• Home
  • »
  • News
  • »
  • punjab
  • »
  • CHANDIGARH OMICRON RISK INCREASES IN CHANDIGARH 2 MORE PATIENTS CORONA POSITIVE CONFIRMED KS

OMICRON: ਚੰਡੀਗੜ੍ਹ 'ਚ ਓਮੀਕ੍ਰੋਨ ਦਾ ਖਤਰਾ ਵਧਿਆ, 2 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ

Omicron In Chandigarh: ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਰੂਪ ਓਮੀਕ੍ਰੋਨ (Omicron) ਦੇ ਵੱਧ ਰਹੇ ਖਤਰੇ ਦੇ ਵਿਚਕਾਰ ਚੰਡੀਗੜ੍ਹ (Chandigarh in Omicron) ਵਿੱਚ ਦੋ ਮਰੀਜ਼ ਹੋ ਪੀੜਤ ਪਾਏ ਗਏ ਹਨ। ਦੋਵਾਂ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਹਾਲਾਂਕਿ ਪਰਿਵਾਰ ਦੇ ਪੰਜਾਂ ਮੈਂਬਰਾਂ ਦੇ ਸੈਂਪਲ ਜੀਨੋਮ ਸੀਕੁਏਂਸਿੰਗ ਲਈ ਨਵੀਂ ਦਿੱਲੀ ਭੇਜੇ ਗਏ ਹਨ।

  • Share this:
    ਚੰਡੀਗੜ੍ਹ: Omicron In Chandigarh: ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਰੂਪ ਓਮੀਕ੍ਰੋਨ (Omicron) ਦੇ ਵੱਧ ਰਹੇ ਖਤਰੇ ਦੇ ਵਿਚਕਾਰ ਚੰਡੀਗੜ੍ਹ (Chandigarh in Omicron) ਵਿੱਚ ਦੋ ਮਰੀਜ਼ ਹੋ ਪੀੜਤ ਪਾਏ ਗਏ ਹਨ। ਦੋਵਾਂ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਥੇ ਇੱਕੋ ਪਰਿਵਾਰ ਦੇ ਪੰਜਾਂ ਮੈਂਬਰਾਂ ਦੇ ਸੈਂਪਲ ਜੀਨੋਮ ਸੀਕੁਏਂਸਿੰਗ ਲਈ ਨਵੀਂ ਦਿੱਲੀ ਭੇਜੇ ਗਏ ਸਨ।

    ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਵਿਚੋਂ 2 ਦੇ ਓਮੀਕ੍ਰੋਨ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 3 ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

    ਓਮੀਕ੍ਰੋਨ ਪੀੜਤਾਂ ਵਿੱਚ ਇੱਕ 80 ਸਾਲ ਦੇ ਬਜ਼ੁਰਗ ਹੈ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਅਤੇ ਦੂਜਾ ਵਿਅਕਤੀ 45 ਸਾਲ ਦੀ ਉਮਰ ਦਾ ਹੈ। ਹਾਲਾਂਕਿ ਪਹਿਲਾਂ 45 ਸਾਲਾ ਵਿਅਕਤੀ ਦੀ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।

    ਇਨ੍ਹਾਂ ਦੋ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਹੁਣ ਤੱਕ ਚੰਡੀਗੜ੍ਹ ਵਿੱਚ ਤਿੰਨ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਨਾਲ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

    ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਤੋਂ ਪੀੜਤ ਪਾਇਆ ਗਿਆ ਸੀ। ਉਸ ਬਾਰੇ ਜੀਨੋਮ ਸੀਕੁਏਂਸਿੰਗ ਤੋਂ ਪਤਾ ਚੱਲਿਆ ਸੀ ਕਿ ਇਸਦਾ ਇੱਕ ਓਮਾਈਕਰੋਨ ਵੈਰੀਐਂਟ ਹੈ। ਪੀੜਤ ਵਿਅਕਤੀ ਨੂੰ ਫਾਈਜ਼ਰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਸਨ। ਸੰਕਰਮਿਤ ਪਾਇਆ ਗਿਆ ਵਿਅਕਤੀ ਆਇਰਲੈਂਡ ਦਾ ਨਾਗਰਿਕ ਸੀ।
    Published by:Krishan Sharma
    First published: