• Home
  • »
  • News
  • »
  • punjab
  • »
  • CHANDIGARH PAWAN BANSAL REVEALS NAMES OF BRAHM MOHINDRA SUKHJINDER RANDHAWA AS DEPUTY CM AS

ਪਵਨ ਬਾਂਸਲ ਨੇ ਕੀਤਾ 2 ਡਿਪਟੀ ਸੀ ਐੱਮ ਦੇ ਨਾਵਾਂ ਦਾ ਖੁਲਾਸਾ, ਦਿੱਤੀ ਵਧਾਈ

ਸ਼ਹਿਰੀ ਸਵੱਛਤਾ- ਪੰਜਾਬ ਚੋਟੀ ਦੇ ਸੂਬਿਆਂ ਵਿੱਚੋਂ ਮੋਹਰੀ: ਬ੍ਰਹਮ ਮਹਿੰਦਰਾ (Photo-@brahmmohindra twiiter)

  • Share this:
    ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਟਵੀਟ ਰਾਹੀਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਦੋ ਡਿਪਟੀ ਸੀ ਐੱਮ ਦੇ ਨਾਵਾਂ ਦਾ ਵੀ ਖ਼ੁਲਾਸਾ ਕਰ ਦਿੱਤਾ ਹੈ। ਉਨ੍ਹਾਂ ਜਿੱਥੇ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਉੱਥੇ ਬ੍ਰਹਮ ਮਹਿੰਦਰਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਡਿਪਟੀ ਸੀ ਐੱਮ ਬਣਨ ਦੀ ਵਧਾਈ ਵੀ ਦੇ ਦਿੱਤੀ ਹੈ।



    ਵਧਾਈ ਦਿੰਦੇ ਹੋਏ ਕਾਂਗਰਸ ਦੇ ਉੱਘੇ ਆਗੂ ਬਾਂਸਲ ਨੇ ਉਨ੍ਹਾਂ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗੁਵਾਈ ਵਿੱਚ ਚੰਗਾ ਕੰਮ ਕਰਣ ਦੀ ਸ਼ੁਭਕਾਮਨਾਵਾਂ ਦਿੱਤੀਆਂ।

    ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇਨ ਚਾਰਜ ਹਰੀਸ਼ ਰਾਵਤ ਦਾ ਬਿਆਨ ਸਾਹਮਣੇ ਆਇਆ ਸੀ ਕਿ ਕੱਲ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਡਿਪਟੀ ਸੀ ਐੱਮ ਦੇ ਨਾਵਾਂ 'ਤੇ ਫ਼ੈਸਲਾ ਲਿਆ ਜਾਵੇਗਾ।

    ਚੰਨੀ ਦੇ ਮੁੱਖ ਮੰਤਰੀ ਵੱਜੋਂ ਨਾਂ ਐਲਾਨੇ ਜਾਣ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕੀਤੀ ਜਾ ਰਹੀ ਸੀ। ਬਾਂਸਲ ਦੇ ਟਵੀਟ ਤੋਂ ਬਾਅਦ ਹੁਣ ਉਨ੍ਹਾਂ ਨੂੰ ਡਿਪਟੀ ਸੀ ਐੱਮ ਲਾਏ ਜਾਣ ਦਾ ਖ਼ੁਲਾਸਾ ਹੋਇਆ ਹੈ।
    Published by:Anuradha Shukla
    First published:
    Advertisement
    Advertisement