
ਅੰਮ੍ਰਿਤਸਰ: ਘਰ ਦੇ ਬਾਹਰ ਖੇਡ ਰਹੇ ਦੋ ਸਾਲਾ ਬੱਚੇ ਨੂੰ ਨੋਚ-ਨੋਚ ਖਾ ਗਏ ਆਵਾਰਾ ਕੁੱਤੇ
ਆਵਾਰਾ ਕੁੱਤਿਆਂ ਨੇ ਪਿੰਡ ਵਰਪਾਲ ਦੇ ਇੱਕ ਡੇਰੇ ’ਚ ਰਹਿੰਦੇ ਪਰਿਵਾਰ ਦੇ ਲਗਭਗ ਦੋ ਸਾਲਾਂ ਦੇ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ ਹੈ। ਇਹ ਪਰਿਵਾਰ ਦਾ ਇਕਲੌਤਾ ਬੱਚਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਖੇਡਦਾ ਹੋਇਆ ਘਰ ਤੋਂ ਬਾਹਰ ਨਿਕਲ ਗਿਆ।
ਇਸ ਦੌਰਾਨ ਆਵਾਰਾ ਕੁੱਤੇ ਉਸ ਨੂੰ ਖਿੱਚ ਕੇ ਘਰ ਤੋਂ ਕੁਝ ਦੂਰ ਲੈ ਗਏ ਅਤੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਪਰਿਵਾਰਕ ਮੈਂਬਰਾਂ ਦੱਸਿਆ ਕਿ ਉਸ ਨੂੰ ਇਸ ਦਾ ਪਤਾ ਖੇਤ ਜਾਂਦੇ ਸਮੇਂ ਸ਼ਾਮ ਛੇ ਵਜੇ ਲੱਗਾ ਜਦੋਂ ਕੁੱਤੇ ਇੱਕ ਬੱਚੇ ਨੂੰ ਨੋਚ ਰਹੇ ਸਨ।
ਜਦੋਂ ਇਹ ਘਟਨਾ ਵਾਪਰੀ ਤਾਂ ਪੂਰਾ ਪਰਿਵਾਰ ਘਰ ਦੇ ਅੰਦਰ ਸੀ। ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿੱਚ ਰਹਿੰਦਾ ਹੈ। ਗੁਰਵਿੰਦਰ ਦਾ ਇਕੋ ਪੁੱਤਰ ਸੀ, ਜਿਸਦਾ ਨਾਮ ਗੁਰਸਾਂਝ ਸਿੰਘ ਸੀ। ਦੱਸਿਆ ਜਾਂਦਾ ਹੈ ਕਿ ਗੁਰਸਾਂਝ ਖੇਡਦਿਆਂ ਘਰ ਤੋਂ ਬਾਹਰ ਨਿਕਲਿਆ ਅਤੇ ਕਿਸੇ ਨੂੰ ਇਸ ਦੀ ਖਬਰ ਨਹੀਂ ਸੀ। ਕੁਝ ਅਵਾਰਾ ਕੁੱਤਿਆਂ ਨੇ ਉਸ ਨੂੰ ਘਰ ਦੇ ਬਾਹਰੋਂ ਖਿੱਚ ਲਿਆ ਤੇ ਖੇਤਾਂ ਵਿਚ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਅਵਾਰਾ ਕੁੱਤਿਆਂ ਨੇ ਮਾਸੂਮ ਨੂੰ ਖੇਤ ਵੱਲ ਖਿੱਚ ਲਿਆ ਅਤੇ ਨੋਚ-ਨੋਚ ਖਾ ਗਏ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।