Home /News /punjab /

Punjab Assembly Polls 2022: ...ਜਦੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਹੋਇਆ ਸਾਹਮਣਾ, ਵੇਖੋ Video ਕੀ ਹੋਇਆ

Punjab Assembly Polls 2022: ...ਜਦੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਹੋਇਆ ਸਾਹਮਣਾ, ਵੇਖੋ Video ਕੀ ਹੋਇਆ

Punjab Assembly Polls 2022: ...ਜਦੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਹੋਇਆ ਸਾਹਮਣਾ, ਵੇਖੋ Video ਕੀ ਹੋਇਆ

Punjab Assembly Election Polls 2022: ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੱਧੂ (Navjot Sidhu) ਤੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Singh majithia) ਦਾ ਅੱਜ ਅੰਮ੍ਰਿਤਸਰ (Amritsar Assembly) ਵਿੱਚ ਪੋਲਿੰਗ ਸਟੇਸ਼ਨ 'ਤੇ ਅਚਾਨਕ ਸਾਹਮਣਾ ਹੋ ਗਿਆ। ਦੱਸ ਦੇਈਏ ਕਿ ਦੋਵੇਂ ਆਪਣੀਆਂ ਪਾਰਟੀਆਂ ਦੇ ਸਿਰਕੱਢ ਆਗੂ ਹਨ ਅਤੇ ਦੋਵਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਸਖਤ ਮੁਕਾਬਲਾ ਚਲ ਰਿਹਾ ਹੈ।

ਹੋਰ ਪੜ੍ਹੋ ...
  • Share this:

    ਅੰਮ੍ਰਿਤਸਰ (ਪੂਰਬੀ)/ਚੰਡੀਗੜ੍ਹ: Punjab Assembly Election Polls 2022: ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੱਧੂ (Navjot Sidhu) ਤੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Singh majithia) ਦਾ ਅੱਜ ਅੰਮ੍ਰਿਤਸਰ (Amritsar Assembly) ਵਿੱਚ ਪੋਲਿੰਗ ਸਟੇਸ਼ਨ 'ਤੇ ਅਚਾਨਕ ਸਾਹਮਣਾ ਹੋ ਗਿਆ। ਦੱਸ ਦੇਈਏ ਕਿ ਦੋਵੇਂ ਆਪਣੀਆਂ ਪਾਰਟੀਆਂ ਦੇ ਸਿਰਕੱਢ ਆਗੂ ਹਨ ਅਤੇ ਦੋਵਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਸਖਤ ਮੁਕਾਬਲਾ ਚਲ ਰਿਹਾ ਹੈ। ਇਸਦੇ ਨਾਲ ਹੀ ਦੋਵੇਂ ਕਦੇ ਵੀ ਇੱਕ-ਦੂਜੇ 'ਤੇ ਹਮਲਾ ਕਰਨ ਦਾ ਮੌਕਾ ਨਹੀਂ ਖੁੰਝਦੇ।

    ਅੱਜ ਜਦੋਂ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਉਪਰੰਤ ਨਵਜੋਤ ਸਿੱਧੂ ਵਾਪਸ ਪਰਤ ਰਹੇ ਸਨ ਤਾਂ ਮਜੀਠੀਆ ਪੁੱਜ ਰਹੇ ਸਨ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਦੋਵਾਂ ਦੀਆਂ ਨਜ਼ਰਾਂ ਮਿਲੀਆਂ, ਪਰ ਦਿਲ ਮਿਲਦੇ ਨਜ਼ਰ ਨਹੀਂ ਆਏ। ਦੋਵਾਂ ਨੇ ਸ਼ਾਇਦ ਇੱਕ ਦੂਜੇ ਨੂੰ ਕੁੱਝ ਕਿਹਾ, ਪਰ ਹਾਲੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਕਿਉਂਕਿ ਮਜੀਠੀਆ ਦੇ ਚਿਹਰੇ 'ਤੇ ਮਾਸਕ ਲੱਗਿਆ ਹੋਇਆ ਸੀ।

    ਦੱਸ ਦੇਈਏ ਕਿ ਪੰਜਾਬ ਦੀ ਹੌਟਸੀਟ ਅੰਮ੍ਰਿਤਸਰ ਪੂਰਬੀ ਦੇ ਦੋਵੇਂ ਉਮੀਦਵਾਰ ਭਾਵੇਂ ਇੱਕ ਦੂਜੇ ਬਾਰੇ ਤਲਖ਼ ਬਿਆਨਬਾਜ਼ੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ, ਪਰ ਅੱਜ ਜਦੋਂ ਦੋਵਾਂ ਦਾ ਸਾਹਮਣਾ ਹੋਇਆ ਤਾਂ ਦੋਵਾਂ ਵਿਚਾਲੇ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ।

    Published by:Krishan Sharma
    First published:

    Tags: Assembly Elections 2022, Bikram Singh Majithia, Navjot Sidhu, Navjot singh sidhu, Punjab Assembly Polls 2022, Punjab Election 2022, Punjab politics