Home /News /punjab /

ਆਪ ਸਰਕਾਰ ਦਾ ਪਹਿਲਾ ਬਜ਼ਟ ਹੀ ਮਜ਼ਦੂਰਾਂ, ਵਿਦਿਆਰਥੀਆਂ, ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿਰੋਧੀ : ਬਸਪਾ

ਆਪ ਸਰਕਾਰ ਦਾ ਪਹਿਲਾ ਬਜ਼ਟ ਹੀ ਮਜ਼ਦੂਰਾਂ, ਵਿਦਿਆਰਥੀਆਂ, ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿਰੋਧੀ : ਬਸਪਾ

Punjab Budget 2022: ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਪਹਿਲਾ ਬਜਟ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿਰੋਧੀ ਹੈ। ਗੜ੍ਹੀ ਨੇ ਕਿਹਾ ਕਿ ਮਨਰੇਗਾ ਸਕੀਮ ਅਧੀਨ ਮਜ਼ਦੂਰਾਂ ਦੀ ਦਿਹਾੜੀ ਤੇ ਕੰਮ ਦੇ ਦਿਨ ਵਧਾਏ ਜਾਣ ਉਪਰ ਸਰਕਾਰ ਕੋਈ ਯੋਜਨਾ ਪੇਸ਼ ਨਹੀਂ ਕਰ ਸਕੀ ਹੈ, ਜਦੋਂਕਿ ਨਰਮਾ ਪੱਟੀ ਵਿਚ ਮਜਦੂਰ ਲਗਾਤਾਰ ਅੰਦੋਲਨ ਕਰ ਰਹੇ ਹਨ।

ਹੋਰ ਪੜ੍ਹੋ ...
  • Share this:
    ਜਲੰਧਰ/ਚੰਡੀਗੜ੍ਹ: Punjab Budget 2022: ਬਸਪਾ (BSP) ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (AAP) ਦੀ ਪੰਜਾਬ ਸਰਕਾਰ ਦਾ ਪਹਿਲਾ ਬਜਟ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿਰੋਧੀ ਹੈ। ਬਜਟ ਵਿੱਚ ਵਿਦਿਆਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਿਰਫ 640 ਕਰੋੜ ਰੱਖੇ ਹਨ, ਜਿਸ ਤਹਿਤ ਵਿਦਿਆਰਥੀਆਂ ਦੀ ਗਿਣਤੀ ਸਿਰਫ ਢਾਈ ਲੱਖ ਦੱਸੀ ਹੈ। ਜਦੋਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 2016-17 ਸੈਸ਼ਨ ਵਿਚ ਚਾਰ ਲੱਖ ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਸਨ ਅਤੇ ਸਿੱਖਿਆ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਬਕਾਇਆ ਖੜ੍ਹੇ ਹਨ, ਜਿਸ ਉਪਰ ਸਰਕਾਰ ਚੁੱਪ ਹੈ। ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪਿਛਲਾ ਬਕਾਇਆ 1532ਕਰੋੜ, ਪੰਜਾਬ ਯੂਨੀਵਰਸਿਟੀ ਦਾ 24ਕਰੋੜ ਅਤੇ ਦੂਜੇ ਰਾਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ 20ਕਰੋੜ ਦੇ ਲਗਭਗ ਬਕਾਇਆ ਸਰਕਾਰ ਵੱਲ ਖੜਾ ਹੈ, ਜਿਸ ਲਈ ਫੰਡ ਰੱਖਣਾ ਚਾਹੀਦਾ ਸੀ ਤੇ ਸਰਕਾਰ ਇਥੇ ਫੇਲ੍ਹ ਹੋਈ ਹੈ।

    ਗੜ੍ਹੀ ਨੇ ਅੱਗੇ ਕਿਹਾ ਕਿ ਅਨੁਸੂਚਿਤ ਜਾਤੀਆਂ ਲਈ ਪੰਚਾਇਤੀ ਜ਼ਮੀਨ ਦੇ ਇਕ ਤਿਹਾਈ ਹਿੱਸੇ ਦੀ ਨਿਲਾਮੀ ਬੋਲੀ ਦੌਰਾਨ ਹਰ ਸਾਲ ਹੋ ਰਹੇ ਝਗੜੇ ਦੇ ਖਾਤਮੇ ਲਈ ਸਰਕਾਰ ਨੇ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ, ਜਦੋਂ ਕਿ ਉਪ ਚੋਣ ਦੌਰਾਨ ਸੰਗਰੂਰ ਵਿਚ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਨੇ ਛਬੀਲ ਤੇ ਪਾਣੀ ਪੀਣ ਸਮੇਂ ਬਿਆਨ ਜਾਰੀ ਕਰਕੇ ਇਸ ਮੁੱਦੇ ਤੇ ਸਰਕਾਰ ਦੀ ਰਾਏ ਦਿੱਤੀ ਸੀ, ਲੇਕਿਨ ਬਜਟ ਵਿੱਚ ਸਰਕਾਰ 1/3 ਹਿੱਸੇ ਲਈ ਮੌਨ ਹੈ।

    ਗੜ੍ਹੀ ਨੇ ਕਿਹਾ ਕਿ ਮਨਰੇਗਾ ਸਕੀਮ ਅਧੀਨ ਮਜ਼ਦੂਰਾਂ ਦੀ ਦਿਹਾੜੀ ਤੇ ਕੰਮ ਦੇ ਦਿਨ ਵਧਾਏ ਜਾਣ ਉਪਰ ਸਰਕਾਰ ਕੋਈ ਯੋਜਨਾ ਪੇਸ਼ ਨਹੀਂ ਕਰ ਸਕੀ ਹੈ, ਜਦੋਂਕਿ ਨਰਮਾ ਪੱਟੀ ਵਿਚ ਮਜਦੂਰ ਲਗਾਤਾਰ ਅੰਦੋਲਨ ਕਰ ਰਹੇ ਹਨ। ਹਾਲਾਂਕਿ ਮਨਰੇਗਾ ਕੇਂਦਰ ਦੀ ਯੋਜਨਾ ਹੈ, ਲੇਕਿਨ ਸੂਬਾ ਸਰਕਾਰ ਮਜ਼ਦੂਰਾਂ ਦੀ ਬੇਹਤਰੀ ਲਈ ਜਰੂਰ ਕੋਈ ਯੋਜਨਾ ਪੇਸ਼ ਕਰ ਸਕਦੀ ਸੀ।

    ਬਸਪਾ ਸੂਬਾ ਪ੍ਰਧਾਨ ਨੇ ਕਿਹਾ ਗਰੀਬਾਂ ਦੀਆਂ ਧੀਆਂ ਦੇ ਵਿਆਹ ਤੇ ਮਿਲਦੀ ਅਸ਼ੀਰਵਾਦ ਸਕੀਮ ਉਪਰ ਵੀ ਸਰਕਾਰ ਦਾ ਬਜਟ ਝੂਠ ਦਾ ਪੁਲੰਦਾ ਸਾਬਤ ਹੋਇਆ ਹੈ, ਸਰਕਾਰ ਨੇ ਬਜਟ ਵਿੱਚ ਸਿਰਫ 150ਕਰੋੜ ਰੱਖਿਆ ਹੈ, ਜਦੋਂਕਿ ਜ਼ੀਰੋ ਆਵਰ ਵਿਚ ਸਮਾਜਿਕ ਸੁਰੱਖਿਆ ਵਿਭਾਗ ਦੇ ਕੈਬਿਨੇਟ ਮੰਤਰੀ ਬੀਬੀ ਡਾ. ਬਲਜੀਤ ਕੌਰ ਦੱਸ ਰਹੇ ਸਨ ਕਿ ਸ਼ਗਨ ਸਕੀਮ ਲਈ ਪੇਂਡਿੰਗ 43640 ਕੇਸਾਂ ਲਈ 219 ਕਰੋੜ ਰੁਪਿਆ ਤੋਂ ਜਿਆਦਾ ਲੋੜੀਂਦੇ ਹਨ। ਇਹੋ ਹਾਲ ਸਮਾਜਿਕ ਸੁਰੱਖਿਆ ਤਹਿਤ ਪੈਨਸ਼ਨ ਦਾ ਹੈ ਜਿਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ।

