• Home
 • »
 • News
 • »
 • punjab
 • »
 • CHANDIGARH PUNJAB COLD RISES IN NORTH INDIA DELHI MOUNT ABU UNDER DENSE FOG RECORDED MINIMUM TEMPERATURE

ਠੰਢ ਦੀ ਜਕੜ ਵਿਚ ਉੱਤਰੀ ਭਾਰਤ, 46 ਸਾਲਾਂ ਦਾ ਰਿਕਾਰਡ ਟੁੱਟਿਆ

ਠੰਢ ਦੀ ਜਕੜ ਵਿਚ ਉੱਤਰੀ ਭਾਰਤ, 46 ਸਾਲਾਂ ਦਾ ਰਿਕਾਰਡ ਟੁੱਟਿਆ

 • Share this:
  ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਠੰਢ ਦਾ ਕਹਿਰ ਵਧ ਗਿਆ ਹੈ। ਪਿਛਲੇ 3 ਦਿਨਾਂ ਤੋਂ ਉੱਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਢ ਨੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਅਤੇ ਸੀਤ ਲਹਿਰ ਦੇ ਕਾਰਨ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤੱਕ ਹੇਠਾ ਡਿੱਗ ਕੇ 14 ਡਿਗਰੀ ਰਹਿ ਗਿਆ। ਮੌਸਮ ਕੇਂਦਰ ਦੇ ਅਨੁਸਾਰ ਅਗਲੇ 2 ਦਿਨਾਂ ’ਚ ਸੀਤ ਲਹਿਰ ਅਤੇ ਕੋਲਡ ਡੇਅ ਕੰਡੀਸ਼ਨ ਬਣੀ ਰਹਿਣ ਅਤੇ ਕਿਤੇ-ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ, ਜਿਸ ਨਾਲ ਹਾਲਾਤ ਅਤੇ ਹੋਰ ਖਰਾਬ ਹੋ ਸਕਦੇ ਹਨ। ਕੜਾਕੇ ਦੀ ਠੰਢ ਨੇ ਆਮ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ।

  ਪੰਜਾਬ ਤੇ ਹਰਿਆਣਾ ’ਚ ਘੱਟੋ-ਘੱਟ ਤਾਪਮਾਨ ਵਿੱਚ ਕਈ ਡਿਗਰੀ ਦਾ ਨਿਘਾਰ ਦਰਜ ਕੀਤਾ ਗਿਆ। ਪੰਜਾਬ ਵਿੱਚ ਫਰੀਦਕੋਟ ਘੱਟੋ ਘੱਟ 3.6 ਡਿਗਰੀ ਤਾਪਮਾਨ ਨਾਲ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ (4 ਡਿਗਰੀ) ਤੋਂ ਵੀ ਵੱਧ ਠੰਢਾ ਰਿਹਾ ਜਦਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵੀ ਸ਼ਿਮਲਾ ਨਾਲੋਂ ਵੱਧ ਠੰਢੀ ਰਹੀ। ਚੰਡੀਗੜ੍ਹ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਰਿਹਾ ਜੋ ਕਿ ਆਮ ਨਾਲੋਂ 10 ਡਿਗਰੀ ਹੇਠਾਂ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਵਿੱਚ ਸੀਤ ਲਹਿਰ ਜ਼ੋਰਾਂ ’ਤੇ ਹੈ। ਪੰਜਾਬ ਤੇ ਹਰਿਆਣਾ ਵਿੱਚੋਂ ਸਭ ਤੋਂ ਘੱਟ ਤਾਪਮਾਨ ਹਰਿਆਣਾ ਦੇ ਸ਼ਹਿਰ ਨਾਰਨੌਲ ਵਿੱਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

  ਮੌਸਮ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਘੱਟੋ-ਘੱਟ ਤਾਪਮਾਨ ਫ਼ਰੀਦਕੋਟ ’ਚ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ’ਚ 6.4 ਡਿਗਰੀ, ਆਦਮਪੁਰ ’ਚ 6, ਹਲਵਾਰਾ ’ਚ 7.2 ਡਿਗਰੀ, ਬਠਿੰਡਾ ’ਚ 5.7, ਲੁਧਿਆਣਾ ’ਚ 7.6, ਗੁਰਦਾਸਪੁਰ ’ਚ 7.1 ਅਤੇ ਪਟਿਆਲਾ ’ਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਸ਼ਹਿਰ ਹਿਸਾਰ ’ਚ 4.6, ਅੰਬਾਲਾ ’ਚ 7.7, ਰੋਹਤਕ ’ਚ 6, ਭਿਵਾਨੀ ’ਚ 6.3 ਅਤੇ ਕਰਨਾਲ ’ਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ, ਅੰਬਾਲਾ, ਹਿਸਾਰ ਤੇ ਕਰਨਾਲ ਵਿੱਚ ਸੰਘਣੀ ਧੁੰਦ ਕਾਰਨ ਦੇਖਣ ਦੀ ਸਮਰੱਥਾ ਘੱਟ ਰਹੀ।
  Published by:Gurwinder Singh
  First published:
  Advertisement
  Advertisement