Home /News /punjab /

ਰਾਜਾ ਵੜਿੰਗ ਦੇ ਹਾਈਕਮਾਂਡ ਨੂੰ ਤਿੱਖੇ ਤੇਵਰ, ਬੋਲੇ; 'ਜੇ ਮੈਨੂੰ ਬੜਕਾਤਾ, ਤਾਂ ਲੋਕ ਇਨ੍ਹਾਂ ਨੂੰ ਫੈਂਟਣਗੇ'

ਰਾਜਾ ਵੜਿੰਗ ਦੇ ਹਾਈਕਮਾਂਡ ਨੂੰ ਤਿੱਖੇ ਤੇਵਰ, ਬੋਲੇ; 'ਜੇ ਮੈਨੂੰ ਬੜਕਾਤਾ, ਤਾਂ ਲੋਕ ਇਨ੍ਹਾਂ ਨੂੰ ਫੈਂਟਣਗੇ'

ਰਾਜਾ ਵੜਿੰਗ ਦੇ ਹਾਈਕਮਾਂਡ ਨੂੰ ਤਿੱਖੇ ਤੇਵਰ, ਬੋਲੇ; 'ਜੇ ਮੈਨੂੰ ਬੜਕਾਤਾ, ਤਾਂ ਲੋਕ ਇਨ੍ਹਾਂ ਨੂੰ ਫੈਂਟਣਗੇ'

Punjab Politics News: ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਿਹਾ ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਕਾਂਗਰਸ ਹਾਈਕਮਾਂਡ (Congress High Command) ਨੂੰ ਤਿੱਖੇ ਤੇਵਰ ਵਿਖਾਏ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Politics News: ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਿਹਾ ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਕਾਂਗਰਸ ਹਾਈਕਮਾਂਡ (Congress High Command) ਨੂੰ ਤਿੱਖੇ ਤੇਵਰ ਵਿਖਾਏ ਹਨ।

  ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ 3 ਸਾਲਾਂ ਦੇ ਅੰਦਰ ਪ੍ਰਧਾਨ ਵੱਜੋਂ ਆਪਣਾ ਕੰਮ ਪੱਕਾ ਕਰਕੇ ਵਿਖਾਉਣਗੇ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜੇਕਰ ਇਹ ਉਸ ਨੂੰ ਬੜਕਾਉਣਗੇ ਤਾਂ ਲੋਕ ਇਨ੍ਹਾਂ ਨੂੰ ਫੈਂਟਣਗੇ।

  ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ 4 ਵੱਡੇ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਜਿਸ ਕਾਰਨ ਕਾਂਗਰਸ ਦੀ ਹਾਲਤ ਪਤਲੀ ਹੋ ਗਈ ਹੈ। ਪੰਜਾਬ ਵਿਧਾਨ ਸਭਾ 2022 ਚੋਣਾਂ ਤੋਂ ਬਾਅਦ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਉਪਰੰਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਨੇ ਪ੍ਰਧਾਨ ਨਿਯੁਕਤ ਕੀਤਾ ਹੈ।

  ਹੁਸ਼ਿਆਰਪੁਰ ਵਿੱਚ ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਨਿਯੁਕਤੀ ਪੰਜ ਸਾਲਾਂ ਲਈ ਪਾਰਟੀ ਨੇ ਕੀਤੀ ਹੈ, ਪਰੰਤੂ ਚਰਚਾ ਹੈ ਕਿ 2 ਸਾਲਾਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਛੁੱਟੀ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਉਣ ਵਾਲੇ 2-3 ਸਾਲਾਂ ਵਿੱਚ ਹੀ ਅਜਿਹਾ ਪੱਕਾ ਕੰਮ ਕਰ ਦੇਣਗੇ ਕਿ ਜੇਕਰ ਉਨ੍ਹਾਂ ਨੂੰ ਬਦਲਿਆ ਜਾਂਦਾ ਹੈ ਹੋ ਸਕਦਾ ਹੈ ਲੋਕ ਹਾਈਕਮਾਂਡ ਨੂੰ ਸਵਾਲ ਕਰਨਗੇ ਕਿ ਕਿਉਂ ਬਦਲਿਆ ਜਾ ਰਿਹਾ ਹੈ।

  ਅਜਿਹੇ ਵਿੱਚ ਰਾਜਾ ਵੜਿੰਗ ਇਹ ਸੰਦੇਸ਼ ਤਾਂ ਦੇ ਹੀ ਰਹੇ ਹਨ ਕਿ ਉਨ੍ਹਾਂ ਨੂੰ ਨਾ ਬਦਲਿਆ ਜਾਵੇ, ਉਧਰ ਦੂਜੇ ਪਾਸੇ ਇਹ ਵੀ ਕਹਿ ਰਹੇ ਹਨ ਕਿ ਉਹ ਅਜਿਹਾ ਪੱਕਾ ਕੰਮ ਕਰਨਗੇ ਕਿ ਜੇਕਰ ਉਨ੍ਹਾਂ ਨੂੰ ਬਦਲਿਆ ਗਿਆ ਤਾਂ ਇਹ ਵਰਕਰ ਉਨ੍ਹਾਂ ਨੂੰ ਵੀ ਨਹੀਂ ਬਖਸ਼ਣਗੇ।
  Published by:Krishan Sharma
  First published:

  Tags: Amarinder Raja Warring, Congress, Punjab Congress, Punjab politics

  ਅਗਲੀ ਖਬਰ