Home /News /punjab /

ਮੋਹਾਲੀ 'ਚ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੀਆਂ 2 ਪੀਟੀਆਈ ਅਧਿਆਪਕਾਂ, ਮਨਾਉਣ ਲਈ ਪੁੱਜੀ ਪੁਲਿਸ

ਮੋਹਾਲੀ 'ਚ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੀਆਂ 2 ਪੀਟੀਆਈ ਅਧਿਆਪਕਾਂ, ਮਨਾਉਣ ਲਈ ਪੁੱਜੀ ਪੁਲਿਸ

ਮੋਹਾਲੀ 'ਚ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੀਆਂ 2 ਪੀਟੀਆਈ ਅਧਿਆਪਕਾਂ, ਮਨਾਉਣ ਲਈ ਪੁੱਜੀ ਪੁਲਿਸ

ਟੈਂਕੀ ਦੇ ਆਸ ਪਾਸ ਹੋਰ ਵੀ ਵੱਡੀ ਗਿਣਤੀ ਵਿੱਚ ਅਧਿਆਪਕ ਖੜੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। 2 ਮਹਿਲਾ ਅਧਿਆਪਕਾਂ ਦੇ ਟੈਂਕੀ 'ਤੇ ਚੜ੍ਹਨ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਮੱਦੇਨਜ਼ਰ ਮੌਕੇ 'ਤੇ ਡੀਐਸਪੀ ਅਤੇ ਐਸਐਚਓ ਸਮੇਤ ਉਚ ਅਧਿਕਾਰੀ ਵੀ ਅਧਿਆਪਕਾਂ ਨੂੰ ਮਨਾਉਣ ਲਈ ਪੁੱਜੇ ਹੋਏ ਹਨ ਅਤੇ ਲਗਾਤਾਰ ਕੋਸ਼ਿਸ਼ਾਂ ਜਰੀ ਹਨ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਕੜ੍ਹੀ ਤਹਿਤ ਬੁੱਧਵਾਰ ਮੋਹਾਲੀ ਦੇ ਸੋਹਾਣਾ ਵਿਖੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ 2 ਮਹਿਲਾ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਵੀ ਚੜ੍ਹ ਗਈਆਂ। ਪਤਾ ਲੱਗਣ 'ਤੇ ਮੌਕੇ ਉਪਰ ਪੁਲਿਸ ਅਧਿਕਾਰੀ ਵੀ ਮਨਾਉਣ ਲਈ ਪੁੱਜੇ ਹੋਏ ਸਨ।

    ਟੈਂਕੀ ਦੇ ਆਸ ਪਾਸ ਹੋਰ ਵੀ ਵੱਡੀ ਗਿਣਤੀ ਵਿੱਚ ਅਧਿਆਪਕ ਖੜੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। 2 ਮਹਿਲਾ ਅਧਿਆਪਕਾਂ ਦੇ ਟੈਂਕੀ 'ਤੇ ਚੜ੍ਹਨ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਦੇ ਮੱਦੇਨਜ਼ਰ ਮੌਕੇ 'ਤੇ ਡੀਐਸਪੀ ਅਤੇ ਐਸਐਚਓ ਸਮੇਤ ਉਚ ਅਧਿਕਾਰੀ ਵੀ ਅਧਿਆਪਕਾਂ ਨੂੰ ਮਨਾਉਣ ਲਈ ਪੁੱਜੇ ਹੋਏ ਹਨ ਅਤੇ ਲਗਾਤਾਰ ਕੋਸ਼ਿਸ਼ਾਂ ਜਰੀ ਹਨ।

    ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ 1 ਸਾਲ ਪਹਿਲਾਂ ਵੀ ਉਨ੍ਹਾਂ ਨੇ ਮੁੱਖ ਅੱਜ ਦੇ ਦਿਨ ਹੀ ਇਸ ਟੈਂਕੀ 'ਤੇ ਚੜ੍ਹ ਕੇ ਰੋਸ ਕੀਤਾ ਸੀ, ਜਿਸ 'ਤੇ ਉਸ ਸਮੇਂ ਦੀ ਕਾਂਗਰਸ ਦੀ ਚੰਨੀ ਸਰਕਾਰ ਨੇ ਨੇ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਸੀ। ਇਸਤੋ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਉਸ ਸਮੇਂ ਆਪਣੀ ਪਾਰਟੀ ਆਉਣ 'ਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਕਿ ਸਰਕਾਰ ਬਣਦਦਿਆਂ ਪਹਿਲੇ ਹੱਲੇ ਹੀ ਤੁਹਾਡੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲਈਆਂ ਜਾਣਗੀਆਂ, ਪਰੰਤੂ ਸਰਕਾਰ ਦੀ ਨਾਲਾਇਕੀ ਕਾਰਨ ਉਨ੍ਹਾਂ ਨੂੰ ਮੁੜ ਟੈਂਕੀ 'ਤੇ ਚੜ੍ਹਨਾ ਪਿਆ ਹੈ।

    ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਇਥੇ ਹੀ ਬੈਠੇ ਰਹਿਣਗੇ। ਜ਼ਿਕਰਯੋਗ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਅਤੇ ਇੱਕ ਵੀ ਮੰਨਾਂ ਨਹੀਂ ਮੰਨੀਆਂ ਗਈਆਂ ਹਨ। ਇਥੋਂ ਤੱਕ ਕਿ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਰਿਹਾਇਸ਼ਾ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ, ਜਿਸ ਦੀਆਂ ਰੋਜ਼ਨਾਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

    Published by:Krishan Sharma
    First published:

    Tags: Bhagwant Mann, Mohali, Punjab Congress, Shiromani Akali Dal, Teachers