ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕ ਕਰਾਈਮ ਸੈਲ ਨੇ ਮਨੀਮਾਜਰਾ ਤੋਂ ਗੈਂਗਸਟਰ ਮੋਹਿਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਪਿਸਟਲ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕ ਕਰਾਈਮ ਸੈਲ ਨੇ ਗੈਂਗਸਟਰ ਮੋਹਿਤ ਨੂੰ ਮਨੀਮਾਜਰਾ ਦੇ ਸਾਸ਼ਤਰੀ ਨਗਰ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਅਪਰਾਧ ਸੈੱਲ ਨੇ ਲਾਰੈਂਸ ਬਿਸ਼ਨੋਈ ਦੇ ਸਰਗਰਮ ਸਾਥੀ ਮੋਹਿਤ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮ ਮੋਹਿਤ ਨੂੰ ਮਨੀਮਾਜਰਾ ਸ਼ਾਸਤਰੀ ਲਾਈਟ ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।
ਇਸ ਸਬੰਧੀ ਪੁਲਿਸ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਗੈਂਗਸਟਰ ਨੇ ਦੀਪਕ ਟੀਨੂੰ ਦੇ ਕਹਿਣ 'ਤੇ ਜੁਲਾਈ 2022 'ਚ ਚੰਡੀਗੜ੍ਹ ਆਏ ਸੀ.ਆਈ.ਏ ਇੰਚਾਰਜ ਪ੍ਰੀਤਪਾਲ ਨੂੰ ਸ਼ਾਪਿੰਗ ਕਰਵਾਈ ਸੀ। ਉਸ ਨੂੰ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਸਨ ਅਤੇ ਕਲੱਬ ਵਿਚ ਪਾਰਟੀ ਵੀ ਦਿੱਤੀ। ਦੱਸ ਦਈਏ ਕਿ ਮੁਲਜ਼ਮ ਨੇ ਪ੍ਰਿਤਪਾਲ ਬਾਰੇ ਕਈ ਖੁਲਾਸੇ ਕੀਤੇ ਹਨ ਕਿ ਕਿਸ ਤਰ੍ਹਾਂ ਦੀਪਕ ਟੀਨੂੰ ਦੇ ਕਹਿਣ 'ਤੇ ਪ੍ਰਿਤਪਾਲ ਨੂੰ ਜੁਲਾਈ 'ਚ ਚੰਡੀਗੜ੍ਹ 'ਚ ਸਭ ਕੁਝ ਮੁਹੱਈਆ ਕਰਵਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Crime news, Gangster, Lawrence Bishnoi, Police