• Home
 • »
 • News
 • »
 • punjab
 • »
 • CHANDIGARH PUNJAB ASSEMBLY ELECTION 2022 AMIT SHAH TARGETS CHARJANJIT CHANNI AND ARVIND KEJRIWAL OVER CONVERSION ISSUE IN LUDHIANA KS

Punjab Election 2022: ਸ਼ਾਹ ਨੇ ਲੁਧਿਆਣਾ 'ਚ ਧਰਮ ਪਰਿਵਰਤਨ ਦੇ ਮੁੱਦੇ ਤੋਂ ਲੈ ਕੇ ਚੰਨੀ ਅਤੇ ਕੇਜਰੀਵਾਲ 'ਤੇ ਵਿੰਨ੍ਹੇ ਨਿਸ਼ਾਨੇ, 6 ਨੁਕਤਿਆਂ 'ਚ ਜਾਣੋ ਰੈਲੀ

Punjab Election 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਭਾਜਪਾ (BJP) ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਪੰਜਾਬ ਦੌਰੇ (Shah Punjab Rally) 'ਤੇ ਨਸ਼ੇ ਸੁਰੱਖਿਆ ਅਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ 'ਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਚੰਨੀ ਜਾਂ ਕੇਜਰੀਵਾਲ ਤੋਂ ਪੰਜਾਬ ਨਹੀਂ ਸਾਂਭਿਆ ਜਾਵੇਗਾ ਅਤੇ ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪੰਜਾਬ ਵਿਚ ਸਰਕਾਰ ਨੇ ਬੇਹੱਦ ਸਖਤ ਲੋੜ ਹੈ। 6 ਨੁਕਤਿਆਂ 'ਚ ਪੜ੍ਹੋ ਪੂਰੀ ਰੈਲੀ...

 • Share this:
  ਲੁਧਿਆਣਾ/ਚੰਡੀਗੜ੍ਹ: Punjab Election 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਭਾਜਪਾ (BJP) ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਪੰਜਾਬ ਦੌਰੇ (Shah Punjab Rally) 'ਤੇ ਨਸ਼ੇ ਸੁਰੱਖਿਆ ਅਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ 'ਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਚੰਨੀ ਜਾਂ ਕੇਜਰੀਵਾਲ ਤੋਂ ਪੰਜਾਬ ਨਹੀਂ ਸਾਂਭਿਆ ਜਾਵੇਗਾ ਅਤੇ ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪੰਜਾਬ ਵਿਚ ਸਰਕਾਰ ਨੇ ਬੇਹੱਦ ਸਖਤ ਲੋੜ ਹੈ। 6 ਨੁਕਤਿਆਂ 'ਚ ਪੜ੍ਹੋ ਪੂਰੀ ਰੈਲੀ...

  1. ਨਸ਼ੇ ਦਾ ਮੁੱਦਾ ਰਿਹਾ ਭਾਰੀ
   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਸਪੀਚ ਵਿੱਚ ਪੰਜਾਬ ਦੇ ਅੰਦਰ ਨਸ਼ੇ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾਇਆ ਅਤੇ ਕਿਹਾ ਕਿ ਜਿਗਰ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਪੰਜ ਸਾਲ ਦੇ ਅੰਦਰ ਨਸ਼ੇ ਨੂੰ ਸੂਦ ਸਮੇਤ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੀ ਸਖ਼ਤ ਲੋੜ ਹੈ ਬਾਰਡਰ ਤੋਂ ਨਸ਼ਿਆਂ ਦੀ ਸਪਲਾਈ ਹੁੰਦੀ ਹੈ ਇਸ ਕਰਕੇ ਇੱਥੇ ਮਜ਼ਬੂਤ ਸਰਕਾਰ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਜੋ ਡਾ ਭਾਟੀਆ ਨਸ਼ੇ ਤੇ ਠੱਲ ਪਾਉਣ ਦੀਆਂ ਗੱਲਾਂ ਕਰ ਰਹੀਆਂ ਨੇ ਉਹ ਫੋਕੇ ਵਾਅਦੇ ਨੇ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਸ਼ਰਾਬ ਇਹਦੇ ਵਿੱਚ ਡੁਬੋ ਦਿੱਤਾ ਹੈ..ਉਨ੍ਹਾਂ ਕਿਹਾ ਜੇਕਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਚਾਰ ਸ਼ਹਿਰਾਂ ਵਿਚ ਐਂਟੀ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਜਾਣਗੇ ਜੋ ਨਸ਼ੇ ਤੇ ਠੱਲ੍ਹ ਪਾਉਣਗੇ।

