Home /News /punjab /

ਨਵਾਂਸ਼ਹਿਰ 'ਚ ਨਿਕਲੇ ਅਕਾਲੀ-ਬਸਪਾ ਗਠਜੋੜ ਦੇ 2 ਉਮੀਦਵਾਰ, ਹੋਵੇਗਾ ਕੇਸ ਦਰਜ

ਨਵਾਂਸ਼ਹਿਰ 'ਚ ਨਿਕਲੇ ਅਕਾਲੀ-ਬਸਪਾ ਗਠਜੋੜ ਦੇ 2 ਉਮੀਦਵਾਰ, ਹੋਵੇਗਾ ਕੇਸ ਦਰਜ

Punjab Election 2022: ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਨਵਾਂਸ਼ਹਿਰ ਤੋਂ ਨਵੀਂ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਵਿਧਾਨ ਸਭਾ ਨਵਾਂਸ਼ਹਿਰ (Nawanshahr constituency) ਤੋਂ ਅਕਾਲੀ ਦਲ ਅਤੇ ਬਸਪਾ ਗਠਜੋੜ (Akali Dal-BSP alliance) ਦੇ 2 ਉਮੀਦਵਾਰ ਸਾਹਮਣੇ ਆਏ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Election 2022: ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਨਵਾਂਸ਼ਹਿਰ ਤੋਂ ਨਵੀਂ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਵਿਧਾਨ ਸਭਾ ਨਵਾਂਸ਼ਹਿਰ (Nawanshahr constituency) ਤੋਂ ਅਕਾਲੀ ਦਲ ਅਤੇ ਬਸਪਾ ਗਠਜੋੜ (Akali Dal-BSP alliance) ਦੇ 2 ਉਮੀਦਵਾਰ ਸਾਹਮਣੇ ਆਏ ਹਨ।

  ਇਸ ਸਾਰੇ ਮਾਮਲੇ ਦੀ ਚਰਚਾ ਸੋਸ਼ਲ ਮੀਡੀਆ ਦੇ ਨਾਲ-ਨਾਲ ਨਵਾਂਸ਼ਹਿਰ ਵਿਚ ਹੋਣ ਲੱਗੀ। ਜਦੋਂ ਇਸ ਸੰਬੰਧੀ ਬਸਪਾ ਦੇ ਉੁਚ ਆਗੂਆਂ ਨਾਲ ਪਾਰਟੀ ਵਰਕਰਾਂ ਨੇ ਸੰਪਰਕ ਕੀਤਾ ਤਾਂ ਹਾਈਕਮਾਂਡ ਨੇ ਚੋਣ ਦਫਤਰ ਰਿਟਰਨਿੰਗ ਅਫਸਰ ਨੂੰ ਨਛੱਤਰ ਪਾਲ ਦੀ ਮਾਇਆਵਤੀ ਵਲੋਂ ਉਮੀਦਵਾਰ ਐਲਾਨੇ ਜਾਣ ਦੀ ਕਾਪੀ ਭੇਜੀ।

  ਬਾਬੂਸ਼ਾਹੀ ਦੀ ਖ਼ਬਰ ਦੇ ਮੁਤਾਬਕ, ਬਸਪਾ-ਅਕਾਲੀ ਦਲ ਗਠਜੋੜ ਸੀਟ ’ਤੇ ਪਾਰਟੀ ਵਲੋਂ ਨਛੱਤਰ ਪਾਲ ਹੁਰਾਂ ਲਈ ਮਾਇਆਵਤੀ ਵਲੋਂ ਟਿਕਟ ਐਲਾਨੀ ਗਈ ਸੀ।

  ਨਛੱਤਰ ਪਾਲ ਵਲੋਂ ਕੱਲ ਨਾਮਜ਼ਦਗੀ ਭਰਨ ਤੋਂ ਬਾਅਦ, ਉਨ੍ਹਾਂ ਨੂੰ ਸ਼ਾਮ ਨੂੰ ਪਤਾ ਲੱਗਾ ਕਿ ਨਵਾਂਸ਼ਹਿਰ ਸੀਟ ਤੋਂ ਉਨ੍ਹਾਂ ਦੀ ਸੀਟ ਕੱਟ ਕੇ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਦੇ ਦਿੱਤੀ ਗਈ ਹੈ।

  ਦੂਜੇ ਪਾਸੇ ਇਸ ਸਾਰੇ ਮਾਮਲੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਦੱਸਿਆ ਕਿ ਇਸ ਸੰਬੰਧੀ ਧੋਖਾਧੜੀ ਦਾ ਮਾਮਲਾ ਉਹ ਦਰਜ ਕਰਵਾਉਣਗੇ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ FIR ਕਿਸ ਉੱਤੇ ਦਰਜ ਹੋਵੇਗੀ?
  Published by:Krishan Sharma
  First published:

  Tags: Akali Dal, Bsp, Nawanshahr, Punjab Election 2022, Punjab politics

  ਅਗਲੀ ਖਬਰ