Punjab Assembly Polls 2022: ਪੰਜਾਬ ਕਾਂਗਰਸ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ (Congress) ਉਮੀਦਵਾਰ ਬਲਬੀਰ ਸਿੰਘ ਸਿੱਧੂ (Balbir Singh Sidhu) ਨੇ ਅੱਜ ਆਪਣੇ ਪਰਿਵਾਰ ਸਮੇਤ ਮੋਹਾਲੀ ਵਿੱਚ ਵੋਟ ਪਾਈ। ਇਸ ਮੌਕੇ ਨਿਊਜ਼18 ਨਾਲ ਗੱਲਬਾਤ ਦੌਰਾਨ ਖਾਸ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਵਿਕਾਸ ਦੇ ਆਧਾਰ 'ਤੇ ਵੋਟਾਂ ਪਾਉਣਗੇ ਅਤੇ ਲੋਕਾਂ ਨੇ ਆਪਣੇ ਕੀਤੇ ਕੰਮਾਂ ਦਾ ਹਿਸਾਬ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਮੈਂ ਮੋਹਾਲੀ 'ਚ ਹਰ ਖੇਤਰ 'ਚ ਵਿਕਾਸ ਕੀਤਾ ਹੈ, ਇਸੇ ਵਿਕਾਸ ਦੇ ਦਮ 'ਤੇ ਮੈਂ ਇੱਥੋਂ ਦੁਬਾਰਾ ਜਿੱਤਾਂਗਾ।
ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਮੁਹਾਲੀ ਮੁਹਾਲੀ ਲਈ ਬਹੁਤ ਸਾਰੇ ਪ੍ਰੋਜੈਕਟ ਹਨ, ਜਿਨ੍ਹਾਂ ਨੂੰ ਮੈਂ ਅੱਗੇ ਲੈ ਜਾਵਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਲੋਕ ਮੈਨੂੰ ਦੁਬਾਰਾ ਆਸ਼ੀਰਵਾਦ ਦੇਣਗੇ
ਵੋਟਿੰਗ ਬਾਰੇ ਬਲਵੀਰ ਸਿੱਧੂ ਨੇ ਕਿਹਾ ਕਿ ਠੰਢ ਦਾ ਮੌਸਮ ਹੈ, ਪਰੰਤੂ ਜਿਵੇਂ ਜਿਵੇਂ ਸੂਰਜ ਚੜ੍ਹ ਰਿਹਾ ਹੈ, ਇਸ ਲਈ ਹੌਲੀ-ਹੌਲੀ ਲੋਕ ਆਉਣੇ ਸ਼ੁਰੂ ਹੋ ਜਾਣਗੇ।
ਬਲਵੀਰ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਲੋਕ ਕਾਂਗਰਸ ਨੂੰ ਪੂਰਾ ਸਪੱਸ਼ਟ ਫਤਵਾ ਦੇਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Balbir singh Sidhu, Congress, Punjab congess, Punjab Election 2022