  2. ਕੌਮੀ ਸੁਰੱਖਿਆ ਦਾ ਮੁੱਦਾ
   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੁਰੱਖਿਆ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ ਉਨ੍ਹਾਂ ਕਿਹਾ ਕਿ ਜੋ ਚੰਨੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਦਾ ਉਹ ਪੰਜਾਬ ਦੇ ਲੋਕਾਂ ਨੂੰ ਕੀ ਸੁਰੱਖਿਆ ਮੁਹੱਈਆ ਕਰਵਾਏਗਾ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਜ਼ਿਕਰ ਹੈ ਇਸ ਕਰਕੇ ਇੱਥੇ ਮਜ਼ਬੂਤ ਸਰਕਾਰ ਦੀ ਬੇਹੱਦ ਲੋੜ ਹੈ ਉਨ੍ਹਾਂ ਕਿਹਾ ਕਿ ਇਹ ਕੋਈ ਕਾਮੇਡੀ ਸਰਕਸ ਨਹੀਂ ਹੈ ਪੰਜਾਬ ਦੇ ਨਾਲ ਬਾਰਡਰ ਲੱਗਦੇ ਨੇ ਅਤੇ ਤੇ ਅਤਿਵਾਦ ਦਾ ਵੀ ਬੋਲਬਾਲਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਜਡ਼੍ਹੋਂ ਖਤਮ ਕਰ ਦਿੱਤਾ ਜਾਵੇਗਾ।

  3. ਧਰਮ ਪਰਿਵਰਤਨ ਦਾ ਮੁੱਦਾ
   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਪੰਜਾਬ ਵਿਚ ਵੱਡੀ ਤਦਾਦ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਹੈ ਨਾ ਸਿਰਫ਼ ਹਿੰਦੂ ਭਾਈਚਾਰੇ ਦਾ ਸਗੋਂ ਸਿੱਖ ਭਾਈਚਾਰੇ ਨੂੰ ਵੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਨਾ ਤਾਂ ਕੇਜਰੀਵਾਲ ਰੋਕ ਸਕਦਾ ਅਤੇ ਨਾ ਹੀ ਚੰਨੀ ਉਸ ਨੂੰ ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਹੀ ਰੋਕ ਸਕਦੀ ਹੈ..ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਇੱਕ ਵੱਡਾ ਮੁੱਦਾ ਹੈ

