• Home
  • »
  • News
  • »
  • punjab
  • »
  • CHANDIGARH PUNJAB ELECTION 2022 AKALI CANDIDATE FROM DERA BABA NANAK RAVIKARAN SINGH KAHLON MADE CONTROVERSIAL STATEMENT AGAINST GUJJARS CONGRESS ATTACKED AKALI DAL KS

'ਆਹ ਜਿਹੜੇ ਗੁੱਜਰ-ਗਾਜਰ ਆ, ਪਹਾੜਾਂ 'ਤੇ ਚੜ੍ਹਾ ਦੂੰਗਾ...ਲੱਭਿਆਂ ਨ੍ਹੀਂ ਲੱਭਣੇ' ਅਕਾਲੀ ਉਮੀਦਵਾਰ ਦੇ ਬਿਆਨ 'ਤੇ ਸਿਆਸਤ ਭਖੀ

Punjab Election 2022: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਡੇਰਾ ਬਾਬਾ ਨਾਨਕ (Dera Baba Nanak) ਤੋਂ ਉਮੀਦਵਾਰ ਨੇ ਗੁੱਜਰਾਂ ਵਿਰੁੱਧ ਵਿਵਾਦਤ ਬਿਆਨ ਦਿੱਤਾ ਹੈ, ਜਿਸ 'ਤੇ ਪੰਜਾਬ ਦੀ ਸਿਆਸਤ ਭਖ ਗਈ ਹੈ। ਕਾਂਗਰਸ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

  • Share this:
    ਚੰਡੀਗੜ੍ਹ: Punjab Election 2022: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਡੇਰਾ ਬਾਬਾ ਨਾਨਕ (Dera Baba Nanak) ਤੋਂ ਉਮੀਦਵਾਰ ਨੇ ਗੁੱਜਰਾਂ ਵਿਰੁੱਧ ਵਿਵਾਦਤ ਬਿਆਨ ਦਿੱਤਾ ਹੈ, ਜਿਸ 'ਤੇ ਪੰਜਾਬ ਦੀ ਸਿਆਸਤ ਭਖ ਗਈ ਹੈ। ਕਾਂਗਰਸ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

    ਰਵੀਕਰਨ ਕਾਹਲੋਂ ਦੇ ਇਸ ਬਿਆਨ 'ਤੇ ਸਿਆਸੀ ਵਿਰੋਧੀ 'ਤੇ ਹਮਲਾ ਬੋਲ ਹੀ ਰਹੇ ਹਨ ਨਾਲ ਹੀ ਗੁੱਜਰ ਭਾਈਚਾਰੇ ਵਿੱਚ ਵੀ ਵਿਰੋਧ ਦੀ ਲਹਿਰ ਫੈਲ ਗਈ ਅਤੇ ਭਾਈਚਾਰੇ ਦੇ ਲੋਕਾਂ ਵੱਲੋਂ ਹੱਥਾਂ ਵਿੱਚ ਬੈਨਰ ਫੜ ਕੇ ਨਾਹਰੇਬਾਜ਼ੀ ਕੀਤੀ ਗਈ।

    ਇਥੇ ਜਾਰੀ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਇੱਕ ਪ੍ਰਚਾਰ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਉਦੋਂ ਸਾਰੀਆਂ ਹੱਦਾਂ ਲੰਘ ਦਿੱਤੀਆਂ, ਜਦੋਂ ਉਨ੍ਹਾਂ ਗੁੱਜਰ ਭਾਈਚਾਰੇ 'ਤੇ ਬਿਆਨ ਦਿੰਦਿਆਂ ਕਿਹਾ, 'ਆਹ ਜਿਹੜੇ ਗੁੱਜਰ-ਗਾਜਰ ਜਿਹੇ ਆ, ਇਹ ਪਹਾੜਾਂ 'ਤੇ ਚੜ੍ਹਾ ਦੂੰਗਾ...ਲੱਭਿਆਂ ਨ੍ਹੀਂ ਲੱਭਣਗੇ'।

    ਇਸ ਬਿਆਨ 'ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਹਮਲਾ ਕੀਤਾ ਹੈ।

    ਉਨ੍ਹਾਂ ਵੀਡੀਓ ਟਵੀਟ ਕਰਦਿਆਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਇਹ ਅਕਾਲੀ ਦਲ ਦਾ ਉਮੀਦਵਾਰ ਹੈ ਅਤੇ ਹੁਣ ਇਸ ਬਾਰੇ ਕੀ ਕਹਿਣਗੇ?। ਉਨ੍ਹਾਂ ਕਿਹਾ ਕਿ ਮੈਂ ਦੁਬਾਰਾ ਕਹਿੰਦਾ ਹਾਂ ਕਿ ਪੰਜਾਬ ਸਾਰੇ ਭਾਈਚਾਰਿਆਂ ਦਾ ਹੈ, ਅਸੀਂ ਇੱਕ ਹਾਂ।

    ਉਧਰ, ਅਕਾਲੀ ਦਲ ਨੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਰਵੀਕਰਨ ਕਾਹਲੋਂ ਨੇ ਇਹ ਬਿਆਨ ਸਿਰਫ਼ ਗੁੱਜਰ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਬਾਰੇ ਸ਼ਬਦ ਵਰਤੇ ਗਏ। ਪਰ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਜਿਵੇਂ ਅਕਾਲੀ ਉਮੀਦਵਾਰ ਨੇ ਜਿਸ ਅੰਦਾਜ਼ ਵਿੱਚ ਬਿਆਨ ਦਿੱਤਾ ਹੈ ਉਹ ਇੱਕ ਲਈ ਨਹੀਂ, ਸਗੋਂ ਸਾਰੇ ਗੁੱਜਰ ਭਾਈਚਾਰੇ ਲਈ ਦਿੱਤਾ ਗਿਆ ਹੈ।

    ਹਾਲਾਂਕਿ ਆਪਣੇ ਬਿਆਨ ਬਾਰੇ ਰਵੀਕਰਨ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਲਾਕੇ ਵਿੱਚ ਇੱਕ ਵਿਅਕਤੀ ਜਿਹੜਾ ਲੋਕਾਂ 'ਤੇ ਅੱਤਿਆਚਾਰ ਕਰ ਰਿਹਾ ਹੈ, ਉਸ ਦਾ ਛੋਟਾ ਨਾਂਅ ਗੁੱਜਰ ਹੈ ਅਤੇ ਉਸ ਲਈ ਇਹ ਸ਼ਬਦ ਵਰਤੇ ਸਨ। ਪਰੰਤੂ ਗੁੱਜਰ ਭਾਈਚਾਰੇ ਦਾ ਉਹ ਸਤਿਕਾਰ ਕਰਦੇ ਹਨ, ਪਰੰਤੂ ਫਿਰ ਵੀ ਜੇਕਰ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।
    Published by:Krishan Sharma
    First published: