PUNJAB ELECTION 2022: ਸਾਲ 2022 ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਸਾਰੀਆਂ ਪਾਰਟੀਆਂ ਨੇ ਕਮਰ ਕਸੇ ਕੀਤੇ ਹੋਏ ਹਨ। ਲੋਕਾਂ ਨੂੰ ਆਪਣੇ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਪਾਰਟੀ ਲੀਡਰ ਹਰ ਹੀਲਾ ਵਰਤ ਰਹੇ ਹਨ। ਨਿਊਜ਼18 ਪੰਜਾਬ/ਹਰਿਆਣਾ/ਹਿਮਾਚਲ ਵੱਲੋਂ ਇਨ੍ਹਾਂ ਚੋਣਾਂ ਲਈ ਵਿਸ਼ੇਸ਼ ਮੁਹਿੰਮ 'ਰਾਈਜ਼ਿੰਗ ਪੰਜਾਬ' (Rising Punjab) ਦਾ ਲਾਈਵ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਭਗਵੰਤ ਮਾਨ ਨੇ ਲਾਈਵ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦੀ ਰਣਨੀਤੀ, ਗਠਜੋੜ ਅਤੇ ਹੋਰਨਾਂ ਪਾਰਟੀਆਂ ਦੀ ਰਣਨੀਤੀ ਅਤੇ ਲੀਡਰਾਂ ਬਾਰੇ ਉਨ੍ਹਾਂ ਆਪਣੇ ਵੱਖਰੇ ਅੰਦਾਜ ਵਿੱਚ ਜਵਾਬ ਦਿੱਤੇ।
News18 ਦੇ ਮੈਗਾ ਸ਼ੋਅ ਵਿੱਚ ਲਾਈਵ ਗੱਲਬਾਤ ਦੌਰਾਨ ਭਗਵੰਤ ਮਾਨ ਨੂੰ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਇਮਾਨਦਾਰ ਅਤੇ ਦੇਸ਼ ਪ੍ਰਤੀ ਬਹੁਤ ਹੀ ਸਮਰਪਤ ਹਨ। ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਕਿਹਾ ਕਿ ਉਹ ਨਹੀਂ ਹਨ ਕਿਉਂਕਿ ਉਹ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਤੋਂ ਹੋਣ ਬਾਰੇ ਕਹਿ ਚੁੱਕੇ ਹਨ।
'ਸਿੱਧੂ ਵਧੀਆ ਬੁਲਾਰੇ, ਪਰ ਕਈ ਵਾਰੀ ਵੱਧ ਬੋਲਦੇ ਹਨ'
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਰੇ ਮਾਨ ਨੇ ਕਿਹਾ ਕਿ ਉਹ ਬਹੁਤ ਵਧੀਆ ਬੁਲਾਰੇ ਹਨ, ਵਧੀਆ ਬੋਲਦੇ ਹਨ, ਪਰ ਕਈ ਵਾਰੀ ਜ਼ਿਆਦਾ ਬੋਲ ਜਾਂਦੇ ਹਨ, ਜਿਸ ਨਾਲ ਕਾਂਗਰਸ ਨੂੰ ਹੀ ਪੰਗਾ ਖੜਾ ਕਰ ਦਿੰਦੇ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਿੱਧੂ, ਆਪ ਬਾਰੇ ਨਹੀਂ ਬੋਲਦੇ। ਉਹ ਬਹੁਤ ਵਧੀਆ ਕ੍ਰਿਕਟਰ ਵੀ ਹਨ ਤੇ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਵੀ ਹਾਂ। ਸਿੱਧੂ ਕਾਮੇਡੀ ਸ਼ੋਅ 'ਲਾਫਟਰ ਚੈਲੰਜ' ਵਿੱਚ ਮੇਰੇ ਜੱਜ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹਨ, ਜੋ ਵੱਡੀ ਗੱਲ ਹੈ। ਉਹ ਸਿੱਧੂ ਦਾ ਵਿਰੋਧ ਕਰਨ ਲਈ ਵਿਰੋਧ ਨਹੀਂ ਕਰਦੇ, ਜਾਂ ਨਿੱਜੀ ਨਿੰਦਿਆਂ ਕਰੀਏ, ਹਾਲਾਂਕਿ ਬੋਲ ਜਾਂਦੇ ਹਨ ਕਈ ਵਾਰੀ, ਪਰ ਵੱਡੇ ਹਨ, ਕੋਈ ਗੱਲ ਨਹੀਂ।
'ਸੁਖਬੀਰ ਬਾਦਲ ਨੂੰ ਅਗਲੇ ਦਿਨ ਯਾਦ ਨਹੀਂ ਰਹਿੰਦਾ ਕਿ ਕੀ ਬੋਲਿਆ'
ਗੱਲਬਾਤ ਦੌਰਾਨ ਜਦੋਂ ਭਗਵੰਤ ਮਾਨ ਨੂੰ ਸੁਖਬੀਰ ਸਿੰਘ ਬਾਦਲ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਸਾ ਬਿਖਰੇ ਦਿੱਤਾ। ਸਵਾਲ ਪੁੱਛਣ 'ਤੇ ਉਨ੍ਹਾਂ ਕਿਹਾ ਕਿ 'ਛੱਡੋ ਪਰ੍ਹੇ, ਕੁੱਝ (ਸੁਖਬੀਰ ਬਾਦਲ) ਵੀ ਕਹਿ ਦਿੰਦੇ ਹਨ। ਕਦੇ ਉਹ ਪਾਣੀ ਵਾਲੀਆਂ ਬਸਾਂ ਚਲਾ ਦਿੰਦੇ ਹਨ, ਤੇ ਕਦੇ ਚੰਦ 'ਤੇ ਰੈਲੀ ਕਰ ਦਿੰਦੇ ਹਨ। ਸੁਖਬੀਰ ਬਾਦਲ 'ਤੇ ਚੁਟਕੀ ਲੈਂਦਿਆਂ ਮਾਨ ਨੇ ਉਸ ਨੂੰ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਕਿ ਪਿਛਲੇ ਦਿਨ ਉਹ ਕੀ ਬੋਲਿਆ ਸੀ।
'2022 ਚੋਣਾਂ 'ਚ ਗਠਜੋੜ ਬਾਰੇ ਬੋਲੇ, ਨਹੀਂ'
ਆਮ ਆਮ ਆਦਮੀ ਪਾਰਟੀ ਵੱਲੋਂ ਕਿਸੇ ਪਾਰਟੀ ਨਾਲ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਨਹੀਂ, ਕਿਸੇ ਪਾਰਟੀ ਨਾਲ ਗਠਜੋੜ ਨਹੀਂ। ਭਾਜਪਾ ਵੱਲੋਂ ਸੁਖਦੇਵ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਲੜਨ ਬਾਰੇ ਉਨ੍ਹਾਂ ਕਿਹਾ ਕਿ ਢੀਂਡਸਾ, ਇੱਕ ਸੀਨੀਅਰ ਲੀਡਰ ਹਨ ਪਰ ਉਨ੍ਹਾਂ ਦੀ ਪਾਰਟੀ ਨਾਲ ਗਠਜੋੜ ਬਾਰੇ ਕੁੱਝ ਵੀ ਅਜਿਹਾ ਨਹੀਂ ਹੈ।
ਇਸਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਬੀਤੇ ਦਿਨੀ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਬਾਰੇ ਉਨ੍ਹਾਂ ਕਿਹਾ ਕਿ ਇੱਕ ਗਾਇਕ ਪੱਖੋਂ ਉਹ ਬਹੁਤ ਵਧੀਆ ਹਨ, ਪਰੰਤੂ ਰਾਜਨੀਤੀ ਵਿੱਚ ਉਹ ਨਵੇਂ ਹਨ ਅਤੇ ਲੋਕ ਹੀ ਉਨ੍ਹਾਂ ਦਾ ਭਵਿੱਖ ਤੈਅ ਕਰਨਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।