• Home
  • »
  • News
  • »
  • punjab
  • »
  • CHANDIGARH PUNJAB DISRESPECT CASE AKAL TAKHT EXECUTIVE JATHEDAR BHAI MAND ASKS CAPTAIN AMARINDER SINGH TO GIVE EXPLANATION AGAINST BREACH OF PROMISE KS

ਬੇਅਦਬੀ ਮਾਮਲਾ: ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਮੰਡ ਨੇ ਕੈਪਟਨ ਨੂੰ 'ਵਾਅਦਾਖਿਲਾਫੀ' ਵਿਰੁੱਧ ਸਪੱਸ਼ਟੀਕਰਨ ਦੇਣ ਲਈ ਕਿਹਾ

ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਯਾਦ ਕਰਵਾਇਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਰੀ ਸਿੱਖ ਕੌਮ ਦੇ ਜਜਬਾਤਾਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸ਼ਪਸ਼ਟੀਕਰਨ ਦੇਣਾ ਕੈਪਟਨ ਦੀ ਜਿੰਮੇਵਾਰੀ ਬਣਦੀ ਹੈ।

ਮੁਤਵਾਜ਼ੀ ਜਥੇਦਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਲਬ। (ਫਾਈਲ ਫੋਟੋ)

ਮੁਤਵਾਜ਼ੀ ਜਥੇਦਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਲਬ। (ਫਾਈਲ ਫੋਟੋ)

  • Share this:
    ਚੰਡੀਗੜ੍ਹ: ਸਰਬੱਤ ਖ਼ਾਲਸਾ ਵੱਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 4 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋਣ ਦਾ ਆਦੇਸ਼ ਕੀਤਾ ਹੈ।

    ਸੋਮਵਾਰ ਜਾਰੀ ਬਿਆਨ ਵਿੱਚ ਭਾਈ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਸਰਕਾਰ ਵੱਲੋ ਵਾਅਦਾਖਿਲਾਫੀ ਕਰਨ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸ਼ਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਸੀ। ਕਿਉਂਕਿ ਪੰਜਾਬ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੇ ਸਾਰੀ ਜਿੰਮੇਵਾਰੀ ਕੈਪਟਨ 'ਤੇ ਪਾਈ ਹੈ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋਇਆ।

    ਪੱਤਰ ਦੀ ਕਾਪੀ।
    ਪੱਤਰ ਦੀ ਕਾਪੀ।


    ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਯਾਦ ਕਰਵਾਇਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਰੀ ਸਿੱਖ ਕੌਮ ਦੇ ਜਜਬਾਤਾਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸ਼ਪਸ਼ਟੀਕਰਨ ਦੇਣਾ ਕੈਪਟਨ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਵਾਅਦਾਖਿਲਾਫੀ ਹੋਈ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੁਖੀ ਸਨ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਹਾਜ਼ਰ ਹੋ ਕੇ ਆਪਣਾ ਸ਼ਪਸ਼ਟੀਕਰਨ ਦੇ ਕੇ ਗੁਰੂ ਦੀਆਂ ਖੁਸ਼ੀਆਂ ਤੇ ਪੰਥ ਦੀ ਅਸੀਸ ਦੇ ਹਕਦਾਰ ਬਣੋ।

    ਅੱਜ ਦੇ ਪੱਤਰ 'ਤੇ ਭਾਈ ਧਿਆਨ ਸਿੰਘ ਮੰਡ ਦੇ ਨਾਲ ਭਾਈ ਹਰਬੰਸ ਸਿੰਘ, ਭਾਈ ਬੂਟਾ ਸਿੰਘ, ਬਾਬਾ ਨਛਤਰ ਸਿੰਘ ਕਲਰਭੈਣੀ ਅਤੇ ਭਾਈ ਹਿੰਮਤ ਸਿੰਘ ਦੇ ਨਾਲ-ਨਾਲ ਸਰਬਤ ਖ਼ਾਲਸਾ ਦੇ ਆਗੂ ਭਾਈ ਜਰਨੈਲ ਸਿੰਘ ਸਖੀਰਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਕਾਲਾ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੋਲੀ ਹਾਜ਼ਰ ਸਨ।
    Published by:Krishan Sharma
    First published: