CM Bahgwant Mann and CM Manohar Lal Khattar Meeting On SYL Issue: ਸਭ ਤੋਂ ਵੱਧ ਵਿਵਾਦਿਤ SYL ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਮੀਟਿੰਗ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀ ਵੱਲੋਂ ਇੱਕ ਵੀ ਬੂੰਦ ਪਾਣੀ ਨਾ ਹੋਣ ਵੀ ਬਿਆਨ ਦਿੱਤੇ ਗਏ ਹਨ। ਪਰੰਤੂ ਪੰਜਾਬ ਵਿੱਚ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਮੀਟਿੰਗ ਤੋਂ ਪਹਿਲਾਂ ਤਿੱਖੇ ਹਮਲੇ ਬੋਲੇ ਗਏ। ਦੱਸ ਦੇਈਏ ਕਿ ਇਹ ਮੀਟਿੰਗ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਕਾਰ ਸੁਪਰੀਮ ਕੋਰਟ ਦੇ ਹੁਕਮਾਂ ਉਪਰੰਤ ਹੋ ਰਹੀ ਹੈ। ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਲੰਬੇ ਸਮੇਂ ਤੋਂ ਇਸ ਮਸਲੇ ਦਾ ਹੱਲ ਕਰਨ ਦੇ ਹੁਕਮ ਦਿੱਤੇ ਸਨ।
ਅੱਜ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਇਸ ਮੁੱਦੇ 'ਤੇ ਰਾਜਨੀਤੀ ਵੀ ਪੂਰੀ ਤਰ੍ਹਾਂ ਗਰਮਾਈ ਰਹੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪਹਿਲਾ SYL ਦਾ ਨਿਰਮਾਣ ਕਰਨ ਦੇ ਮਾਮਲੇ ’ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਬਾਦਲ ਸਰਕਾਰ ਨੇ SYL ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਦੇ ਦਿੱਤੀ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਹਿਰ ਦੀ ਉਸਾਰੀ ਲਈ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਨਾ ਆਉਣ।
Haryana CM @mlkhattar wants SYL canal without any water to flow thru it -cart before the horse! This has been Pb's tragedy always. Const provisions, estd laws, practices & precedents have been brazenly flouted to rob Pb of its legitimate rights on all issues, inc river waters.1/3 pic.twitter.com/1AMbeCxqNS
— Sukhbir Singh Badal (@officeofssbadal) October 14, 2022
ਅਕਾਲੀ ਦਲ ਦੇ ਪ੍ਰਧਾਨ ਇਸ ਸਬੰਧੀ 3 ਟਵਿੱਟ ਕੀਤੇ। ਉਨ੍ਹਾਂ ਕਿਹਾ, ''ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ ਚਾਹੁੰਦੇ ਹਨ ਕਿ ਬਿਨਾਂ ਪਾਣੀ ਦੇ SYL ਨਹਿਰ 'ਚੋਂ ਲੰਘੇ - ਘੋੜੇ ਅੱਗੇ ਗੱਡੀ! ਇਹ ਹਮੇਸ਼ਾ Pb ਦੀ ਤ੍ਰਾਸਦੀ ਰਹੀ ਹੈ। ਨਦੀ ਦੇ ਪਾਣੀਆਂ ਸਮੇਤ ਸਾਰੇ ਮੁੱਦਿਆਂ 'ਤੇ ਪੀਬੀ ਦੇ ਜਾਇਜ਼ ਅਧਿਕਾਰਾਂ ਨੂੰ ਖੋਹਣ ਲਈ ਸੰਵਿਧਾਨ ਦੀਆਂ ਵਿਵਸਥਾਵਾਂ, ਐਸਟੀਡੀ ਕਾਨੂੰਨਾਂ, ਅਭਿਆਸਾਂ ਅਤੇ ਉਦਾਹਰਣਾਂ ਦੀ ਬੇਸ਼ਰਮੀ ਨਾਲ ਉਲੰਘਣਾ ਕੀਤੀ ਗਈ ਹੈ।''
ਬਾਦਲ ਨੇ ਕਿਹਾ, ''SYL ਮੁੱਦਾ ਸਦਾ ਲਈ ਮਰਿਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਐਕੁਆਇਰ ਕੀਤੀਆਂ ਜ਼ਮੀਨਾਂ ਨੂੰ ਇਸਦੇ ਅਸਲ ਮਾਲਕਾਂ ਨੂੰ ਵਾਪਸ ਕਰਕੇ ਇਸ ਨੂੰ ਹਮੇਸ਼ਾ ਲਈ ਦਫਨ ਕਰ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਸਰਕਾਰ ਨੇ ਇਸ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੀ ਕਿਸੇ ਵੀ ਸਰਕਾਰ ਦੇ ਸਾਰੇ ਮੌਕੇ ਬੰਦ ਕਰ ਦਿੱਤੇ ਸਨ। ਭਗਵੰਤ ਮਾਨ ਨੂੰ ਕੇਜਰੀਵਾਲ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ।''
There is nothing for @BhagwantMann to discuss with Haryana CM on river waters as Haryana is non Riparian state and has no locus standi on Punjab’s rivers. Punjabis and @Akali_Dal_ strongly oppose any meeting on #SYL canal. Bhagwant must refuse to reopen SYL issue. 3/3
— Sukhbir Singh Badal (@officeofssbadal) October 14, 2022
ਉਨ੍ਹਾਂ ਅੱਗੇ ਕਿਹਾ,''ਭਗਵੰਤ ਮਾਨ ਕੋਲ ਦਰਿਆਈ ਪਾਣੀਆਂ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਲਈ ਕੁਝ ਨਹੀਂ ਹੈ ਕਿਉਂਕਿ ਹਰਿਆਣਾ ਗੈਰ-ਰਿਪੇਰੀਅਨ ਸੂਬਾ ਹੈ ਅਤੇ ਪੰਜਾਬ ਦੇ ਦਰਿਆਵਾਂ 'ਤੇ ਇਸ ਦਾ ਕੋਈ ਟਿਕਾਣਾ ਨਹੀਂ ਹੈ। ਪੰਜਾਬ ਵਾਸੀ ਅਤੇ ਅਕਾਲੀ_ਦਲ_SYL ਨਹਿਰ 'ਤੇ ਕਿਸੇ ਵੀ ਮੀਟਿੰਗ ਦਾ ਸਖ਼ਤ ਵਿਰੋਧ ਕਰਦੇ ਹਨ। ਭਗਵੰਤ ਨੂੰ SYL ਮੁੱਦਾ ਮੁੜ ਖੋਲ੍ਹਣ ਤੋਂ ਇਨਕਾਰ ਕਰਨਾ ਚਾਹੀਦਾ ਹੈ।''
SYL ਮੁੱਦੇ 'ਤੇ ਕੇਜਰੀਵਾਲ ਦੀ ਨੀਅਤ 'ਤੇ ਸ਼ੱਕ
ਉਧਰ, ਦੂਜੇ ਪਾਸੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਦੀ ਨੀਅਰਤ 'ਤੇ ਸ਼ੱਕ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਪੱਖ ਗਿਰਵੀ ਨਾ ਰੱਖਣ ਦੇਣ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਐਸ.ਵਾਈ.ਐਲ ਨਹਿਰ ਸੰਬੰਧੀ ਮੀਟਿੰਗ ਤੋਂ ਬਾਅਦ ਆਲ ਪਾਰਟੀ ਮੀਟਿੰਗ ਬੁਲਾਈ ਜਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Partap Singh Bajwa, Punjab Congress, Shiromani Akali Dal, Sukhbir Badal, SYL