Home /News /punjab /

ਹੁਣ ਤੱਕ 2500 ਤੋਂ ਵੱਧ ਭਾਰਤੀ ਵਿਦਿਆਰਥੀ ਘਰ ਪੁੱਜ ਚੁੱਕੇ ਹਨ; ਯੂਕਰੇਨ 'ਚ ਫਸੇ ਬੱਚਿਆਂ ਦੇ ਪੀੜਤਾਂ ਨਾਲ ਖੜੇ ਹਾਂ: ਸ਼ੇਖਾਵਤ

ਹੁਣ ਤੱਕ 2500 ਤੋਂ ਵੱਧ ਭਾਰਤੀ ਵਿਦਿਆਰਥੀ ਘਰ ਪੁੱਜ ਚੁੱਕੇ ਹਨ; ਯੂਕਰੇਨ 'ਚ ਫਸੇ ਬੱਚਿਆਂ ਦੇ ਪੀੜਤਾਂ ਨਾਲ ਖੜੇ ਹਾਂ: ਸ਼ੇਖਾਵਤ

Punjab News: ਪੰਜਾਬ ਭਾਜਪਾ (BjP) ਦੇ ਚੋਣ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ (Gajender Shekhawat) ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਹੁਣ ਤੱਕ 2500 ਤੋਂ ਵੱਧ ਭਾਰਤੀ ਵਿਦਿਆਰਥੀ ਆਪਣੇ ਘਰ ਪੁੱਜ ਚੁੱਕੇ ਹਨ ਅਤੇ ਜਿਹੜੇ ਬੱਚੇ ਯੂਕਰੇਨ (Ukraine) 'ਚ ਫਸੇ ਹੋਏ ਹਨ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ (Centre Government) 'ਅਪ੍ਰੇਸ਼ਨ ਗੰਗਾ' (operation ganga) ਤਹਿਤ ਪੂਰੀ ਚੌਕਸੀ ਵਰਤ ਰਹੀ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab News: ਪੰਜਾਬ ਭਾਜਪਾ (BjP) ਦੇ ਚੋਣ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ (Gajender Shekhawat) ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਹੁਣ ਤੱਕ 2500 ਤੋਂ ਵੱਧ ਭਾਰਤੀ ਵਿਦਿਆਰਥੀ ਆਪਣੇ ਘਰ ਪੁੱਜ ਚੁੱਕੇ ਹਨ ਅਤੇ ਜਿਹੜੇ ਬੱਚੇ ਯੂਕਰੇਨ (Ukraine) 'ਚ ਫਸੇ ਹੋਏ ਹਨ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ (Centre Government) 'ਅਪ੍ਰੇਸ਼ਨ ਗੰਗਾ' (operation ganga) ਤਹਿਤ ਪੂਰੀ ਚੌਕਸੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਯੂਕਰੇਨ 'ਚ ਫਸੇ ਪੀੜਤ ਬੱਚਿਆਂ (Indian Student stuck in Ukraine) ਦੇ ਪਰਿਵਾਰਾਂ ਨਾਲ ਖੜੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿੰਨ੍ਹਾਂ ਦੇ ਬੱਚੇ ਯੁੱਧ ਦੇ ਖਤਰੇ ਵਿੱਚ ਉਥੇ ਹਨ, ਤਾਂ ਮਾਪਿਆਂ ਦਾ ਚਿੰਤਤ ਹੋਣਾ ਸੁਭਾਵਿਕ ਹੈ।

  ਗਜੇਂਦਰ ਸ਼ੇਖਾਵਤ ਨੇ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਯੁੱਧ ਦੌਰਾਨ ਉਥੇ ਫਸੇ ਬੱਚਿਆਂ ਦੀ ਮਾਪਿਆਂ ਨੂੰ ਚਿੰਤਾ ਹੋਣੀ ਸੁਭਾਵਿਕ ਗੱਲ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਜਦੋਂ ਵੀ ਵਿਦੇਸ਼ਾਂ ਵਿੱਚ ਅਜਿਹੀ ਸਥਿਤੀ ਆਈ ਹੈ, ਤਾਂ ਪੀਐਮ ਮੋਦੀ ਨੇ ਖੁਦ ਅਗਵਾਈ ਕਰਕੇ ਮਸਲੇ ਹੱਲ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਯੂਕਰੇਨ ਵਿੱਚ ਵੀ ਜੇਕਰ ਕਿਸੇ ਦੇਸ਼ ਦੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਉਹ ਭਾਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਢਾਈ ਹਜ਼ਾਰ ਤੋਂ ਵੱਧ ਬੱਚੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

  ਕੇਂਦਰੀ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਯੂਕਰੇਨ 'ਚੋਂ ਭਾਰਤੀਆਂ ਵਿਦਿਆਰਥੀਆਂ ਨੂੰ ਲਿਆਉਣ ਲਈ ਆਪ੍ਰੇਸ਼ਨ ਗੰਗਾ ਚੱਲ ਰਿਹਾ ਹੈ। ਫਿਲਹਾਲ ਯੂਕਰੇਨ ਦੀ ਪੂਰਬੀ ਸਰਹੱਦ 'ਤੇ ਹੀ ਅਸੀਂ ਬੱਚਿਆਂ ਨੂੰ ਬਾਹਰ ਕੱਢਣ ਦੇ ਯੋਗ ਨਹੀਂ ਹਾਂ, ਪਰ ਕੋਸ਼ਿਸ਼ਾਂ ਜਾਰੀ ਹਨ, ਕੱਲ੍ਹ ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਤੋਂ ਭਾਰਤੀ ਵਿਦਿਆਰਥੀਆਂ ਲਈ ਸੁਰੱਖਿਅਤ ਰਸਤੇ ਦੀ ਮੰਗ ਕੀਤੀ ਹੈ।

  'ਅਕਾਲੀ ਦਲ ਨਾਲ ਗਠਜੋੜ 'ਤੇ ਕੀ'

  ਅਕਾਲੀ ਦਲ ਨਾਲ ਗਠਜੋੜ 'ਤੇ ਸ਼ੇਖਾਵਤ ਨੇ ਕਿਹਾ ਕਿ ਅਜਿਹਾ ਕੋਈ ਵਿਚਾਰ ਨਹੀਂ ਹੈ, ਅਜਿਹੀ ਕੋਈ ਚਰਚਾ ਨਹੀਂ ਹੈ ਅਤੇ ਨਾ ਹੀ ਅਜਿਹੀ ਕੋਈ ਸੰਭਾਵਨਾ ਹੈ। ਅੱਜ ਅਸੀਂ ਮੀਟਿੰਗ ਵਿੱਚ ਸਾਰੇ ਉਮੀਦਵਾਰਾਂ ਦੇ ਵਰਕਰਾਂ ਨਾਲ ਬ੍ਰੇਨਸਟਰਮ ਕੀਤਾ, ਬਹੁਤ ਹੀ ਹਾਂ-ਪੱਖੀ ਹੁੰਗਾਰਾ ਮਿਲਿਆ। ਪਹਿਲਾਂ ਅਸੀਂ ਸੋਚਿਆ ਸੀ ਕਿ ਸ਼ਾਇਦ ਅਸੀਂ ਪਿੰਡ ਨਹੀਂ ਜਾ ਸਕਾਂਗੇ ਪਰ ਚੋਣਾਂ ਵਿਚ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਅਤੇ ਸ਼ਹਿਰ ਵਿਚ ਹਰ ਪਾਸੇ ਭਾਜਪਾ ਵਰਕਰਾਂ ਦਾ ਹਾਂ-ਪੱਖੀ ਸਮਰਥਨ ਮਿਲਿਆ ਹੈ।

  'ਸਾਡੀ ਪਾਰਟੀ ਅਤੇ ਵਰਕਰਾਂ ਦੀ ਰਾਜਨੀਤੀ ਲਈ ਗਲਤ ਤਸਵੀਰ ਬਣਾਈ'

  ਦਵਿੰਦਰਪਾਲ ਭੁੱਲਰ ਦੀ ਰਿਹਾਈ 'ਤੇ ਸ਼ੇਖਾਵਤ ਨੇ ਕਿਹਾ ਕਿ ਪੀ.ਐਮ ਮੋਦੀ ਵਲੋਂ ਜੇਲ 'ਚੋਂ ਰਿਹਾਈ ਦੇ ਕੀਤੇ ਗਏ ਐਲਾਨ 'ਚ ਦੇਵੇਂਦਰ ਭੁੱਲਰ ਦਾ ਨਾਂ ਵੀ ਸੀ ਪਰ ਅਰਵਿੰਦ ਕੇਜਰੀਵਾਲ ਇਥੇ ਪੰਜਾਬੀ ਹੈ ਅਤੇ ਸਿੱਖ ਧਰਮ ਦੀ ਗੱਲ ਕਰ ਰਿਹਾ ਹੈ ਪਰ ਜੇਕਰ ਦਿੱਲੀ 'ਚ ਜਾਓ। ਜਾਵਾਂ ਤਾਂ ਤਸਵੀਰ ਕੁਝ ਹੋਰ ਹੈ।
  Published by:Krishan Sharma
  First published:

  Tags: BJP, Punjab BJP, Punjab politics, Ukraine

  ਅਗਲੀ ਖਬਰ