Home /News /punjab /

Punjab Assembly Polls 2022: 78 ਫ਼ੀਸਦੀ ਵੋਟਿੰਗ ਨਾਲ ਦੂਜੇ ਨੰਬਰ 'ਤੇ ਰਿਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

Punjab Assembly Polls 2022: 78 ਫ਼ੀਸਦੀ ਵੋਟਿੰਗ ਨਾਲ ਦੂਜੇ ਨੰਬਰ 'ਤੇ ਰਿਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

2022 Punjab Polls Punjab Election 2022

2022 Punjab Polls Punjab Election 2022

Punjab Assembly Election Polls 2022: ਮੁਕਤਸਰ (Muktsar), ਗਿੱਦੜਬਾਹਾ (Gidderbaha), ਲੰਬੀ (Lambi), ਮਲੋਟ (Malout) ਤੋਂ 4 ਵਿਧਾਇਕਾਂ ਦੀ ਚੋਣ ਲਈ ਬਣਾਏ ਗਏ 752 ਪੋਲਿੰਗ ਬੂਥਾਂ 'ਤੇ ਵੋਟਾਂ (Voting) ਰਾਹੀਂ ਕੀਤੀ ਗਈ ਚੋਣ ਪ੍ਰਕਿਰਿਆ ਐਤਵਾਰ ਸਖਤ ਸੁਰੱਖਿਆ ਇੰਤਜਾਮਾਤਾ ਦੇ ਚੱਲਦਿਆਂ ਪੂਰੇ ਅਮਨ-ਅਮਾਨ ਨਾਲ ਹੋ ਨਿਬੜੀ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Assembly Election Polls 2022: ਮੁਕਤਸਰ (Muktsar), ਗਿੱਦੜਬਾਹਾ (Gidderbaha), ਲੰਬੀ (Lambi), ਮਲੋਟ (Malout) ਤੋਂ 4 ਵਿਧਾਇਕਾਂ ਦੀ ਚੋਣ ਲਈ ਬਣਾਏ ਗਏ 752 ਪੋਲਿੰਗ ਬੂਥਾਂ 'ਤੇ ਵੋਟਾਂ (Voting) ਰਾਹੀਂ ਕੀਤੀ ਗਈ ਚੋਣ ਪ੍ਰਕਿਰਿਆ ਐਤਵਾਰ ਸਖਤ ਸੁਰੱਖਿਆ ਇੰਤਜਾਮਾਤਾ ਦੇ ਚੱਲਦਿਆਂ ਪੂਰੇ ਅਮਨ-ਅਮਾਨ ਨਾਲ ਹੋ ਨਿਬੜੀ।

  ਭਾਵੇਂ ਸਵੇਰੇ 11 ਵਜੇ ਤੱਕ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸੂਬੇ ਦੇ ਹੋਰ ਸਾਰੇ ਜ਼ਿਲਿਆਂ ਦੇ ਮੁਕਾਬਲੇ ਮੁਕਤਸਰ ਜ਼ਿਲ੍ਰੇ ਵਿਚ ਸਭ ਤੋਂ ਵੱਧ ਪੋਲਿੰਗ 23.34 ਪ੍ਰਤੀਸ਼ਤ ਦਰਜ਼ ਹੋਈ ਸੀ, ਪਰ ਸ਼ਾਮ ਤੱਕ(6:30 ਵਜੇ) ਇਹ ਪ੍ਰਤੀਸ਼ਤ ਪਹੁੰਚ ਕੇ 78% ਹੋ ਗਈ। ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਤੱਕ ਤਕਰੀਬਨ 4500 ਵੋਟਰ ਹਾਲੇ ਵੀ ਵੱਖ ਵੱਖ ਪੋਲਿੰਗ ਬੂੱਥਾਂ ਤੇ ਵੋਟਾਂ ਪਾਉਣ ਦਾ ਇੰਤਜਾਰ ਕਰ ਰਹੇ ਸਨ, ਜਿਸ ਉਪਰੰਤ ਦੇਰ ਰਾਤ ਅਸਲ ਪੋਲ ਪ੍ਰਤੀਸ਼ਤ ਪ੍ਰਾਪਤ ਹੋਵੇਗੀ।