  4. ਇੰਡਸਟਰੀ ਤੇ ਫੋਕਸ
   ਆਪਣੀ ਸਪੀਚ ਦੇ ਦੌਰਾਨ ਅਮਿਤ ਸ਼ਾਹ ਵਾਰ ਵਾਰ ਲੁਧਿਆਣਾ ਦੀ ਇੰਡਸਟਰੀ ਦਾ ਜ਼ਿਕਰ ਵੀ ਕਰਦੇ ਰਹੇ ਉਨ੍ਹਾਂ ਕਿਹਾ ਕਿ ਜੇਕਰ ਐਨਡੀਏ ਦੀ ਸਰਕਾਰ ਬਣਦੀ ਹੈ ਤਾਂ ਲੁਧਿਆਣਾ ਦੇ ਸਾਈਕਲ ਨੂੰ ਵਿਸ਼ਵ ਪੱਧਰ ਤੇ ਲਿਜਾਇਆ ਜਾਵੇਗਾ ਉਨ੍ਹਾਂ ਕਿਹਾ ਐੱਮਐੱਸਐੱਮ ਈ ਮੈਨੂੰ ਚਾਰ ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੋ ਇੰਡਸਟਰੀ ਬੰਦ ਹੋ ਗਈ ਹੈ ਉਸ ਨੂੰ ਮੁੜ ਸੁਰਜੀਤ ਕਰਨ ਲਈ ਵੀ ਭਾਜਪਾ ਵੱਲੋਂ ਯਤਨ ਕੀਤੇ ਜਾਣਗੇ ਤਾਂ ਜੋ ਸਾਡੀ ਇੰਡਸਟਰੀ ਦਾ ਪਹੀਆ ਵੀ ਮੁੜ ਤੋਂ ਚਲ ਸਕੇ..

  5. ਸਿੱਖ ਧਰਮ ਅਤੇ ਗੁਰੂਆਂ ਦੀ ਗੱਲ
   ਅਮਿਤ ਸ਼ਾਹ ਨੇ ਸਪੀਚ ਦੇਣ ਤੋਂ ਪਹਿਲਾਂ ਆਪਣੇ ਸਿਰ ਤੇ ਪੱਗ ਰਖਵਾਈ ਅਤੇ ਹੱਥ ਵਿੱਚ ਕਿਰਪਾਨ ਫੜੀ ਉਨ੍ਹਾਂ ਆਪਣੀ ਸਪੀਚ ਦੀ ਸ਼ੁਰੂਅਾਤ ਵਿੱਚ ਸਭ ਤੋਂ ਪਹਿਲਾਂ ਸਾਰੇ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਨ ਕੀਤਾ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਕੋਈ ਘਰ ਹੋਵੇਗਾ ਜਿੱਥੇ ਦਸਮ ਪਿਤਾ ਦੀ ਤਸਵੀਰ ਨਾ ਲੱਗੀ ਹੋਵੇ..ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਬਾਡਰਾ ਤੇ ਸ਼ਹੀਦ ਹੋਏ ਨੇ..ਅਮਿਤ ਸ਼ਾਹ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਜਾਰੀ ਰੱਖਣ ਦੀ ਬੇਹੱਦ ਲੋਡ਼ ਹੈ ਅਤੇ ਭਾਜਪਾ ਜੋ ਕਹਿੰਦੀ ਹੈ ਕਰਕੇ ਵਿਖਾਉਂਦੀ ਹੈ ਉਨ੍ਹਾਂ ਕਿਹਾ ਕਿ ਸਾਡੇ ਫੌਜੀ ਭਰਾਵਾਂ ਦਾ ਲੰਮੇਂ ਸਮੇਂ ਤੋਂ ਚੱਲ ਰਿਹਾ ਵਕ ਰੈਂਕ ਵਨ ਪੈਨਸ਼ਨ ਦਾ ਮੁੱਦਾ ਵੀ ਭਾਜਪਾ ਨੇ ਹੀ ਖਤਮ ਕੀਤਾ

  6. 1984 ਸਿੱਖ ਕਤਲੇਆਮ ਦਾ ਮੁੱਦਾ
   ਅਮਿਤ ਸ਼ਾਹ ਨੇ ਆਪਣੀ ਸਪੀਚ ਦੇ ਦੌਰਾਨ ਸਿੱਖ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਓਦੋਂ ਮੇਰੀ ਉਮਰ ਘਟ ਸੀ ਪਰ ਜੋ ਸਿੱਖ ਕੌਂਮ ਨਾਲ ਹੋਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਸਿਰਫ ਭਾਜਪਾ ਨੇ ਹੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ।

  Published by:Krishan Sharma
  First published: