ਚੰਡੀਗੜ੍ਹ: ਬੀਐਸਐਫ ਦੇ ਮੁੱਦੇ 'ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਸਰਬਪਾਰਟੀ ਮੀਟਿੰਗ ਦਾ ਭਾਜਪਾ ਵੱਲੋਂ ਬਾਈਕਾਟ ਕੀਤਾ ਗਿਆ ਹੈ। ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੇਂਦਰ ਦੀ ਮਨਸ਼ਾ 'ਤੇ ਟਵੀਟ ਕਰਦਿਆਂ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਹ ਰਾਜ ਅੰਦਰ ਰਾਜ ਬਣਾ ਕੇ ਸੰਘੀ ਢਾਂਚੇ ਦਾ ਗਲਾ ਘੁੱਟਿਆ ਜਾ ਰਿਹਾ ਹੈ। ਸਿੱਧੂ ਵੱਲੋਂ ਕੇਂਦਰ 'ਤੇ ਨਿਸ਼ਾਨਾ ਵਿੰਨਿਆ ਕਿ ਇਹ ਸੰਘੀ ਢਾਂਚੇ ਨੂੰ ਕਮਜ਼ੋਰ ਬਣਾਇਆ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਕੇਂਦਰ 'ਤੇ ਪੱਛਮੀ ਬੰਗਾਲ ਵਿੱਚ ਦਹਿਸ਼ਤ ਫੈਲਾਉਣ ਦੇ ਦੋਸ਼ਾਂ 'ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿੱਧੂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਸਰਕਾਰ ਨੂੰ ਓਨਾ ਇਤਰਾਜ਼ ਨਹੀਂ ਜਿੰਨਾ ਸਿੱਧੂ ਸਾਬ੍ਹ ਨੂੰ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ ਬੀਐਸਐਫ ਕੋਲ ਸਰਚ, ਜ਼ਬਤ ਅਤੇ ਗ੍ਰਿਫਤਾਰੀ ਦੀ ਤਾਕਤ ਹੈ, ਜਦਕਿ ਜ਼ਿਆਦਾ ਅਧਿਕਾਰੀ ਪੰਜਾਬ ਪੁਲਿਸ ਕੋਲ ਹੀ ਰਹਿਣੇ ਹਨ।
ਇਹ ਕੋਈ ਗ਼ੈਰ ਕਾਨੂੰਨੀ ਕੰਮ ਨਹੀਂ ਹੋ ਰਹੇ, ਗੈਰ ਸੰਵਿਧਾਨਕ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਸੰਵਿਧਾਨ ਨਾਲ ਚਲਦੀ ਹੈ, ਕਿਸੇ ਦੇ ਕਹਿਣ ਨਾਲ ਸਰਕਾਰ ਨਹੀਂ ਚਲਦੀ ਜਾਂ ਨਵਜੋਤ ਸਿੱਧੂ ਦੇ ਕਹਿਣ ਨਾਲ ਨਹੀਂ ਚੱਲਣੀ।
ਸੰਘੀ ਢਾਂਚੇ 'ਤੇ ਹਮਲੇ ਬਾਰੇ ਗਰੇਵਾਲ ਨੇ ਕਿਹਾ ਕਿ ਅਜਿਹੀ ਸਖਤੀ ਸਿਰਫ ਜ਼ੰਮੂ ਕਸ਼ਮੀਰ ਤੇ ਨਾਰਥ ਈਸਟ ਸਟੇਟ ਨੂੰ ਛੱਡ ਕੇ ਕਿਤੇ ਵੀ ਨਹੀਂ ਹੈ। ਪਹਿਲਾਂ ਡਰੋਨ ਦੀ ਸਮੱਸਿਆ ਨਹੀਂ ਸੀ, ਇਹ ਵੀ ਹੁਣ ਪੈਦਾ ਹੋਈ ਹੈ। ਬੀਐਸਐਫ ਦਾ ਦਾਇਰਾ ਸਿਰਫ਼ ਲੋਕਲ ਪ੍ਰਸ਼ਾਸਨ ਅਤੇ ਲੋਕਲ ਪੁਲਿਸ ਦੀ ਸਹੂਲਤ ਲਈ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਸੁਰੱਖਿਆ ਦਾ ਮੁੱਦਾ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਚੋਣਾਂ ਸਿਰ 'ਤੇ ਆ ਰਹੀਆਂ ਹਨ ਅਤੇ ਚੋਣਾਂ ਵਿੱਚ ਇਸ ਨੂੰ ਵਰਤਣ ਲਈ ਵੇਖਿਆ ਜਾ ਰਿਹਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।