  ਚੋਣਾਂ ਦੀ ਅੱਜ ਦੀ ਅਹਿਮ ਪ੍ਰਕਿ੍ਰਆ ਨੂੰ ਨਿਰਵਿਘਨ, ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਸੁੱਚਜੇ ਢੰਗ ਨਾਲ ਨੇਪਰੇ ਚਾੜਾਉਣ ਲਈ ਡਿਪਟੀ ਕਮਿਸ਼ਨਰ ਨੇ ਅੱਗੇ ਹੋ ਕੇ ਮੋਰਚਾ ਸੰਭਾਲਦਿਆਂ ਹਰ ਕਿਸਮ ਦੀ ਛੋਟੀ ਵੱਡੀ ਸ਼ਿਕਾਇਤ ਤੇ ਖੁੱਦ ਨਿਗਰਾਨੀ ਰੱਖੀ।ਇਨਾਂ ਹੀ ਨਹੀਂ ਉਹ ਇੱਕ ਜੁਬਾਨੀ ਮੋਬਾਇਲ ਫੋਨ ਤੇ ਮਿਲੀ ਸ਼ਿਕਾਇਤ ਦੇ ਚੱਲਦਿਆਂ ਚੰਦ ਮਿੰਟਾਂ ਵਿਚ ਖੁੱਦ ਸਬੰਧਤ ਪੋਲਿੰਗ ਬੂਥ ਵਿਚ ਪਹੁੰਚ ਗਏ। ਇਸ ਤੁਰੰਤ ਕਾਰਵਾਈ ਦੇ ਚੱਲਦਿਆਂ ਸ਼ਿਕਾਇਤ ਕਰਤਾ ਪੱਖ ਦੇ ਬੰਦੇ ਕਿਸੇ ਵੀ ਕਿਸਮ ਦੀ ਵਧੀਕੀ ਬਾਰੇ ਸਪੱਸ਼ਟ ਨਹੀਂ ਕਰ ਸਕੇ । ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੀ ਪ੍ਰਕਿ੍ਰਆ ਨੂੰ ਅਫਵਾਹਾਂ ਫੈਲਾ ਕੇ ਖ਼ਰਾਬ ਨਾ ਕੀਤਾ ਜਾਵੇ।

  ਚੋਣ ਪ੍ਰਕਿ੍ਰਆ ਦੇ ਮੁਕੱਮਲ ਹੋਣ ਉਪਰੰਤ ਦੇਰ ਸ਼ਾਮ ਤੱਕ ਚਾਰੇ ਹਲਕਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਵਿਖੇ ਤਕਰੀਬਨ (73%),ਗਿੱਦੜਬਾਹਾ ਵਿਖੇ ਤਕਰੀਬਨ (86% ),ਲੰਬੀ ਵਿਖੇ ਤਕਰੀਬਨ (78%) ਅਤੇ ਮਲੋਟ ਵਿਖੇ ਤਕਰੀਬਨ (72%) ਵੋਟਾਂ ਭੁਗਤਾਇਆਂ ਗਈਆਂ।

  ਅੱਜ ਸਵੇਰ ਤੋਂ ਹੀ ਚੋਣ ਪ੍ਰਕਿ੍ਰਆ ਦੀ ਨਿਗਰਾਣੀ ਲਈ ਚੋਣ ਓਬਜ਼ਰਵਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਵੱਖ ਵੱਖ ਪੋਲਿੰਗ ਬੂੱਥਾਂ ਅਤੇ ਸਵੇਦਨਸ਼ੀਲ ਇਲਾਕਿਆਂ ਦਾ ਦੌਰਾਂ ਕੀਤਾ ਅਤੇ ਸਥਿਤੀ ਦਾ ਜਾਇਜਾ ਵੀ ਲਿਆ।

  ਜ਼ਿਲਾ ਚੋਣ ਅਫ਼ਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕਿ੍ਰਆ ਮੁੱਕਮਲ ਹੋਣ ਤੇ ਸਮੂਹ ਜ਼ਿਲਾ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
  Published by:Krishan Sharma
  First published:

  Tags: Election commission, Gidderbaha, Malout, Muktsar, Punjab Assembly election 2022, Punjab Assembly Polls 2022, Punjab Election 2022

  ਅਗਲੀ ਖਬਰ