• Home
 • »
 • News
 • »
 • punjab
 • »
 • CHANDIGARH PUNJAB CHANNI GOVERNMENT ANNOUNCED RS 50 LAKH EACH FOR FAMILIES OF MARTYRED SOLDIERS IN JAMMU GOVERNMENT JOB KS

ਜੰਮੂ 'ਚ ਸ਼ਹੀਦ ਫੌਜੀਆਂ ਲਈ ਚੰਨੀ ਸਰਕਾਰ ਦਾ ਐਲਾਨ, ਪੀੜਤ ਪਰਿਵਾਰਾਂ ਨੂੰ ਦੇਵੇਗੀ 50-50 ਲੱਖ ਅਤੇ ਸਰਕਾਰੀ ਨੌਕਰੀ

ਸ਼ਹੀਦ ਹੋਏ ਪੰਜਾਬ ਦੇ ਤਿੰਨ ਜਵਾਨਾਂ ਸ਼ਹੀਦ ਸੂਬੇਦਾਰ ਜਸਵਿੰਦਰ ਸਿੰਘ (Naib Subedar Jaswinder Singh), ਨਾਇਕ ਮਨਦੀਪ ਸਿੰਘ (Naik Mandeep Singh) ਅਤੇ ਸਿਪਾਹੀ ਗੱਜਣ ਸਿੰਘ (Sepoy Gajan Singh) ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।

 • Share this:
  ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਜੰਮੂ ਦੇ ਪੁਣਛ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਸ਼ਹੀਦ ਹੋਏ ਪੰਜਾਬ ਦੇ ਤਿੰਨ ਜਵਾਨਾਂ ਸ਼ਹੀਦ ਸੂਬੇਦਾਰ ਜਸਵਿੰਦਰ ਸਿੰਘ (Naib Subedar Jaswinder Singh), ਨਾਇਕ ਮਨਦੀਪ ਸਿੰਘ (Naik Mandeep Singh) ਅਤੇ ਸਿਪਾਹੀ ਗੱਜਣ ਸਿੰਘ (Sepoy Gajan Singh) ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਪੰਜਾਬ ਵਾਸੀ ਸ਼ਹੀਦਾਂ ਵਿੱਚ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ, ਸਿਪਾਹੀ ਗੱਜਣ ਸਿੰਘ ਰੋਪੜ ਦੇ ਪਿੰਡ ਪੰਚਰੰਡਾ ਅਤੇ ਸਿਪਾਹੀ ਮਨਦੀਪ ਸਿੰਘ ਬਟਾਲਾ ਦੇ ਪਿੰਡ ਚੱਠਾ ਦੇ ਹਨ। ਜੰਮੂ ਵਿੱਚ ਅੱਤਵਾਦੀਆਂ ਨੇ ਸੋਮਵਾਰ ਸਵੇਰੇ ਫੌਜੀ ਟੁਕੜੀ 'ਤੇ ਹਮਲਾ ਕਰ ਦਿੱਤਾ ਸੀ। ਇਸ ਵਿੱਚ ਫੌਜ ਦੇ ਜੇਸੀਓ ਸਣੇ 5 ਜਵਾਨ ਸ਼ਹੀਦ ਹੋ ਗਏ ਸਨ।

  ਬਹਾਦਰ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦਿਖਾਇਆ ਗਿਆ ਸਮਰਪਣ ਅਤੇ ਬਾਕੀ ਫੌਜੀਆਂ ਨੂੰ ਆਪਣੇ ਕੰਮ ਕਰਨ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਖੇਡਣ ਲਈ ਪ੍ਰੇਰਿਤ ਕਰਦੇ ਰਹਿਣਗੇ।

  20 ਦਿਨ ਪਹਿਲਾਂ ਛੁੱਟੀ ਤੋਂ ਵਾਪਸ ਆਇਆ ਸੀ ਮਨਦੀਪ
  ਪੁਣਛ ਦੇ ਬਟਾਲਾ ਦੇ ਪਿੰਡ ਚੱਠਾ ਦਾ ਜਵਾਨ ਮਨਦੀਪ ਸਿੰਘ (30) 11 ਸਿੱਖ ਰੈਜੀਮੈਂਟ ਦੇ 16 ਆਰਆਰ ਵਿੱਚ ਤਾਇਨਾਤ ਸੀ। ਉਨ੍ਹਾਂ ਦੇ ਦੋ ਪੁੱਤਰ ਹਨ, ਇੱਕ ਮਨਜਾਤਦੀਪ ਸਿੰਘ, ਸਾਢੇ ਤਿੰਨ ਸਾਲ ਦਾ ਅਤੇ ਦੂਜਾ ਮੰਗਲਵਾਰ ਨੂੰ ਡੇਢ ਮਹੀਨੇ ਦਾ ਹੋਵੇਗਾ। ਸ਼ਹੀਦ ਮਨਦੀਪ 20 ਦਿਨ ਪਹਿਲਾਂ ਛੁੱਟੀ ਲੈ ਕੇ ਵਾਪਸ ਆਇਆ ਸੀ। ਸ਼ਹੀਦ ਦਾ ਵੱਡਾ ਭਰਾ ਵੀ ਫੌਜ ਵਿੱਚ ਹੈ, ਜਦਕਿ ਛੋਟਾ ਭਰਾ ਵਿਦੇਸ਼ ਵਿੱਚ ਹੈ। ਜੇਸੀਓ ਜਸਵਿੰਦਰ ਸਿੰਘ (39) ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਨਾਲ ਸਬੰਧਤ ਹੈ।

  ਜਸਵਿੰਦਰ ਦੀ ਮਾਂ ਨੂੰ ਬੀਮਾਰ ਹੋਣ ਕਾਰਨ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸ਼ਹੀਦ ਜਸਵਿੰਦਰ ਸਿੰਘ ਦੇ ਪਿਤਾ ਵੀ ਫੌਜ ਵਿੱਚੋਂ ਕੈਪਟਨ ਵਜੋਂ ਸੇਵਾਮੁਕਤ ਹੋਏ ਸਨ। ਉਸਦੀ 2 ਮਹੀਨੇ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ। ਸ਼ਹੀਦ ਗਜਨ ਸਿੰਘ ਦੇ ਬੇਟੇ ਚਰਨ ਸਿੰਘ ਨੂੰ 6 ਸਾਲ ਪਹਿਲਾਂ ਫੌਜ ਦੀ 23 ਸਿੱਖ ਰੈਜੀਮੈਂਟ ਵਿੱਚ ਸੁਰਨਕੋਟ ਦੇ ਦੇਹਰਾ ਦੀ ਗਲੀ ਪਿੰਡ ਵਿੱਚ ਭਰਤੀ ਕੀਤਾ ਗਿਆ ਸੀ। 28 ਸਾਲਾ ਗੱਜਣ ਸਿੰਘ ਦਾ ਫਰਵਰੀ ਵਿੱਚ ਵਿਆਹ ਹੋਇਆ ਸੀ ਅਤੇ ਕੱਲ੍ਹ 13 ਅਕਤੂਬਰ ਨੂੰ 10 ਦਿਨਾਂ ਦੀ ਛੁੱਟੀ 'ਤੇ ਘਰ ਆਉਣਾ ਸੀ।
  Published by:Krishan Sharma
  First published: