Home /News /punjab /

ਕੈਪਟਨ ਨਾਲ 'ਖੜਕਣ' ਤੋਂ ਬਾਅਦ ਪਹਿਲੀ ਵਾਰ ਖੁੱਲ ਕੇ ਬੋਲੇ ਸੁਖਜਿੰਦਰ ਰੰਧਾਵਾ

ਕੈਪਟਨ ਨਾਲ 'ਖੜਕਣ' ਤੋਂ ਬਾਅਦ ਪਹਿਲੀ ਵਾਰ ਖੁੱਲ ਕੇ ਬੋਲੇ ਸੁਖਜਿੰਦਰ ਰੰਧਾਵਾ

  • Share this:

ਪੰਜਾਬ ਕਾਂਗਰਸ ਤੇ ਕੈਪਟਨ ਕੈਬਨਿਟ ਅੰਦਰ ਚੱਲ ਰਹੇ ਸਿਆਸੀ ਘਮਾਸਾਨ ਦਰਮਿਆਨ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਿਊਜ਼ 18 ਰਾਹੀਂ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆਏ, 28 ਅਪ੍ਰੈਲ ਦੀ ਕੈਬਨਿਟ 'ਚ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਰੰਧਾਵਾ ਆਪਣੇ ਕੈਪਟਨ ਤੋਂ ਨਰਾਜ਼ ਨਜ਼ਰ ਆ ਰਹੇ ਸਨ, ਇਸ ਦੌਰਾਨ ਨਵਜੋਤ ਸਿੱਧੂ ਸਮੇਤ ਹੋਰ ਕਈ ਵੱਡੇ ਲੀਡਰਾਂ ਨਾਲ ਮੀਟਿੰਗਾਂ ਕਰਦੇ ਵੀ ਨਜ਼ਰ ਆਏ, ਇਹਨਾਂ 'ਚੋਂ ਕਈ ਨਾਮ ਅਜਿਹੇ ਵੀ ਸਨ ਜਿਨ੍ਹਾਂ ਨਾਲ ਕੈਪਟਨ ਦੀ ਸਿਆਸੀ ਗ੍ਰਹਿ ਚਾਲ ਬਿਲਕੁਲ ਮੇਲ ਨਹੀਂ ਖਾਂਦੀ। ਰੰਧਾਵਾ ਇਸ ਵਿਵਾਦ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਚੁੱਪ ਚਾਪ ਮੀਟਿੰਗਾਂ ਦਾ ਦੌਰ ਚਲਾ ਰਹੇ ਸਨ, ਇਹਨਾਂ ਮੀਟਿੰਗਾਂ ਦੇ ਕਈ ਮਾਇਨੇ ਕੱਢੇ ਜਾ ਰਹੇ ਸਨ, ਅੱਜ ਰੰਧਾਵਾ ਨੇ ਸਾਰੇ ਸਵਾਲਾਂ ਦੇ ਖੁੱਲ ਕੇ ਜਵਾਬ ਦਿੱਤੇ ਹਨ।

ਸੁਖਜਿੰਦਰ ਰੰਧਾਵਾ ਨੇ ਇੱਕ ਗੱਲ ਸਪੱਸ਼ਟ ਕੀਤੀ ਕਿ ਬੇਅਦਬੀ ਤੇ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਮੇਰਾ ਸਟੈਂਡ ਪਹਿਲਾਂ ਵਾਲਾ ਹੀ ਹੈ, ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ, ਲੋਕ ਜਵਾਬ ਮੰਗ ਰਹੇ ਹਨ, ਉਨ੍ਹਾਂ ਕਿਹਾ ਕਿ ਮੈਂ ਇਹੀ ਸਵਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰ ਚੁੱਕਾ ਹਾਂ ਕਿ ਤੁਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਖੁਦ ਕਿਹਾ ਸੀ ਕਿ "ਇਹਨਾਂ ਮਾਮਲਿਆਂ ਚ ਸਿੱਧੇ ਬਾਦਲ ਗੁਨਾਹਗਾਰ ਹਨ, ਸਾਡੀ ਸਰਕਾਰ ਬਣੀ ਤਾਂ ਇਹਨਾਂ ਨੂੰ ਫ਼ੜ ਕੇ ਜੇਲ੍ਹ ਭੇਜਾਂਗੇ", ਅਜਿਹਾ ਕਿਉਂ ਨਹੀਂ ਹੋ ਸਕਿਆ, ਜਾਂ ਤੁਸੀਂ ਲੋਕਾਂ ਸਾਹਮਣੇ ਆ ਕੇ ਸਾਫ਼ ਕਰੋ ਕਿ ਉਸ ਵੇਲੇ ਜੋ ਲੱਗ ਰਿਹਾ ਸੀ, ਸੱਤਾ 'ਚ ਆਉਣ ਮਗਰੋਂ ਤੱਥ ਕੁੱਝ ਹੋਰ ਹਨ, ਇਸ ਕਰਕੇ ਅਜਿਹਾ ਨਹੀਂ ਹੋ ਸਕਿਆ, ਪਰ ਲੋਕਾਂ ਨੂੰ ਜਵਾਬ ਦੇਣਾ ਹੀ ਹੋਏਗਾ।

