• Home
  • »
  • News
  • »
  • punjab
  • »
  • CHANDIGARH PUNJAB ELECTION 2022 AKALI LEADER HARDEV MEGH ARRIVES AT DERA SIRSA FROM BALLUANA PRAISES DERA SIRSA CHIEF GURMEET RAM RAHIM KS

ਅਕਾਲੀ ਆਗੂ ਨੇ ਡੇਰੇ 'ਚ ਨਿਵਾਇਆ ਸਿਰ, ਕਿਹਾ; ਡੇਰੇ 'ਚ ਸੰਤ ਲੋਕ ਰਹਿੰਦੇ ਹਨ, ਇਹ ਬੇਅਦਬੀ ਨਹੀਂ ਕਰ ਸਕਦੇ

Punjab Election 2022: ਚੋਣਾਂ ਨੇੜੇ ਆਉਂਦਿਆਂ ਨੇਤਾਵਾਂ ਦੇ ਡੇਰਿਆਂ (Leader In Deras) ਵਿੱਚ ਗੇੜੇ ਵੀ ਵਧ ਗਏ ਹਨ। ਡੇਰਿਆਂ ਦੀ ਵੋਟਾਂ ਪਾਉਣ ਲਈ ਹਰ ਆਗੂ ਕਿਸੇ ਨਾ ਕਿਸੇ ਡੇਰੇ ਦੌੜ ਲਾਉਂਦਾ ਵੇਖਿਆ ਜਾ ਸਕਦਾ ਹੈ। ਐਤਵਾਰ ਬੱਲੂਆਣਾ (Balluana) ਤੋਂ ਅਕਾਲੀ ਦਲ (Akali Dal) ਦੇ ਉਮੀਦਵਾਰ ਵੱਲੋਂ ਡੇਰਾ ਸਿਰਸਾ (Dera Sirsa) ਵਿਖੇ ਪੈਰ ਪਾਏ ਗਏ। ਇਸ ਦੌਰਾਨ ਅਕਾਲੀ ਉਮੀਦਵਾਰ (Akali Candidate from Balluana) ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੀ ਤਾਰੀਫ਼ ਵਿੱਚ ਪੁਲ ਵੀ ਬੰਨ੍ਹੇ।

  • Share this:
    ਚੰਡੀਗੜ੍ਹ: Punjab Election 2022: ਚੋਣਾਂ ਨੇੜੇ ਆਉਂਦਿਆਂ ਨੇਤਾਵਾਂ ਦੇ ਡੇਰਿਆਂ (Leader In Deras) ਵਿੱਚ ਗੇੜੇ ਵੀ ਵਧ ਗਏ ਹਨ। ਡੇਰਿਆਂ ਦੀ ਵੋਟਾਂ ਪਾਉਣ ਲਈ ਹਰ ਆਗੂ ਕਿਸੇ ਨਾ ਕਿਸੇ ਡੇਰੇ ਦੌੜ ਲਾਉਂਦਾ ਵੇਖਿਆ ਜਾ ਸਕਦਾ ਹੈ। ਐਤਵਾਰ ਬੱਲੂਆਣਾ (Balluana) ਤੋਂ ਅਕਾਲੀ ਦਲ (Akali Dal) ਦੇ ਉਮੀਦਵਾਰ ਵੱਲੋਂ ਡੇਰਾ ਸਿਰਸਾ (Dera Sirsa) ਵਿਖੇ ਪੈਰ ਪਾਏ ਗਏ। ਇਸ ਦੌਰਾਨ ਅਕਾਲੀ ਉਮੀਦਵਾਰ (Akali Candidate from Balluana) ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੀ ਤਾਰੀਫ਼ ਵਿੱਚ ਪੁਲ ਵੀ ਬੰਨ੍ਹੇ।

    ਇਸਤੋਂ ਪਹਿਲਾਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੀ ਡੇਰਾ ਸਿਰਸਾ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਸਤਿਸੰਗ ਵਿੱਚ ਜਾਣ ਤੋਂ ਬਾਅਦ ਆਖਿਆ ਸੀ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ। ਉਨ੍ਹਾਂ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਆਖਿਆ ਸੀ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ 'ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ।

    ਐਤਵਾਰ ਨੂੰ ਡੇਰੇ ਵਿੱਚ ਨਤਮਸਤਕ ਹੋਣ ਉਪਰੰਤ ਅਕਾਲੀ ਉਮੀਦਵਾਰ ਹਰਦੇਵ ਮੇਘ ਨੇ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮ ਕੀਤੇ ਹਨ ਅਤੇ ਕਰਦਾ ਹੈ।

    ਉਨ੍ਹਾਂ ਸਿਰਸਾ ਮੁਖੀ ਦੀ ਤਾਰੀਫ਼ ਕਰਦਿਆਂ ਇਹ ਵੀ ਕਿਹਾ ਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਹਮੇਸ਼ਾ ਲੋਕਾਂ ਨੂੰ ਸੇਵਾ ਭਾਵਨਾ ਕਰਨੀ ਸਿਖਾਉਂਦੇ ਹਨ।
    Published by:Krishan Sharma
    First published: