PSEB 2023 Exam Date Sheet: ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦਾ ਐਲਾਨ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਵਿਦਿਆਰਥੀ ਇਹ ਸਮਾਂ ਸਾਰਣੀ ਬੋਰਡ ਦੀ ਵੈਬਸਾਈਟ pseb.ac.in ਤੋਂ ਸਿੱਧਾ ਡਾਊਨਲੋਡ ਕਰ ਸਕਦੇ ਹਨ।
ਪ੍ਰੀਖਿਆਵਾਂ ਦੀ ਸਮਾਂ ਸਾਰਣੀ ਅਨੁਸਾਰ 10ਵੀਂ ਸ਼੍ਰੇਣੀ ਦੀ ਪ੍ਰੀਖਿਆ 24 ਮਾਰਚ ਤੋਂ ਸ਼ੁਰੂ ਹੋਵੇਗੀ, ਜਦਕਿ 12ਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਅਰੰਭ ਹੋਣਗੀਆਂ।
ਇਸੇ ਤਰ੍ਹਾਂ ਬੋਰਡ ਵੱਲੋਂ 5ਵੀਂ ਸ੍ਰੇਣੀ ਅਤੇ 8ਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆ ਗਈਆਂ ਹਨ।
5ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋਣਗੀਆਂ। ਜਦਕਿ 6 ਮਾਰਚ ਨੂੰ ਆਖਰੀ ਪ੍ਰੀਖਿਆ ਹੋਵੇਗੀ।
8ਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਫਰਵਰੀ ਤੋਂ ਸ਼ੁਰੂ ਹੋਣਗੀਆਂ। ਜਦਕਿ 21 ਮਾਰਚ ਨੂੰ ਆਖਰੀ ਪ੍ਰੀਖਿਆ ਹੋਵੇਗੀ।
ਦੱਸ ਦੇਈਏ ਕਿ ਇਸਤੋਂ ਪਹਿਲਾਂ ਪਿਛਲੇ ਹਫਤੇ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਵਿੱਚ ਬਦਲਾਅ ਕੀਤਾ ਗਿਆ ਸੀ। ਇਹ ਬਦਲਾਅ ਸੀ.ਬੀ.ਐਸ.ਸੀ. 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਹੋਣ ਦੀ ਮਿਤੀ, ਜੀ-20 ਸੰਮੇਲਨ, ਹੋਲਾ ਮੁਹੱਲਾ, ਬੋਰਡ ਦੇ ਪ੍ਰਬੰਧਕੀ/ਵਿੱਤੀ ਪੱਖ ਦੇ ਨਤੀਜਿਆਂ ਦੇ ਐਲਾਨ ਅਤੇ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੀਖਿਆਵਾਂ ਦੀ ਮਿਤੀ ਵਿੱਚ ਬਦਲਾਅ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 10th Date Sheet, 12th Date Sheet, Board exams, PSEB, Punjab government