ਕਹਿੰਦੇ ਨੇ ਕਿ ਜਦੋਂ ਕਿਸਮਤੀ ਦੀ ਲਾਟਰੀ ਖੁੱਲ੍ਹਦੀ ਹੈ ਤਾਂ ਉਹ ਵੱੜਾ ਛੋਟਾ ਨਹੀਂ ਵੇਖਦੀ। ਅਜਿਹਾ ਹੀ ਹੁਸਿ਼ਆਰਪੁਰ ਦੇ ਇੱਕ ਵਿਅਕਤੀ ਨਾਲ ਵਾਪਰਿਆ ਹੈ। ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਇਹ ਵਿਅਕਤੀ ਲਾਟਰੀ ਨਾਲ ਹੁਣ ਕਰੋੜਪਤੀ ਬਣ ਗਿਆ ਹੈ, ਜਿਸ ਨੇ ਕਦੇ ਸੁਪਨੇ ਵਿੱਚ ਵੀ ਇੰਨੀ ਵੱਡੀ ਲਾਟਰੀ ਬਾਰੇ ਨਹੀਂ ਸੋਚਿਆ ਹੋਵੇਗਾ ਕਿ ਕਿਸਮਤ ਉਸ ਉਪਰ ਇੰਨੀ ਮਿਹਰਬਾਨ ਹੋਵੇਗੀ। ਇਹ ਪੈਂਚਰਾਂ ਵਾਲਾ ਹੁਸਿ਼ਆਰਪੁਰ ਦੇ ਮਾਹਿਲਪੁਰ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਹੈ ਅਤੇ ਇੱਕ ਛੋਟੀ ਜਿਹੀ ਦੁਕਾਨ 'ਤੇ ਸਕੂਟਰਾਂ, ਮੋਟਰਸਾਈਕਲਾਂ ਅਤੇ ਗੱਡੀਆਂ ਨੂੰ ਲੈਂਚਰ ਲਾਉਣ ਦਾ ਕੰਮ ਕਰਦਾ ਹੈ।
ਜਾਣਕਾਰੀ ਅਨੁਸਾਰ ਪੈਂਚਰਾਂ ਦੀ ਦੁਕਾਨ ਕਰਦੇ ਇਸ ਪਰਮਿੰਦਰ ਸਿੰਘ ਨੇ ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੀ ਅਕਤੂਬਰ ਦੇ ਪਹਿਲੇ ਹਫਤੇ ਹੀ ਲਾਟਰੀ ਟਿਕਟ ਖਰੀਦੀ ਸੀ, ਜਿਸ ਵਿਚੋਂ ਉਸ ਦੀ ਖੁੱਲ੍ਹੀ ਕਿਸਮਤ ਨਾਲ 3 ਕਰੋੜ ਦੀ ਲਾਟਰੀ ਨਿਕਲ ਗਈ ਹੈ।
ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਗੜ੍ਹਸ਼ੰਕਰ ਰੋਡ 'ਤੇ ਪੈਚਰਾਂ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਕਰੋੜਪਤੀ ਵੇਖਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਵੀ ਇੱਛਾ ਸੀ ਕਿ ਉਹ ਵੀ ਕਰੋੜਪਤੀ ਵਿੱਚ ਭਾਗ ਲੈ ਕੇ ਕਰੋੜਪਤੀ ਬਣੇ, ਜਿਸ ਕਾਰਨ ਉਹ ਗਿਆਨ ਵਧਾਉਣ ਲਈ ਅਖ਼ਬਾਰਾਂ ਵੀ ਪੜ੍ਹਦਾ ਰਹਿੰਦਾ ਸੀ। ਇਸ ਤਹਿਤ ਹੀ ਉਹ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੀਆਂ ਕਰੋੜਾਂ ਵਾਲੀਆਂ ਲਾਟਰੀਆਂ ਵੀ ਖਰੀਦਦਾ ਰਹਿੰਦਾ ਸੀ।
ਇਸ ਤਰ੍ਹਾਂ ਨਿਕਲੀ ਲਾਟਰੀ
ਉਸ ਨੇ ਦੱਸਿਆ ਕਿ ਇਸ ਵਾਰ ਜਦੋਂ ਉਸ ਨੂੰ ਪਰਮਜੀਤ ਸਿੰਘ ਅਗਨੀਹੋਤਰੀ ਜੋ ਲਾਟਰੀ ਵੇਚਦਾ ਹੈ ਨੇ ਉਸ ਨੂੰ ਕਿਸੇ ਹੋਰ ਰਾਜ ਦੀ ਲਾਟਰੀ ਖਰੀਦਣ ਲਈ ਕਿਹਾ ਤਾਂ ਉਸ ਨੇ ਨਾਗਾਲੈਂਡ ਦੀ ਪੂਜਾ ਬੰਪਰ ਖ਼ਰੀਦ ਲਈ। ਉਸ ਨੇ ਦੱਸਿਆ ਕਿ ਅੱਜ ਜਦੋਂ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਆ ਕੇ ਦੱਸਿਆ ਤਾਂ ਪਹਿਲਾਂ ਉਸ ਨੂੰ ਯਕੀਨ ਨਹੀਂ ਆਇਆ ਪਰ ਜਦੋਂ ਨੰਬਰ ਮਿਲਾਏ ਤਾਂ ਉਹ ਹੱਕਾ ਬੱਕਾ ਰਹਿ ਗਿਆ। ਉਸ ਨੇ ਕਿਹਾ ਕਿ ਭਾਵੇਂ ਉਸਦੀਲਾਟਰੀ ਨਿਕਲ ਆਈ ਹੈ, ਪਰ ਪੈਸਿਆਂ ਪਿੱਛੇ ਆਪਣਾ ਰੁਜ਼ਗਾਰ ਨਹੀਂ ਛੱਡੇਗਾ। ਉਸ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਜ਼ਰੂਰਤਮੰਦਾਂ ਦੀ ਵੀ ਸਹਾਇਤਾ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hoshiarpur, Kaun Banega Crorepati, Lottery, The Punjab State Lottery