ਰੰਧਾਵਾ ਨੇ ਪਿਛਲੇ ਦਿਨੀਂ ਚੱਲੇ ਮੀਟਿੰਗਾਂ ਦੇ ਦੌਰ 'ਤੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਬਿਲਕੁਲ ਮੀਟਿੰਗਾਂ ਹੋਈਆਂ ਹਨ,ਮੇਰੀ ਨਵਜੋਤ ਸਿੱਧੂ ਨਾਲ ਵੀ ਮੀਟਿੰਗ ਹੋਇ ਹੈ, ਕਈ ਵਾਰ ਫੋਨ :ਤੇ ਵੀ ਗੱਲ ਹੁੰਦੀ ਹੈ, ਪ੍ਰਤਾਪ ਬਾਜਵਾ, ਬਿੱਟੂ ਸਮੇਤ ਹੋਰ ਕਈ ਲੀਡਰਾਂ ਨਾਲ ਵੀ ਮੀਟਿੰਗਾਂ ਹੋਈਆਂ ਹਨ, ਪਰ ਇਸਦਾ ਮਤਲਬ ਇਹ ਨਹੀਂ ਕੇ ਕੈਪਟਨ ਖਿਲਾਫ ਕੋਈ ਸਾਜਿਸ਼ ਹੋ ਰਹੀ ਹੈ, ਇਹ ਬੈਠਕਾਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਹਨ ਤੇ ਅੱਗੇ ਵੀ ਜਾਰੀ ਰਹਿਣਗੀਆਂ, ਅਜਿਹੇ 'ਚ ਇਹ ਭਾਵ ਕਦੇ ਨਾ ਕੱਢੇ ਜਾਣ ਕੇ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਾਂ , ਕੈਪਟਨ ਮੇਰੇ ਪਿਤਾ ਸਮਾਂ ਹਨ, ਉਹਨਾਂ ਦੀ ਅਗਵਾਈ 'ਚ ਕੰਮ ਕਰ ਰਿਹਾ ਹਾਂ ਤੇ ਜਦੋਂ ਤੱਕ ਪਾਰਟੀ ਚਾਹੇਗੀ ਕਰਦਾ ਵੀ ਰਹਾਂਗਾ, ਰੰਧਾਵਾ ਨੇ ਆਪਣੇ ਪਿਤਾ ਸੰਤੋਖ ਸਿੰਘ ਰੰਧਾਵਾ ਦੇ ਬੋਲਾਂ ਦਾ ਜ਼ਿਕਰ ਕਰਦਿਆਂ ਕਿਹਾ ਕੇ ਮੇਰੇ ਪਿਤਾ ਮੈਨੂੰ ਕਹਿ ਕੇ ਗਏ ਸਨ ਕੇ ਕੈਪਟਨ ਦੇ ਨਾਲ ਰਹਿਣਾ ਹੈ, ਪਰ ਨਾਲ ਹੀ ਓਹਨਾ ਇਹ ਵੀ ਕਿਹਾ ਸੀ ਕਿ ਪਾਰਟੀ ਹਿੱਤ ਹਮੇਸ਼ਾ ਪਹਿਲਾਂ ਰੱਖਣਾ।

