
ਭਾਜਪਾ ਯੁਵਾ ਮੋਰਚਾ ਨੇ 25 ਕਿਲੋਮੀਟਰ ਲੰਬੀ ਤਿਰੰਗਾ ਯਾਤਰਾ ਕੱਢੀ
ਕਰਨ ਵਰਮਾ
ਚੰਡੀਗੜ੍ਹ: ਸ਼ਹਿਰ ਦੇ ਸੈਕਟਰ 17 ਤੋਂ ਭਾਰਤੀ ਜਨਤਾ ਪਾਰਟੀ ਦੇ ਯੁਵਾ ਸੰਗਠਨ ਭਾਰਤੀਯ ਯੁਵਾ ਜਨਤਾ ਮੋਰਚਾ ਵੱਲੋਂ ਬੀਤੇ ਦਿਨ ਇੱਕ ਤਿਰੰਗਾ ਰੈਲੀ ਕੱਢੀ ਗਈ। ਇਹ ਤਿਰੰਗਾ ਰੈਲੀ 25 ਕਿੱਲੋਮੀਟਰ ਦੀ ਸੀ। ਇਹ ਰੈਲੀ 17 ਸੈਕਟਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਵੱਖ ਸੈਕਟਰ ਨੂੰ ਹੋਂਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਤੱਕ ਪਹੁੰਚੀ।
ਇਹ ਤਿਰੰਗਾ ਰੈਲੀ ਸਾਈਕਲ 'ਤੇ ਕੱਢੀ ਗਈ। ਇਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਨਜ਼ਰ ਆਏ। ਪਰ ਮੀਡੀਆ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਇੱਥੇ ਪਹੁੰਚਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਉਹ ਇੱਥੇ ਕਿਉਂ ਇਕੱਠੇ ਹੋਏ ਹਨ।
ਮੀਡੀਆ ਨਾਲ ਗੱਲ ਕਰਦੇ ਹੋਏ ਭਾਰਤੀ ਯੁਵਾ ਜਨਤਾ ਮੋਰਚਾ ਦੇ ਵੱਡੇ ਆਗੂਆਂ ਨੇ ਦੱਸਿਆ ਕਿ ਇਹ ਰੈਲੀ ਆਜ਼ਾਦੀ ਦੇ 75ਵਾਂ ਸਾਲ ਹੋਣ ਦੀ ਖ਼ੁਸ਼ੀ ਵਿੱਚ ਕੱਢੀ ਜਾ ਰਹੀ ਹੈ। ਹਿੰਦੁਸਤਾਨੀਆਂ ਲਈ ਮਾਣ ਦੀ ਗੱਲ ਹੈ ਕਿ ਅਸੀਂ ਸਾਰੇ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਹੇ ਹਾਂ।
ਇਹ ਰੈਲੀ ਸ਼ਾਂਤੀ ਪੂਰਨ ਢੰਗ ਦੇ ਨਾਲ ਖ਼ਤਮ ਹੋਈ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਰੈਲੀ ਨੂੰ ਸੁਰੱਖਿਆ ਮੁਹੱਈਆ ਕਰਾਈ ਗਈ। ਰੈਲੀ ਦੌਰਾਨ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਵੇਖਣ ਨੂੰ ਨਹੀਂ ਮਿਲੀ।
ਇਸ ਰੈਲੀ ਦੌਰਾਨ ਸੜਕ ਨਿਯਮਾਂ ਦਾ ਸਹੀ ਢੰਗ ਨਾਲ ਪਾਲਨ ਕੀਤਾ ਗਿਆ। ਰੈਲੀ ਦੌਰਾਨ ਕਤਾਰ ਵਿੱਚ ਚੱਲ ਰਹੀ ਸਾਈਕਲਾਂ ਖ਼ੂਬਸੂਰਤ ਨਜ਼ਾਰਾ ਪੇਸ਼ ਕਰ ਰਹਿਆਂ ਸੀ। ਲੋਕਾਂ ਨੇ ਇਸ ਰੈਲੀ ਦੇ ਤਸਵੀਰਾਂ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਕੈਦ ਕੀਤਾ ਅਤੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।