Home /News /punjab /

PM ਮੋਦੀ ਸਮੇਤ ਕੇਜਰੀਵਾਲ ਅਤੇ ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆ ਵਧਾਈਆਂ

PM ਮੋਦੀ ਸਮੇਤ ਕੇਜਰੀਵਾਲ ਅਤੇ ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆ ਵਧਾਈਆਂ

file photo

file photo

Guru Granth Sahib First Gurpurab: ਸਿੱਖ ਕੌਮ (Sikh News) ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅੱਜ ਐਤਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਇਸ ਦਿਹਾੜੇ ਦੀ ਖੁਸ਼ੀ ਆਪ ਮੁਹਾਰੇ ਹੀ ਵੇਖੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ।

ਹੋਰ ਪੜ੍ਹੋ ...
 • Share this:

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ।

  ਪੀਐਮ ਮੋਦੀ ਨੇ ਲਿਖਿਆ, ''ਸਿੱਖ ਕੌਮ ਤੇ ਸਮੁੱਚੀ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਨੂੰ ਇੱਕ ਚੰਗਾ ਇਨਸਾਨ ਤੇ ਦੂਜਿਆਂ ਦੇ ਹਮਦਰਦ ਬਣਨਾ ਸਿਖਾਉਂਦੀਆਂ ਹਨ ਜੋ ਸਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੀਆਂ ਹਨ।''

  ਭਗਵੰਤ ਮਾਨ ਦਾ ਟਵੀਟ।

  ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ “ਸ਼ਬਦ ਗੁਰੂ” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…ਜੋ ਸਾਡੇ ਸਾਰਿਆਂ ਦੇ ਦੁੱਖਾਂ-ਸੁੱਖਾਂ ‘ਚ ਅੰਗ ਸੰਗ ਸਹਾਈ ਹੁੰਦੇ ਨੇ…ਹਰ ਔਖੇ-ਸੌਖੇ ਸਮੇਂ ‘ਚ ਸਾਨੂੰ ਸਦਾ ਸੇਧ ਦਿੰਦੇ ਨੇ… ਸਿੱਖ ਕੌਮ ਸਮੇਤ ਕੁੱਲ ਲੁਕਾਈ ਦੇ ਚਾਨਣ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ…

  ਅਰਵਿੰਦ ਕੇਜਰੀਵਾਲ ਦਾ ਟਵੀਟ।

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ,  ''ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਕਰਦੇ ਹਾਂ ਕਿ ਕੁੱਲ ਮਨੁੱਖਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਪ੍ਰਕਾਸ਼ 'ਚ ਅੱਗੇ ਵਧੇ ਅਤੇ ਸਮੁੱਚੇ ਸੰਸਾਰ 'ਚ ਭਾਈਚਾਰੇ ਤੇ ਸਦਭਾਵਨਾ ਦਾ ਚਾਨਣ ਫ਼ੈਲੇ।''

  ਸੁਖਬੀਰ ਬਾਦਲ ਦਾ ਟਵੀਟ।

  ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਿੱਖ ਕੌਮ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।ਉਨ੍ਹਾਂ ਟਵੀਟ ਕੀਤਾ, ''ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਆਓ ਪਾਵਨ ਸ਼ਬਦ ਗੁਰੂ ਜੀ ਤੋਂ ਸੇਧ ਲੈ ਕੇ ਮਨ, ਬਚਨ ਅਤੇ ਕਰਮ ਨੂੰ ਇਕਸਾਰ ਕਰਦੇ ਹੋਏ ਗੁਰੂ ਦੀ ਮਿਹਰ ਅਤੇ ਅਸੀਸ ਦੇ ਪਾਤਰ ਬਣੀਏ। ਵਾਹਿਗੁਰੂ ਕੁੱਲ ਕਾਇਨਾਤ ਉੱਤੇ ਸਦਾ ਮਿਹਰ ਦੀ ਨਦਰ ਬਣਾਈ ਰੱਖਣ।''

  ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਅਮਰਿੰਦਰ ਸਿੰਘ ਰਾਜਾ ਵੜਿੰਗ, ਆਦਿ ਆਗੂਆਂ ਨੇ ਵੀ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ।

  Published by:Krishan Sharma
  First published:

  Tags: AAP Punjab, Arvind Kejriwal, BJP, Narendra modi, PM Modi, Sukhbir Badal