ਚੰਡੀਗੜ੍ਹ: ਚੰਡੀਗੜ੍ਹ ਪ੍ਰੈਸ ਕਲੱਬ ਦੀਆਂ ਚੋਣਾਂ ਵਿੱਚ ਦੁੱਗਲ, ਹਾਂਡਾ, ਸ਼ਰਮਾ ਪੈਨਲ ਨੇ ਸਾਰੇ 9 ਅਹੁਦਿਆਂ ’ਤੇ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ ਨਿਊਜ਼ 18 ਦੇ ਉਮੇਸ਼ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਨਿਊਜ਼ 18 ਦੀ ਅਰਸ਼ਦੀਪ ਅਰਸ਼ੀ ਨੂੰ ਸੰਯੁਕਤ ਸਕੱਤਰ (2) ਚੁਣਿਆ ਗਿਆ। ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਕੁੱਲ 549 ਮੈਂਬਰਾਂ ਨੇ ਨੌਂ ਅਹੁਦਿਆਂ ਲਈ ਵੋਟ ਪਾਈ। ਜਿਸ ਵਿੱਚ ਦੁੱਗਲ-ਹਾਂਡਾ-ਸ਼ਰਮਾ ਪੈਨਲ ਨੇ ਸਾਰੀਆਂ ਸੀਟਾਂ ਜਿੱਤੀਆਂ।
ਕੈਸ਼ੀਅਰ ਦੇ ਅਹੁਦੇ 'ਤੇ ਰਾਜੇਸ਼ ਢੱਲ ਨੇ ਰਮਨਜੀਤ ਨੂੰ 111 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਜਦਕਿ ਪ੍ਰਧਾਨ ਦੇ ਅਹੁਦੇ ਲਈ ਸੌਰਭ ਦੁੱਗਲ ਨੇ ਜਸਵੰਤ ਰਾਣਾ ਨੂੰ 118 ਵੋਟਾਂ ਦੇ ਫਰਕ ਨਾਲ ਹਰਾਇਆ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਰਮੇਸ਼ ਹਾਂਡਾ ਨੇ ਅਜੇ ਵਰਮਾ ਨੂੰ 161 ਵੋਟਾਂ ਦੇ ਫਰਕ ਨਾਲ ਹਰਾਇਆ। ਮਨਸਾਰਾਮ ਰਾਵਤ ਨੇ ਦੀਪੇਂਦਰ ਠਾਕੁਰ ਨੂੰ 52 ਵੋਟਾਂ ਦੇ ਫਰਕ ਨਾਲ ਹਰਾ ਕੇ ਉਪ ਪ੍ਰਧਾਨ-2 ਦਾ ਅਹੁਦਾ ਜਿੱਤਿਆ।
ਮੀਤ ਪ੍ਰਧਾਨ-1 (ਮਹਿਲਾ) ਲਈ ਨੇਹਾ ਸ਼ਰਮਾ ਨੇ ਨੀਨਾ ਸ਼ਰਮਾ ਨੂੰ 109 ਵੋਟਾਂ ਦੇ ਫਰਕ ਨਾਲ ਹਰਾਇਆ। ਉਮੇਸ਼ ਸ਼ਰਮਾ ਨੇ ਅਨਿਲ ਭਾਰਦਵਾਜ ਨੂੰ 125 ਵੋਟਾਂ ਦੇ ਫਰਕ ਨਾਲ ਹਰਾ ਕੇ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ। ਸਕੱਤਰ ਦੇ ਅਹੁਦੇ 'ਤੇ ਦੁਸ਼ਯੰਤ ਪੁੰਡੀਰ ਨੇ ਅਜੈ ਜਲੰਧਰੀ ਨੂੰ 83 ਵੋਟਾਂ ਦੇ ਫਰਕ ਨਾਲ, ਸੁਸ਼ੀਲ ਰਾਜ ਨੇ ਸੰਯੁਕਤ ਸਕੱਤਰ-1 'ਤੇ ਰਾਜਿੰਦਰਾ ਸਿੰਘ ਲਿਬਰੇਟ ਨੂੰ 141 ਵੋਟਾਂ ਦੇ ਫਰਕ ਨਾਲ, ਅਰਸ਼ਦੀਪ ਅਰਸ਼ੀ ਨੇ ਸੰਯੁਕਤ ਸਕੱਤਰ-2 ਲਈ ਪ੍ਰਵੀਨ ਲਖਨਪਾਲ ਨੂੰ 130 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਨਤੀਜਾ ਮੁੱਖ ਚੋਣ ਅਧਿਕਾਰੀ ਵਿਸ਼ਾਲ ਗੁਲਾਟੀ ਨੇ ਘੋਸ਼ਿਤ ਕੀਤਾ।
ਇਸ ਚੋਣ ਲਈ ਵਰਿੰਦਰ ਸਿੰਘ ਅਤੇ ਸੰਜੇ ਮਲਹੋਤਰਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਸੀ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸਿਬਨ ਸੀ ਚੋਣ ਪ੍ਰਕਿਰਿਆ ਦੇਖਣ ਲਈ ਪੰਜਾਬ ਪਹੁੰਚੇ ਸਨ। ਉਨ੍ਹਾਂ ਪ੍ਰੈੱਸ ਕਲੱਬ ਵੱਲੋਂ ਕੀਤੀ ਜਾ ਰਹੀ ਚੋਣ ਪ੍ਰਕਿਰਿਆ ਦੀ ਸ਼ਲਾਘਾ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Elections