ਸੁਖਜਿੰਦਰ ਰੰਧਾਵਾ ਨੇ ਫੇਰ ਕਿਹਾ ਕਿ ਕੈਪਟਨ ਸਾਹਿਬ ਨੇ ਹਮੇਸ਼ਾ ਕਿਹਾ ਸੀ ਕਿ ਸਾਰੇ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਈ ਜਾਏਗੀ, ਪਰ ਅਜਿਹਾ ਕਿਉਂ ਨਹੀਂ ਹੋ ਸਕਿਆ , ਜੇਕਰ ਅਸੀਂ ਵਾਅਦੇ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਗੁਨਾਹ ਸਿੱਖਾਂ 'ਤੇ ਕੀਤੇ ਗੋਲੀ ਕਾਂਡ ਦਾ ਸੱਚ ਸਾਹਮਣੇ ਲਿਆ ਇਨਸਾਫ ਨਹੀਂ ਕਰ ਸਕੇ ਤਾਂ ਉਸਦੇ ਲਈ ਸਾਡੀ ਸਰਕਾਰ ਬਿਲਕੁਲ ਜਿੰਮੇਵਾਰ ਹੈ ਤੇ  ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਮੈਂ ਵੀ ਉੰਨਾ ਹੀ ਜਿੰਮੇਵਾਰ ਹਾਂ , ਮੈਂ ਆਪਣੇ ਬੋਲੇ ਬੋਲਾਂ ਤੋਂ ਪਿੱਛੇ ਨਹੀਂ ਹਟ ਸਕਦਾ ਤੇ ਨਾ ਹੀ ਸਿੱਖ ਹੋਣ ਨਾਤੇ ਆਪਣੇ ਗੁਰੂ ਤੋਂ ਬੇਮੁੱਖ ਹੋ ਸਕਦਾ ਹਾਂ , ਸਿਆਸੀ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਕਦੇ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਰੱਖੀ, ਮੇਰਾ ਨਿਸ਼ਾਨਾ ਸਿਰਫ ਪਾਰਟੀ ਨੂੰ ਮਜਬੂਤ ਕਰਨਾ ਹੈ।


ਨਵਜੋਤ ਸਿੱਧੂ ਦੇ ਕਰੀਬੀਆਂ 'ਤੇ ਤੇਜ਼ ਹੋਈ ਵਿਜੀਲੈਂਸ ਜਾਂਚ ਨੂੰ ਰੰਧਾਵਾ ਰਾਜਨੀਤਕ ਮੰਨਦੇ ਹਨ, ਰੰਧਾਵਾ ਮੁਤਾਬਕ ਵਿਜੀਲੈਂਸ ਦਾ ਰਾਜਨੀਤੀਕਰਨ ਹੋ ਚੁੱਕਾ ਹੈ, ਇਸਦਾ ਹਮੇਸ਼ਾ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ , ਬੇਸ਼ੱਕ ਨਵਜੋਤ ਸਿੱਧੂ ਵੱਲੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾਵਰ ਹੁੰਦੀਆਂ ਕੀਤੇ ਜਾ ਰਹੇ ਟਵੀਟਾਂ ਨਾਲ ਉਹ ਸਹਿਮਤ ਨਹੀਂ ਹਨ, ਰੰਧਾਵਾ ਮੁਤਾਬਕ ਜਾਂ ਤਾਂ ਪੂਰੇ ਮਾਮਲੇ 'ਤੇ ਖੁੱਲ੍ਹ ਕੇ ਆਪਣਾ ਪੱਖ ਰੱਖਣ ਜਾਂ ਮੀਡੀਆ 'ਤੇ ਆ ਕੇ ਸਤਿਥੀ ਸਪੱਸ਼ਟ ਕਰਨ, ਪਰ ਸਾਰੇ ਹਲਾਤਾਂ ਦੇ ਬਾਵਜੂਦ ਓਹਨਾ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਨਹੀਂ ਜਾਣਗੇ।

Published by:Anuradha Shukla
First published:

Tags: Randhawa, Sukhjinder