    ਗੜ੍ਹੀ ਨੇ ਕਿਹਾ ਸਰਕਾਰ ਨੇ ਖਾਲੀ ਅਸਾਮੀਆਂ ਭਰਨ ਦਾ ਐਲਾਨ ਜਰੂਰ ਕੀਤਾ ਹੈ, ਲੇਕਿਨ ਅਨੁਸੂਚਿਤ ਜਾਤੀਆਂ ਦੀਆਂ ਬੈਕਲਾਗ ਅਸਾਮੀਆਂ ਤੇ ਚੁੱਪ ਵੱਟੀ ਹੈ। ਸਰਕਾਰ ਨੇ 36000 ਠੇਕੇ ਤੇ ਰੱਖੇ ਮੁਲਾਜ਼ਿਮ ਪੱਕੇ ਕਰਨ ਦੀ ਗੱਲ ਕੀਤੀ ਹੈ, ਲੇਕਿਨ ਠੇਕੇ ਤੇ ਭਰਤੀ ਵੇਲੇ ਰਾਖਵਾਂਕਰਨ ਪਾਲਿਸੀ ਦੀ ਉਲੰਘਨਾ ਤਹਿਤ ਪੈਦਾ ਹੋਏ ਬੈਕਲਾਗ ਉਪਰ ਚੁੱਪ ਰਹਿਕੇ ਦਲਿਤ ਸਮਾਜ ਦਾ ਹੱਕ ਮਾਰਿਆ ਹੈ।

    ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਲਗਭਗ 35%, ਪਛੜੀਆਂ ਸ਼੍ਰੇਣੀਆਂ ਦੀ ਆਬਾਦੀ 40% ਹੈ, ਲੇਕਿਨ ਸੂਬਾ ਵਿਤ ਮੰਤਰੀ ਨੇ 23 ਜ਼ਿਲ੍ਹਿਆ ਦਾ ਦੌਰਾ ਕਰਨ ਦੌਰਾਨ ਇਸ 75% ਆਬਾਦੀ ਨੂੰ ਅਣਗੌਲਿਆ ਕੀਤਾ ਹੈ। ਇਸ ਲਈ ਇਹ ਬਜਟ ਜਨਤਾ ਦਾ ਬਜਟ ਨਹੀਂ ਸਰਮਾਏਦਾਰਾਂ ਦਾ ਬਜਟ ਹੈ, ਜਿਸ ਵਿਚ ਵਿਦਿਆਰਥੀਆਂ, ਦਲਿਤ, ਪਿਛੜਿਆਂ ਵਰਗਾ, ਗਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਕੁਚਲਿਆ ਗਿਆ ਹੈ। ਬਸਪਾ ਇਸ ਬਜਟ ਉਪਰ ਸਰਕਾਰ ਨੂੰ ਨਜ਼ਰਸਾਨੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਬਣਦੇ ਹਿੱਸੇ ਨੂੰ ਆਬਾਦੀ ਅਨੁਪਾਤ ਵਿਚ ਵੰਡਣ ਲਈ ਅਪੀਲ ਕਰਦੀ ਹੈ।
    Published by:Krishan Sharma
    First published:

    Tags: Akali Dal, Bsp, Punjab Budget 2022, Punjab politics

    ਅਗਲੀ ਖਬਰ