• Home
  • »
  • News
  • »
  • punjab
  • »
  • CHANDIGARH POLITICS PUNJAB VIDHAN SABHA SPECIAL SESSION AKALI DAL IN BLACK ROBES AND AAP IN EMPTY SACKS KS

ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ: ਅਕਾਲੀ ਦਲ ਨੇ ਕਾਲੇ ਚੋਲਿਆਂ 'ਚ ਅਤੇ 'ਆਪ' ਨੇ ਖਾਲੀ ਬੋਰੀਆਂ ਨਾਲ ਕੀਤਾ ਪ੍ਰਦਰਸ਼ਨ

ਅਕਾਲੀ ਦਲ ਦੇ ਵਿਧਾਇਕਾਂ ਨੇ ਕਾਲੇ ਚੋਲੇ ਪਹਿਨੇ ਐਮਐਲਏ ਹੋਸਟਲ ਤੋਂ ਰੋਸ ਮਾਰਚ ਸ਼ੁਰੂ ਕੀਤਾ, ਤਾਂ ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਡੀਏਪੀ ਖਾਦ ਦੀ ਘਾਟ ਮੁੱਦੇ 'ਤੇ ਖਾਲੀ ਬੋਰੀਆਂ ਲੈ ਕੇ ਪ੍ਰਦਰਸ਼ਨ ਕੀਤਾ।

  • Share this:
ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਦੇ 1 ਦਿਨ ਦੇ ਸੈਸ਼ਨ ਵਿੱਚ ਵਿਰੋਧੀ ਦਲਾਂ ਦੇ ਵਿਧਾਇਕ ਵੱਖਰੇ-ਵੱਖਰੇ ਢੰਗ ਨਾਲ ਵਿਰੋਧ ਕਰਦੇ ਹਨ। ਸਵੇਰੇ 9:30 ਵਜੇ ਜਦੋਂ ਅਕਾਲੀ ਦਲ ਦੇ ਵਿਧਾਇਕਾਂ ਨੇ ਕਾਲੇ ਚੋਲੇ ਪਹਿਨੇ ਐਮਐਲਏ ਹੋਸਟਲ ਤੋਂ ਰੋਸ ਮਾਰਚ ਸ਼ੁਰੂ ਕੀਤਾ, ਤਾਂ ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਡੀਏਪੀ ਖਾਦ ਦੀ ਘਾਟ ਮੁੱਦੇ 'ਤੇ ਖਾਲੀ ਬੋਰੀਆਂ ਲੈ ਕੇ ਪ੍ਰਦਰਸ਼ਨ ਕੀਤਾ।

ਹਰਪਾਲ ਚੀਮਾ ਨੇ ਕਿਹਾ ਚੰਨੀ ਸਰਕਾਰ ਲੁਭਾਵਨੇ ਵਾਦੇ ਕਰ ਰਹੀ ਹੈ ਅਤੇ ਲੋਕਾਂ ਨੂੰ ਲੁਭਾ ਰਹੀ ਹੈ। ਹੁਣ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ ਡੀਪੀ ਖਾਦ ਦੀ ਘਾਟ ਨਾਲ ਪੰਜਾਬ ਦੇ ਕਿਸਾਨ ਜੂਝ ਰਹੇ ਹਨ, ਜਦਕਿ ਕਾਂਗਰਸ ਸਰਕਾਰ ਸਿਰਫ਼ ਜੁਮਲੇਬਾਜ਼ੀ ਕਰਕੇ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।

ਵਿਧਾਇਕ ਅਮਨ ਅਰੋੜਾ ਲੇ ਕਿਹਾ ਕਿ ਕਾਂਗਰਸ ਸਰਕਾਰ ਨੇ ਇੰਨੇ ਸਾਲਾਂ ਵਿੱਚ ਕੁੱਝ ਨਹੀਂ ਕੀਤਾ, ਤਾਂ ਹੁਣ ਕੀ ਕਰ ਲਵੇਗੀ। ਲੋਕਾਂ ਨੂੰ ਸਚਾਈ ਦਾ ਪਤਾ ਲੱਗ ਚੁਕਿਆ ਹੈ। ਭਾਵੇਂ ਬੀਐਸਐਫ ਘੇਰਾ ਵਧਾਉਣ ਦੀ ਗੱਲ ਹੋਵੇ, ਨਸ਼ੇ ਦੀ ਗੱਲ ਹੋਵੇ ਜਾਂ ਬੇਰੁਜ਼ਗਾਰ ਦੀ ਗੱਲ ਹੋਵੇ, ਅਜਿਹੇ ਸਾਰੇ ਮੁੱਦਿਆਂ 'ਤੇ ਕਾਂਗਰਸ ਸਰਕਾਰ ਕੁੱਝ ਨਹੀਂ ਕਰ ਸਕੀ ਹੈ।

ਉਧਰ, ਅਕਾਲੀ ਦਲ ਦੇ ਵਿਧਾਇਕ ਕਾਲੇ ਚੋਲਿਆਂ ਵਿੱਚ ਵਿਰੋਧ ਕਰਦੇ ਵਿਖਾਈ ਦਿੱਤੇ। ਡੇਰਾਬੱਸੀ ਤੋਂ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਨੇ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ 40000 ਵੈਟ ਦੇ ਮਾਮਲੇ ਖਤਮ ਕੀਤੇ ਹਨ, ਤਾਂ ਦੂਜੇ ਪਾਸੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਧਮਕਾਇਆ ਜਾ ਰਿਹਾ ਹੈ। ਅੱਜ ਹਰ ਕੋਈ ਸੜਕਾਂ 'ਤੇ ਧਰਨੇ ਲਾ ਕੇ ਬੈਠਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।

ਦੋਵੇਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਕੋਈ ਫਾਇਦਾ ਨਹੀਂ ਹੈ, ਜੇਕਰ ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇ ਤਾਂ ਉਸ ਨੂੰ ਸ਼ੈਸ਼ਨ ਦਾ ਸਮਾਂ ਵਧਾਉਣਾ ਚਾਹੀਦਾ ਹੈ।
Published by:Krishan Sharma
First published: