਝ ਸਾਹਮਣੇ ਆ ਗਿਆ।
  Published by:Krishan Sharma
  First published:

  Tags: Amritsar, Attempt to murder, Punjab Police

  ਅਗਲੀ ਖਬਰ