Home /News /punjab /

ਚੰਡੀਗੜ੍ਹ ਵਿਚ ਬਿਜਲੀ ਬਹਾਲੀ ਵਾਸਤੇ ਫੌਜ ਦੀ ਮਦਦ

ਚੰਡੀਗੜ੍ਹ ਵਿਚ ਬਿਜਲੀ ਬਹਾਲੀ ਵਾਸਤੇ ਫੌਜ ਦੀ ਮਦਦ

ਚੰਡੀਗੜ੍ਹ ਵਿਚ ਬਿਜਲੀ ਬਹਾਲੀ ਵਾਸਤੇ ਫੌਜ ਦੀ ਮਦਦ

ਚੰਡੀਗੜ੍ਹ ਵਿਚ ਬਿਜਲੀ ਬਹਾਲੀ ਵਾਸਤੇ ਫੌਜ ਦੀ ਮਦਦ

 • Share this:
  ਚੰਡੀਗੜ੍ਹ ਵਿਚ ਕਰੀਬ 2 ਦਿਨਾਂ ਬਾਅਦ ਆਖ਼ਰ ਬਿਜਲੀ ਕਾਮਿਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਵਿਚ ਅੱਜ ਯਾਨਿ ਬੁੱਧਵਾਰ ਨੂੰ ਰਾਤੀਂ 10 ਵਜੇ ਤੱਕ ਬਿਜਲੀ ਬਹਾਲ ਹੋ ਜਾਵੇਗੀ।

  ਚੰਡੀਗੜ੍ਹ ਪ੍ਰਸ਼ਾਸਨ ਨੇ ਆਖਿਆ ਹੈ ਕਿ ਅਸੀਂ ਬਿਜਲੀ ਬਹਾਲ ਕਰਨ ਲਈ ਫੌਜ ਦੀ ਮਦਦ ਮੰਗੀ ਸੀ ਤੇ ਬੀਤੀ ਸ਼ਾਮ ਹੀ ਫੌਜ ਦੀ ਮਦਦ ਮਿਲੀ ਸੀ।

  ਚੰਡੀਗੜ੍ਹ ਦੇ ਸਲਾਹਕਾਰ ਧਰਮਪਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਫੌਜ ਦੇ ਜਵਾਨ ਅਗਲੇ ਇਕ ਹਫਤੇ ਤੱਕ ਇੱਥੇ ਰਹਿਣਗੇ। ਫੌਜ ਵੱਲੋਂ 100 ਤੋਂ ਵੱਧ ਜਵਾਨ ਮਦਦ ਲਈ ਆਏ ਹਨ।

  ਚੰਡੀਗੜ੍ਹ ਦੇ ਸਲਾਹਕਾਰ ਧਰਮਪਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਫੌਜ ਦੇ ਜਵਾਨ ਅਗਲੇ ਇਕ ਹਫਤੇ ਤੱਕ ਇੱਥੇ ਰਹਿਣਗੇ। ਮੁਲਾਜ਼ਮਾਂ ਨੂੰ ਹਰਿਆਣਾ ਤੋਂ ਵੀ ਮਦਦ ਮਿਲੀ ਹੈ। ਇਸ ਦੌਰਾਨ ਚੰਡੀਗੜ੍ਹ ਬਿਜਲੀ ਕਾਮਿਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਗਿਆਨ ਸਿੰਘ ਨੇ ਨਿਊਜ਼18 ਨਾਲ ਵਿਸ਼ੇਸ਼ ਗੱਲਬਾਤ ਕੀਤੀ।

  ਯੂਨੀਅਨ ਪ੍ਰਧਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਚੰਡੀਗੜ੍ਹ ਵਾਸੀਆਂ ਤੋਂ ਮੁਆਫੀ ਮੰਗਦੇ ਹਾਂ, ਅਸੀਂ 2 ਦਿਨ ਹੜਤਾਲ ਕੀਤੀ ਪਰ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ।

  ਗਿਆਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਕੰਪਨੀ ਨਾਲ ਐਲਓਆਈ ਕਰਨ ਦਾ ਫੈਸਲਾ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਤੱਕ ਨਿੱਜੀਕਰਨ ਬਾਰੇ ਕੋਈ ਫੈਸਲਾ ਨਾ ਲੈਣ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਬਿਜਲੀ ਕਾਮੇ ਨਿੱਜੀਕਾਰਨ ਖਿਲਾਫ ਹੜਤਾਲ ਕਰ ਰਹੇ ਹਨ। ਜਿਸ ਕਾਰਨ 2 ਦਿਨਾਂ ਤੋਂ ਸ਼ਹਿਰ ਦੇ ਵੱਡੇ ਹਿੱਸੇ ਵਿਚ ਬਿਜਲੀ ਠੱਪ ਹੋ ਗਈ ਸੀ।
  Published by:Gurwinder Singh
  First published:

  Tags: Power, Powercut, Solar power

  ਅਗਲੀ ਖਬਰ