Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਿੰਗ ਹੋ ਚੁੱਕੀ ਹੈ ਅਤੇ 1304 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿੱਚ ਕੈਦ ਹੈ। 20 ਮਾਰਚ ਨੂੰ ਪੰਜਾਬ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਹਨ ਅਤੇ ਉਮੀਦਵਾਰਾਂ ਨੂੰ ਵੀ ਆਪਣਾ ਸ਼ੀਸ਼ਾ ਵਿਖਾਈ ਦੇਵੇਗਾ। ਪਰੰਤੂ ਪੰਜਾਬ ਵਿਧਾਨ ਸਭਾ ਦੇ ਤਿੰਨ ਹਲਕੇ ਅਜਿਹੇ ਹਨ, ਜਿਥੇ ਮੁੜ ਚੋਣਾਂ ਪੈਣਗੀਆਂ। ਇਨ੍ਹਾਂ ਤਿੰਨ ਹਲਕਿਆਂ ਵਿੱਚ ਜਲਾਲਾਬਾਦ, ਧੂਰੀ ਅਤੇ ਚਮਕੌਰ ਸਾਹਿਬ ਜਾਂ ਭਦੌੜ (ਦੋਵਾਂ 'ਚੋਂ ਇੱਕ) ਹਨ।
ਚੋਣਾਂ ਵਿੱਚ ਭਾਜਪਾ ਗਠਜੋੜ ਨੂੰ ਛੱਡ ਕੇ ਅਕਾਲੀ ਦਲ ਨੇ ਸੁਖਬੀਰ ਬਾਦਲ, ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਅਤੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਵੱਜੋਂ ਐਲਾਨਿਆ ਹੋਇਆ ਹੈ। ਇਸ ਦੌਰਾਨ ਇੱਕ ਵੱਖਰੀ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਇਹ ਤਿੰਨੇ ਆਪੋ-ਆਪਣੇ ਹਲਕਿਆਂ ਵਿੱਚ ਜਿੱਤਦੇ ਹਨ ਤਾਂ ਇਨ੍ਹਾਂ ਦੇ ਹਲਕਿਆਂ ਵਿੱਚ ਜਿਮਨੀ ਚੋਣਾਂ ਹੋਣੀਆਂ ਲਾਜ਼ਮੀ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ, ਜਦਕਿ ਸੁਖਬੀਰ ਬਾਦਲ, ਜੋ ਜਲਾਲਬਾਦ ਤੋਂ ਚੋਣ ਲੜ ਰਹੇ ਹਨ, ਉਹ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹੈ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਵੀ ਚੋਣ ਲੜੇ ਹਨ।
ਜੇਕਰ ਤਿੰਨੇ ਉਮੀਦਵਾਰ ਆਪਣੀਆਂ ਸੀਟਾਂ ਜਿੱਤਦੇ ਹਨ ਤਾਂ ਤਿੰਨਾਂ ਨੂੰ ਇੱਕ-ਇੱਕ ਸੀਟ (ਸੰਸਦੀ ਜਾਂ ਵਿਧਾਨ ਸਭਾ) ਛੱਡਣੀ ਜ਼ਰੂਰੀ ਹੋਵੇਗੀ। ਕੁੱਲ ਮਿਲਾ ਕੇ ਇਨ੍ਹਾਂ ਤਿੰਨ ਹਲਕਿਆਂ 'ਚ ਚੋਣਾਂ ਮੁੜ ਕਰਵਾਉਣ ਦੇ ਆਸਾਰ ਹਨ। ਹਾਲਾਂਕਿ ਅਜੇ ਚੋਣ ਨਤੀਜੇ ਆਉਣ ਪਿਛੋਂ ਹੀ ਇਸ ਬਾਰੇ ਕੁੱਝ ਪੱਕਾ ਹੋਵੇਗਾ ਪਰੰਤੂ ਫਿਰ ਵੀ ਇਨ੍ਹਾਂ ਤਿੰਨ ਹਲਕਿਆਂ ਦੇ ਲੋਕਾਂ ਨੂੰ ਮੁੜ ਚੋਣਾਂ ਲਈ ਤਿਆਰ ਰਹਿਣਾ ਪਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Charanjit Singh Channi, Punjab Assembly election 2022, Punjab Election 2022, Punjab politics, Sukhbir Badal