• Home
  • »
  • News
  • »
  • punjab
  • »
  • CHANDIGARH PUNJAB CONGRESS NOW THE NEW CONTROVERSY OF SIDHUS ADVISOR GARG SAID THAT CONGRESS PLAYED THE RELIGION CARD KS

ਹੁਣ ਸਿੱਧੂ ਦੇ ਸਲਾਹਕਾਰ ਗਰਗ ਦਾ ਵਿਵਾਦਤ ਬਿਆਨ, ਕਿਹਾ; ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਂਗਰਸ ਨੇ ਖੇਡਿਆ ਧਾਰਮਿਕ ਪੱਤਾ

  • Share this:
    ਚੰਡੀਗੜ੍ਹ: ਹਾਲ ਹੀ ਦੇ ਆਪਣੇ ਦੌਰੇ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Punjab Congress in-charge Harish Rawat) “ਆਲ ਇਜ ਨਾਟ ਵੈਲ” ਕਹਿ ਕੇ ਦਿੱਲੀ ਹਾਈਕਮਾਨ ਨੂੰ ਆਪਣੀ ਰਿਪੋਰਟ ਸੌਂਪਣ ਦੀ ਗੱਲ ਕਹਿ ਕੇ ਚਲੇ ਗਏ, ਪਰ ਹੁਣ ਉਨ੍ਹਾਂ ਦੇ ਜਾਂਦਿਆਂ ਹੀ ਇੱਕ ਵਾਰੀ ਮੁੜ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (State President Navjot Singh Sidhu) ਦੇ ਸਲਾਹਕਾਰ ਡਾ. ਪਿਆਰੇ ਲਾਲ ਗਰਗ (Dr. Pyara Lal Garg) ਨੇ ਸ੍ਰੀ ਗੁਰੂ ਤੇਗ ਬਹਾਦਰ (Shri Guru Tegh Bahadur) ਨੂੰ ਸਮਰਪਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ (Special session of the Punjab Legislative Assembly) 'ਤੇ ਬਿਆਨਬਾਜ਼ੀ ਕਰਕੇ ਕੈਪਟਨ ਸਰਕਾਰ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਇਸ ਸੈਸ਼ਨ ਦੇ ਆਯੋਜਨ ਸਬੰਧੀ ਕਿਹਾ ਕਿ ਕਾਂਗਰਸ ਨੇ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਸੰਵਿਧਾਨ ਰਾਹੀਂ ਧਰਮ ਦਾ ਪੱਤਾ ਖੇਡਿਆ ਹੈ। ਵਿਸ਼ੇਸ਼ ਸੈਸ਼ਨ ਵਿੱਚ ਵਿਧਾਇਕਾਂ ਨੂੰ ਵਿਹਿਪ ਜਾਰੀ ਕਰਕੇ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਅਪਮਾਨ ਹੀ ਨਹੀਂ ਬਲਕਿ ਸੰਵਿਧਾਨ ਰਾਹੀਂ ਧਾਰਮਿਕ ਕੱਟੜਤਾ ਨੂੰ ਵੀ ਉਤਸ਼ਾਹਤ ਕੀਤਾ ਹੈ।

    ਦੈਨਿਕ ਜਾਗਰਣ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਡਾ. ਗਰਗ ਨੇ ਇੱਕ ਵੈਬ ਪੋਰਟਲ 'ਤੇ ਚਰਚਾ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਕਾਂਗਰਸ ਦੀ ਮਜਬੂਰੀ ਸੀ, ਪਰ ਵਿਹਿਪ ਜਾਰੀ ਕਰਕੇ ਕਾਂਗਰਸ ਨੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ। ਵਿਧਾਇਕਾਂ ਨੂੰ ਸੈਸ਼ਨ ਵਿੱਚ ਆਉਣ ਲਈ ਤਿਆਰ ਕੀਤਾ ਗਿਆ।

    ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਸਮਝਦੀ ਹੈ, ਜਦੋਂ ਕਿ ਇਸ ਨੇ ਸੰਵਿਧਾਨ ਰਾਹੀਂ ਧਰਮ ਦਾ ਪੱਤਾ ਖੇਡਿਆ ਹੈ। ਗਰਗ ਨੇ ਕਿਹਾ ਕਿ ਕੱਲ੍ਹ ਆਰਐਸਐਸ ਦੇ ਆਦਮੀ ਵੀ ਅਜਿਹਾ ਕਰ ਸਕਦੇ ਹਨ, ਫਿਰ ਉਨ੍ਹਾਂ ਨੂੰ ਕਿਵੇਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਨੂੰ ਧਰਮ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵਿਵਾਦਤ ਟਿੱਪਣੀਆਂ ਕਾਰਨ ਅਸਤੀਫਾ ਦੇਣਾ ਪਿਆ ਸੀ। ਜਿਵੇਂ ਹੀ ਉਹ ਸਿੱਧੂ ਦੇ ਸਲਾਹਕਾਰ ਬਣੇ, ਉਨ੍ਹਾਂ ਨੇ ਸੋਸ਼ਲ ਮੀਡੀਆ ਵਿੱਚ ਵਿਵਾਦਪੂਰਨ ਬਿਆਨਾਂ ਦੀ ਝੜੀ ਲਾ ਦਿੱਤੀ ਸੀ। ਤਾਲਿਬਾਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਾ ਕਹਿਣ ਵਰਗੇ ਵਿਵਾਦਪੂਰਨ ਬਿਆਨ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਸਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਜੁੜਿਆ ਇੱਕ ਵਿਵਾਦਪੂਰਨ ਪੋਸਟਰ ਵੀ ਫੇਸਬੁੱਕ 'ਤੇ ਪਾਇਆ। ਹਰ ਤਰ੍ਹਾਂ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੂੰ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
    Published by:Krishan Sharma
    First published: