Home /News /punjab /

ਚੰਨੀ ਦੀ ਪੀਯੂ ਫੇਰੀ ਦੌਰਾਨ ਵਿਧਾਇਕ ਜਲਾਲਪੁਰ ਹੋਏ ਅੱਗ ਬਬੂਲਾ, ਵੀਸੀ ਨੂੰ ਦੱਸਿਆ RSS ਏਜੰਟ

ਚੰਨੀ ਦੀ ਪੀਯੂ ਫੇਰੀ ਦੌਰਾਨ ਵਿਧਾਇਕ ਜਲਾਲਪੁਰ ਹੋਏ ਅੱਗ ਬਬੂਲਾ, ਵੀਸੀ ਨੂੰ ਦੱਸਿਆ RSS ਏਜੰਟ

ਮੁੱਖ ਮੰਤਰੀ ਅਜੇ ਕੁਰਸੀ 'ਤੇ ਬੈਠਣ ਹੀ ਲੱਗੇ ਸਨ ਕਿ ਵੀਸੀ ਵੱਲੋਂ ਰੋਕਣ 'ਤੇ ਵਿਧਾਇਕ ਮਦਨ ਨਾਲ ਅੱਗ ਬਬੂਲਾ ਹੋ ਗਏ ਅਤੇ ਚੰਨੀ ਦੇ ਸਾਹਮਣੇ ਹੀ ਕਾਂਗਰਸੀ ਵਿਧਾਇਕ ਨੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਮੈਂਬਰ ਕਹਿਣਾ ਸ਼ੁਰੂ ਕਰ ਦਿੱਤਾ।

 • Share this:

  ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet singh Channi) ਦੀ ਬੁੱਧਵਾਰ ਪਟਿਆਲਾ ਯੂਨੀਵਰਸਿਟੀ (Patiala University) ਦੀ ਫੇਰੀ ਦੌਰਾਨ ਹਾਈ ਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ। ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ (MLA Madan Lal Jalalpur) ਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC Punjabi university) ਨੂੰ ਆਰਐਸਐਸ ਦਾ ਮੈਂਬਰ ਕਹਿ ਦਿੱਤਾ।

  ਜਾਣਕਾਰੀ ਅਨੁਸਾਰ ਮੁੱਖ ਮੰਤਰੀ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਤਾਂ ਉਹ ਹਾਲ ਵਿੱਚ ਸੰਬੋਧਨ ਕਰਨਾ ਸੀ।ਚੰਨੀ ਨਾਲ ਇਸ ਮੌਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਯੂਨੀਵਰਸਿਟੀ ਦੇ ਵੀਸੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਮੁੱਖ ਮੰਤਰੀ ਅਜੇ ਕੁਰਸੀ 'ਤੇ ਬੈਠਣ ਹੀ ਲੱਗੇ ਸਨ ਕਿ ਵੀਸੀ ਵੱਲੋਂ ਰੋਕਣ 'ਤੇ ਵਿਧਾਇਕ ਮਦਨ ਨਾਲ ਅੱਗ ਬਬੂਲਾ ਹੋ ਗਏ ਅਤੇ ਚੰਨੀ ਦੇ ਸਾਹਮਣੇ ਹੀ ਕਾਂਗਰਸੀ ਵਿਧਾਇਕ ਨੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਮੈਂਬਰ ਕਹਿਣਾ ਸ਼ੁਰੂ ਕਰ ਦਿੱਤਾ।

  ਭੜਕੇ ਹੋਏ ਵਿਧਾਇਕ ਨੇ ਕਿਹਾ ਕਿ ਵੀਸੀ ਨੇ ਯੂਨੀਵਰਸਿਟੀ ਦੀ ਹਾਲਤ ਬਦਤਰ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੂੰ ਗੁੱਸਾ ਇਸ ਲਈ ਚੜ੍ਹਿਆ ਕਿਉਂਕਿ ਉਨ੍ਹਾਂ ਨੂੰ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨਾਲ ਸਟੇਜ 'ਤੇ ਚੜ੍ਹਨ ਤੋਂ ਰੋਕ ਦਿੱਤਾ ਸੀ।

  ਘਟਨਾ ਦੌਰਾਨ ਵਿਧਾਇਕ ਵੱਲੋਂ ਅੱਜ ਮੁੱਖ ਮੰਤਰੀ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਅਤੇ ਸਭ ਦੇ ਸਾਹਮਣੇ ਵੀਸੀ ਨੂੰ ਆਰਐਸਐਸ ਦਾ ਏਜੰਟ ਦੱਸਿਆ। ਉਨ੍ਹਾਂ ਕਿਹਾ ਕਿ ਵੀਸੀ ਨੇ ਸਾਰੀ ਯੂਨੀਵਰਸਿਟੀ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਘਨੌਰ ਹਲਕੇ ਤੋਂ ਵਿਧਾਇਕ ਹਨ।

  ਵਿਧਾਇਕ ਦੇ ਗੁੱਸੇ ਨੂੰ ਵੇਖ ਕੇ ਹੱਕੇ-ਬੱਕੇ ਹੋਏ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਆਪਣੇ ਕੋਲ ਕੁਰਸੀ 'ਤੇ ਬੈਠਣ ਲਈ ਵੀ ਕਿਹਾ, ਪਰ ਵਿਧਾਇਕ ਨਾ ਮੰਨੇ ਅਤੇ ਪਹਿਲੀ ਕਤਾਰ ਦੀ ਕੁਰਸੀ 'ਤੇ ਭਰੇ ਮਨ ਨਾਲ ਬੈਠ ਗਏ।

  Published by:Krishan Sharma
  First published:

  Tags: Charanjit Singh Channi, Patiala, Punjab Congress, Punjabi university, RSS