Home /News /punjab /

ਸ਼ਾਨਨ ਪਾਵਰ ਹਾਊਸ ਨੇ ਇਤਿਹਾਸ ਸਿਰਜਿਆ, ਜੁਲਾਈ ਮਹੀਨੇ ਵਿੱਚ 83.168 ਮਿਲੀਅਨ ਯੂਨਿਟਾਂ ਬਿਜਲੀ ਕੀਤੀ ਪੈਦਾ

ਸ਼ਾਨਨ ਪਾਵਰ ਹਾਊਸ ਨੇ ਇਤਿਹਾਸ ਸਿਰਜਿਆ, ਜੁਲਾਈ ਮਹੀਨੇ ਵਿੱਚ 83.168 ਮਿਲੀਅਨ ਯੂਨਿਟਾਂ ਬਿਜਲੀ ਕੀਤੀ ਪੈਦਾ

ਸ਼ਾਨਨ ਪਾਵਰ ਹਾਊਸ।

ਸ਼ਾਨਨ ਪਾਵਰ ਹਾਊਸ।

 • Share this:
  ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ ਨੇ ਇੱਕ ਇਤਿਹਾਸ ਸਿਰਜਿਆ ਹੈ। ਪੀਐਸਪੀਸੀਐਲ ਦੇ ਸੀਐਮਡੀ ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਸ਼ਾਨਨ ਪਾਵਰ ਹਾਊਸ ਨੇ ਜੁਲਾਈ 2021 ਦੇ ਮਹੀਨੇ ਵਿੱਚ 83.168 ਮਿਲੀਅਨ ਯੂਨਿਟਾਂ ਬਿਜਲੀ ਪੈਦਾ ਕਰਕੇ ਹਰ ਸਮੇਂ ਦਾ ਮਹੀਨਾਵਾਰ ਉਤਪਾਦਨ ਰਿਕਾਰਡ (ਇਸ ਦੇ ਚਾਲੂ ਹੋਣ ਤੋਂ ਬਾਅਦ ਯਾਨੀ 1932 ਤੋਂ) ਤੋੜ ਦਿੱਤਾ ਹੈ।

  ਵੇਣੂ ਪ੍ਰਸਾਦ ਨੇ ਕਿਹਾ ਕਿ ਪਿਛਲੇ ਬਿਜਲੀ ਉਤਪਾਦਨ ਦਾ ਰਿਕਾਰਡ ਜੁਲਾਈ 1997 ਦੇ ਮਹੀਨੇ ਵਿੱਚ 82.054 ਮਿਲੀਅਨ ਯੂਨਿਟਾਂ ਬਿਜਲੀ ਪੈਦਾ ਕਰਨ ਦਾ ਸੀ । ਉਨ੍ਹਾਂ ਇਹ ਵੀ ਕਿਹਾ ਕਿ ਸ਼ਾਨਨ ਪਾਵਰ ਹਾਊਸ ਨੇ ਪਹਿਲੀ ਵਾਰ 101.62% ਦੇ ਮਾਸਿਕ ਪਲਾਂਟ ਲੋਡ ਫੈਕਟਰ ਨੂੰ ਪ੍ਰਾਪਤ ਕਰਕੇ ਇਤਿਹਾਸ ਵੀ ਸਿਰਜਿਆ ਹੈ।

  ਉਨ੍ਹਾਂ ਕਿਹਾ ਕਿ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ, ਜਦੋਂ ਬਿਜਲੀ ਦੀ ਭਾਰੀ ਘਾਟ ਸੀ ਪਰੰਤੂ ਸ਼ਾਨਨ ਪਾਵਰ ਹਾਊਸ ਨੇ ਆਪਣੀ ਸਥਾਪਿਤ ਸਮਰੱਥਾ 110 ਮੈਗਾਵਾਟ ਤੋਂ ਵੱਧ ਅਤੇ 4 ਮੈਗਾਵਾਟ ਵਧੇਰੇ ਬਿਜਲੀ ਪੈਦਾ ਕਰ ਰਿਹਾ ਹੈ।

  ਉਨ੍ਹਾਂ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਇੱਕ ਸੰਦੇਸ਼ ਵਿੱਚ ਇਸ ਪ੍ਰਾਪਤੀ ਲਈ ਸ਼ਾਨਨ ਪਾਵਰ ਹਾਊਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਖਤ ਮਿਹਨਤ, ਸਮਰਪਣ ਅਤੇ ਸ਼ਰਧਾ ਦੀ ਸ਼ਲਾਘਾ ਕੀਤੀ।
  Published by:Krishan Sharma
  First published:

  Tags: Electricity, Power, Powercom, PSPCL, Punjab, Punjab government, Record

  ਅਗਲੀ ਖਬਰ