• Home
  • »
  • News
  • »
  • punjab
  • »
  • CHANDIGARH PUNJAB CHIEF MINISTER CHARANJIT SINGHS SON NAVJIT SINGH CHANNI AND SIMRANDHIR KAUR GOT MARRIED KS

ਮੁੱਖ ਮੰਤਰੀ ਚੰਨੀ ਦੇ ਘਰ ਲੱਗੀਆਂ ਰੌਣਕਾਂ, ਪੁੱਤਰ ਨਵਜੀਤ ਸਿੰਘ ਚੰਨੀ ਦਾ ਮੋਹਾਲੀ ਦੀ ਸਿਮਰਨਧੀਰ ਕੌਰ ਨਾਲ ਹੋਇਆ ਵਿਆਹ

ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਹੋਣ ਦੇ ਬਾਵਜੂਦ ਇਹ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਨੇਪਰ੍ਹੇ ਚੜ੍ਹਿਆ। ਕੋਈ ਵੀ ਵੱਡਾ ਪ੍ਰੋਗਰਾਮ ਨਹੀਂ ਸੀ। ਹਾਲਾਂਕਿ ਕਾਂਗਰਸ ਕੈਬਨਿਟ ਮੰਤਰੀ, ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਜ਼ਰੂਰ ਹਾਜ਼ਰ ਹੋਏ।

ਨਵਜੀਤ ਸਿੰਘ ਚੰਨੀ ਅਤੇ ਸਿਮਰਨਧੀਰ ਕੌਰ ਵਿਆਹ ਬੰਧਨ 'ਚ ਬੱਝੇ।

ਨਵਜੀਤ ਸਿੰਘ ਚੰਨੀ ਅਤੇ ਸਿਮਰਨਧੀਰ ਕੌਰ ਵਿਆਹ ਬੰਧਨ 'ਚ ਬੱਝੇ।

  • Share this:
    ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੁਣ ਦੂਜੀ ਖੁਸ਼ੀ ਨੇ ਕਦਮ ਰੱਖਿਆ ਹੈ। ਮੁੱਖ ਮੰਤਰੀ ਚੰਨੀ ਦੇ ਪੁੱਤਰ ਨਵਜੀਤ ਸਿੰਘ ਅਤੇ ਸਿਮਰਨਧੀਰ ਕੌਰ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ ਹਨ। ਸਿਮਰਨਧੀਰ ਕੌਰ ਡੇਰਾਬੱਸੀ ਦੇ ਪਿੰਡ ਅਮਲਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਵਿਆਹ ਮੋਹਾਲੀ ਦੇ ਫੇਜ 3ਬੀ 1 ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਵਿੱਚ ਹੋਇਆ।

    ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਇਹ ਦੂਜੀ ਵਾਰ ਵੱਡੀਆਂ ਖੁਸ਼ੀਆਂ ਦਾ ਰੰਗ ਬੰਨ੍ਹਿਆ ਗਿਆ ਹੈ। ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਵੱਜੋ਼ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਣਾ ਪਰਿਵਾਰ ਅਤੇ ਉਨ੍ਹਾਂ ਲਈ ਬਹੁਤ ਵੱਡੀ ਖੁਸ਼ੀ ਦੇ ਪਲ ਰਹੇ ਹਨ ਅਤੇ ਹੁਣ ਉਨ੍ਹਾਂ ਲਈ ਮੁੰਡੇ ਨਵਜੀਤ ਸਿੰਘ ਦਾ ਵਿਆਹਿਆ ਜਾਣਾ ਨੇ ਉਨ੍ਹਾਂ ਨੂੰ ਖੁਸ਼ੀਆਂ ਨਾਲ ਲੱਦ ਦਿੱਤਾ ਹੈ।

    ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਹੋਣ ਦੇ ਬਾਵਜੂਦ ਇਹ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਨੇਪਰ੍ਹੇ ਚੜ੍ਹਿਆ। ਕੋਈ ਵੀ ਵੱਡਾ ਪ੍ਰੋਗਰਾਮ ਨਹੀਂ ਸੀ। ਹਾਲਾਂਕਿ ਕਾਂਗਰਸ ਕੈਬਨਿਟ ਮੰਤਰੀ, ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਜ਼ਰੂਰ ਹਾਜ਼ਰ ਹੋਏ।

    ਵਿਆਹ ਦੌਰਾਨ ਮੁੱਖ ਮੰਤਰੀ ਚੰਨੀ ਦੇ ਚਿਹਰੇ 'ਤੇ ਖੁਸ਼ੀਆਂ ਆਪ ਮੁਹਾਰੇ ਵੇਖੀਆਂ ਜਾ ਰਹੀਆਂ ਸਨ। ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਪੁਲਿਸ ਵੱਲੋਂ ਵੀ ਪੂਰੇ ਚੌਕਸ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਚੰਨੀ ਦੇ ਮੁੰਡੇ ਨਵਜੀਤ ਸਿੰਘ ਨੇ ਇੰਜੀਨੀਅਰ ਕੀਤੀ ਹੋਈ ਹੈ ਜਦਕਿ ਉਸਦੀ ਪਤਨੀ ਐਮਬੀਏ ਕਰ ਰਹੀ ਹੈ।

    ਵਿਆਹ ਸਮਾਗਮ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰੀਸ਼ ਰਾਵਤ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ ਆਦਿ ਕਾਂਗਰਸੀ ਆਗੂਆਂ ਤੋਂ ਇਲਾਵਾ ਆਦਿ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
    Published by:Krishan Sharma
    First published: