Home /News /punjab /

ਖਾਲਿਸਤਾਨ ਲਹਿਰ ਨੂੰ ਲੈ ਕੇ ਅਲਰਟ, ਈਸਾਈ ਤੇ RSS ਨੇਤਾ ਨਿਸ਼ਾਨੇ ਉਤੇ...

ਖਾਲਿਸਤਾਨ ਲਹਿਰ ਨੂੰ ਲੈ ਕੇ ਅਲਰਟ, ਈਸਾਈ ਤੇ RSS ਨੇਤਾ ਨਿਸ਼ਾਨੇ ਉਤੇ...

ਖਾਲਿਸਤਾਨ ਲਹਿਰ ਨੂੰ ਲੈ ਕੇ ਅਲਰਟ, ਈਸਾਈ ਤੇ RSS ਨੇਤਾ ਨਿਸ਼ਾਨੇ ਉਤੇ... (ANI: ਫਾਈਲ ਫੋਟੋ)

ਖਾਲਿਸਤਾਨ ਲਹਿਰ ਨੂੰ ਲੈ ਕੇ ਅਲਰਟ, ਈਸਾਈ ਤੇ RSS ਨੇਤਾ ਨਿਸ਼ਾਨੇ ਉਤੇ... (ANI: ਫਾਈਲ ਫੋਟੋ)

ਅਲਰਟ 'ਚ ਸਭ ਤੋਂ ਅਹਿਮ ਗੱਲ ਨੌਜਵਾਨਾਂ ਨੂੰ ਭੜਕਾਉਣ ਦੀ ਗੱਲ ਕਹੀ ਗਈ ਹੈ। ਜਿਹੜੇ ਪੁਰਾਣੇ ਖਾਲਿਸਤਾਨੀ ਅੱਤਵਾਦੀ ਵੱਖ-ਵੱਖ ਏਜੰਸੀਆਂ ਜਾਂ ਪੁਲਿਸ ਐਕਸ਼ਨ ਵਿਚ ਮਾਰੇ ਗਏ ਹਨ, ਹੁਣ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਧਣਗੇ ਤਾਂ ਆਉਣ ਵਾਲੇ ਸਮੇਂ ਵਿਚ ਗਰਮ ਖਿਆਲੀ ਧੜੇ ਪੰਜਾਬ ਅਤੇ ਉਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਭਾਰਤ ਵਿਰੋਧੀ ਮੁਹਿੰਮ ਛੇੜਨਗੇ।

ਹੋਰ ਪੜ੍ਹੋ ...
  • Share this:

ਪੰਜਾਬ ਵਿਚ ਇਕ ਵਾਰ ਫਿਰ ਖਾਲਿਸਤਾਨੀ ਲਹਿਰ ਸਰਗਰਮ ਹੋਣ ਦੇ ਸੰਕੇਤ ਮਿਲ ਰਹੇ ਹਨ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਹਾਲ ਹੀ 'ਚ ਅੰਮ੍ਰਿਤਪਾਲ ਸਿੰਘ ਅਤੇ ਖਾਲਿਸਤਾਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ।

ਅਲਰਟ 'ਚ ਸਭ ਤੋਂ ਅਹਿਮ ਗੱਲ ਨੌਜਵਾਨਾਂ ਨੂੰ ਭੜਕਾਉਣ ਦੀ ਕਹੀ ਗਈ ਹੈ। ਜਿਹੜੇ ਪੁਰਾਣੇ ਖਾਲਿਸਤਾਨੀ ਅੱਤਵਾਦੀ ਵੱਖ-ਵੱਖ ਏਜੰਸੀਆਂ ਜਾਂ ਪੁਲਿਸ ਐਕਸ਼ਨ ਵਿਚ ਮਾਰੇ ਗਏ ਹਨ, ਹੁਣ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਧਣਗੇ ਤਾਂ ਆਉਣ ਵਾਲੇ ਸਮੇਂ ਵਿਚ ਗਰਮ ਖਿਆਲੀ ਧੜੇ ਪੰਜਾਬ ਅਤੇ ਉਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਭਾਰਤ ਵਿਰੋਧੀ ਮੁਹਿੰਮ ਛੇੜਨਗੇ।

ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮਾਂ ਦੇ ਨਾਂ 'ਤੇ ਨੌਜਵਾਨਾਂ ਨੂੰ ਭੜਕਾਇਆ ਜਾਵੇਗਾ ਅਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇਗਾ। ਖਾਲਿਸਤਾਨੀ ਪੱਖੀ ਅੱਤਵਾਦੀ ਸਮੂਹ ਪੰਜਾਬ ਦੇ ਗੈਂਗਸਟਰਾਂ ਦੀ ਵਰਤੋਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ।

ਡੇਰਾ ਸੱਚਾ ਸੌਦਾ ਦੇ ਕੁਝ ਖਾਸ ਪੈਰੋਕਾਰਾਂ ਦਾ ਅਦਾਲਤ ਵਿਚ ਪੇਸ਼ੀ ਅਤੇ ਹਸਪਤਾਲ ਵਿਚ ਮੈਡੀਕਲ ਜਾਂਚ ਦੌਰਾਨ ਟਾਰਗੇਟ ਕਿਲਿੰਗ ਦਾ ਕੰਮ ਸੌਂਪਿਆ ਗਿਆ ਹੈ। ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਵਿਦੇਸ਼ਾਂ 'ਚ ਬੈਠੇ ਅੱਤਵਾਦੀ, ਗੈਂਗਸਟਰਾਂ ਦੀ ਹਰਕਤ 'ਤੇ ਖਾਸ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਕਿਉਂਕਿ ਅਲਰਟ 'ਚ ਕਿਹਾ ਗਿਆ ਹੈ ਕਿ ਪੰਜਾਬ 'ਚ ਜਿਸ ਤਰ੍ਹਾਂ ਪੁਲਿਸ ਸੁਰੱਖਿਆ ਦੇ ਹੁੰਦੇ ਹੋਏ ਲਗਾਤਾਰ ਕਤਲ ਹੋ ਰਹੇ ਹਨ, ਇਸ ਪਿੱਛੇ ਦਿਮਾਗ ਵਿਦੇਸ਼ ਬੈਠੇ ਅੱਤਵਾਦੀਆਂ ਦਾ ਹੈ।

ਰਾਧਾ ਸੁਆਮੀ ਸਤਿਸੰਗ ਵਿਆਸ ਸਬੰਧੀ ਅੰਮ੍ਰਿਤਪਾਲ ਦੇ ਬਿਆਨਾਂ ਨੂੰ ਸੁਰੱਖਿਆ ਏਜੰਸੀਆਂ ਬਹੁਤ ਗੰਭੀਰਤਾ ਨਾਲ ਲੈ ਰਹੀਆਂ ਹਨ। ਅੰਮ੍ਰਿਤਪਾਲ ਦਾ ਇੱਕ ਹੋਰ ਬਿਆਨ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਹੁਣ ਇਨਕਲਾਬ ਜ਼ਿੰਦਾਬਾਦ ਨਹੀਂ ਬੋਲਿਆ ਜਾਵੇਗਾ। ਪੰਜਾਬ ਵਿੱਚ ਖਾਲਸਾ ਜੈਕਾਰਾ ਹੋਵੇਗਾ।

ਸੁਰੱਖਿਆ ਏਜੰਸੀਆਂ ਇਸ 'ਤੇ ਵੀ ਤਿੱਖੀ ਨਜ਼ਰ ਰੱਖ ਰਹੀਆਂ ਹਨ। ਅਲਰਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਿਹਾ ਹੈ।

Published by:Gurwinder Singh
First published:

Tags: Khalistan, Khalistan Liberation Force, Khalistan Zindabad Force, Khalistani