• Home
  • »
  • News
  • »
  • punjab
  • »
  • CHANDIGARH PUNJAB CONGRESS MLA PARMINDER PINKI SAYS TO REVIEW POWER DEALS CANCEL IF NEEDED KS

ਕਾਂਗਰਸ ਕਰੇਗੀ ਬਿਜਲੀ ਸਮਝੌਤਿਆਂ ਦਾ ਰੀਵਿਊ, ਜ਼ਰੂਰਤ ਪਈ ਤਾਂ ਕੀਤੇ ਜਾਣਗੇ ਰੱਦ: MLA ਪਿੰਕੀ

  • Share this:
    ਚੰਡੀਗੜ੍ਹ: ਬਿਜਲੀ ਸਮਝੌਤਿਆਂ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਹਮਲਿਆਂ ਨਾਲ ਦੋ-ਚਾਰ ਹੋ ਰਹੀ ਕਾਂਗਰਸ ਪਾਰਟੀ ਵੱਲੋਂ ਬਿਜਲੀ ਸਮਝੌਤਿਆਂ ਨੂੰ ਰੀਵਿਊ ਕਰਨ ਅਤੇ ਰੱਦ ਤੱਕ ਕਰਨ ਦੀ ਗੱਲ ਆਖੀ ਜਾ ਰਹੀ ਹੈ।

    ਇੱਕ ਜਾਰੀ ਬਿਆਨ ਵਿੱਚ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਿਜਲੀ ਸਮਝੌਤਿਆਂ ਦਾ ਰੀਵਿਊ ਕਰੇਗੀ ਅਤੇ ਜਿਥੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਜ਼ਰੂਰਤ ਹੋਵੇਗੀ ਤਾਂ ਉਹ ਰੱਦ ਵੀ ਕਰਨਗੇ।

    ਵਿਧਾਇਕ ਪਿੰਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਮਿਲ ਕੇ ਕੰਮ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਹੁਣ ਅਸੀਂ ਵੱਖ ਵੱਖ ਕਮੇਟੀਆਂ ਬਣਾ ਕੇ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

    ਉਨ੍ਹਾਂ ਕਿਹਾ ਕਿ ਜੇਕਰ ਪਾਵਰ ਪਲਾਂਟ ਬੰਦ ਕਰਨੇ ਪੈਂਦੇ ਹਨ ਤਾਂ ਸਰਕਾਰ ਨੇ ਬਿਜਲੀ ਦਾ ਪ੍ਰਬੰਧ ਕਰਨ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੌਰਾਨ ਵੀ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸਦੀ ਵੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਕਿਸਦੇ ਚਲਦਿਆਂ ਅਸੀਂ ਇਸ ਮਾਮਲੇ ਦਾ ਅਦਾਲਤੀ ਕੇਸ ਹਾਰੇ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

    ਕਾਂਗਰਸੀ ਆਗੂ ਨੇ ਕਿਹਾ ਕਿ ਇਸ ਕੇਸ ਸਬੰਧੀ ਉਹ ਰੀਵਿਊ ਪਟੀਸ਼ਨ ਵੀ ਪਾਉਣਗੇ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਵੀ ਕਮੇਟੀ ਬਣਾਈ ਗਈ ਹੈ ਜਿਹੜੀ ਬਾਕੀ ਰਹਿੰਦੀਆਂ ਕਮੀਆਂ ਨੂੰ ਦੂਰ ਕਰੇਗੀ।
    Published by:Krishan Sharma
    First published: