• Home
 • »
 • News
 • »
 • punjab
 • »
 • CHANDIGARH PUNJAB CRIME HUSBAND KILLS CANCER STRICKEN WIFE BURNS BODY AT HOME KS

Punjab Crime: ਪਤੀ ਨੇ ਕੈਂਸਰ ਪੀੜਤ ਪਤਨੀ ਦਾ ਕੀਤਾ ਕਤਲ, ਘਰ 'ਚ ਸਾੜਿਆ

Punjab Crime News: ਮੋਗਾ (Moga) ਜ਼ਿਲ੍ਹੇ ਦੇ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਠੱਠੀ ਭਾਈ 'ਚ ਕੈਂਸਰ ਪੀੜਤ ਪਤਨੀ ਦਾ ਪਤੀ (Husband killed wife) ਵੱਲੋਂ ਕਥਿਤ ਤੌਰ 'ਤੇ ਕਤਲ (Murder) ਕਰ ਕੇ ਘਰ ਦੇ ਅੰਦਰ ਹੀ ਸਾੜ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 • Share this:
  ਚੰਡੀਗੜ੍ਹ: Punjab Crime News: ਮੋਗਾ (Moga) ਜ਼ਿਲ੍ਹੇ ਦੇ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਠੱਠੀ ਭਾਈ 'ਚ ਕੈਂਸਰ ਪੀੜਤ ਪਤਨੀ ਦਾ ਪਤੀ (Husband killed wife) ਵੱਲੋਂ ਕਥਿਤ ਤੌਰ 'ਤੇ ਕਤਲ (Murder) ਕਰ ਕੇ ਘਰ ਦੇ ਅੰਦਰ ਹੀ ਸਾੜ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਸਬੰਧੀ ਪੁਲਿਸ (Punjab Police) ਨੇ ਦੱਸਿਆ ਕਿ ਚਰਨਜੀਤ ਕੌਰ ਦਾ ਵਿਆਹ 25 ਸਾਲ ਪਹਿਲਾਂ ਅੰਗਰੇਜ ਸਿੰਘ ਨਾਲ ਹੋਇਆ ਸੀ। ਚਰਨਜੀਤ ਪਿਛਲੇ ਕੁਝ ਸਮੇਂ ਤੋਂ ਆਪਣੀ ਲੜਕੀ ਕੁਲਜੀਤ ਕੌਰ ਨਾਲ ਰਹਿ ਰਿਹਾ ਸੀ। ਇਸੇ ਮਹੀਨੇ 14 ਜਨਵਰੀ ਨੂੰ ਉਸ ਦਾ ਪਤੀ ਅੰਗਰੇਜ਼ ਉਸ ਨੂੰ ਵਾਪਸ ਆਪਣੇ ਘਰ ਲੈ ਆਇਆ ਸੀ।

  ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਅੰਗਰੇਜ ਨੇ ਆਪਣੀ ਬੇਟੀ ਕੁਲਜੀਤ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਚਰਨਜੀਤ ਨੂੰ ਤਰਨਤਾਰਨ ਦੇ ਇਕ ਬਿਰਧ ਆਸ਼ਰਮ 'ਚ ਛੱਡ ਦਿੱਤਾ ਹੈ। ਇਹ ਸੁਣ ਕੇ ਧੀ ਨੇ ਆਪਣੇ ਮਾਮੇ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਉਸ ਨੂੰ ਪਿਤਾ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਹੈ।

  ਅਜਿਹੇ 'ਚ ਮਾਮਾ ਸਤਵੀਰ ਸਿੰਘ ਆਪਣੀ ਭੈਣ ਦੀ ਭਾਲ 'ਚ ਪਿੰਡ ਪਹੁੰਚ ਗਿਆ। ਜਦੋਂ ਉਹ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਗੇਟ ਬੰਦ ਸੀ ਪਰ ਵਿਹੜੇ ਵਿੱਚੋਂ ਧੂੰਆਂ ਉੱਠ ਰਿਹਾ ਸੀ। ਅਜਿਹੇ 'ਚ ਜਦੋਂ ਉਸ ਨੇ ਗੇਟ ਤੋੜਿਆ ਤਾਂ ਦੇਖਿਆ ਕਿ ਉੱਥੇ ਇਕ ਇਨਸਾਨ ਦੀ ਲਾਸ਼ ਸੜ ਰਹੀ ਸੀ। ਸਤਵੀਰ ਨੇ ਪੁਲਸ ਨੂੰ ਫੋਨ ਕਰਕੇ ਸੂਚਨਾ ਦਿੱਤੀ।

  ਸਮਾਲਸਰ ਦੇ ਐਸਐਚਓ ਗੋਲਡੀ ਵਿਰਦੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਗਰੇਜ਼ ਨੇ ਆਪਣੀ ਪਤਨੀ ਦੀ ਬਿਮਾਰੀ ਕਾਰਨ ਉਸ ਦੀ ਹੱਤਿਆ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਉਸ ਦੀ ਹੱਤਿਆ ਕਿਵੇਂ ਕੀਤੀ। ਅੰਗਰੇਜ ਦੇ ਖਿਲਾਫ ਆਈਪੀਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
  Published by:Krishan Sharma
  First published: