Home /News /punjab /

ਮੇਰੀ ਕੋਈ ਮੰਗਣੀ ਨਹੀਂ ਹੋਈ ਵਿਦੇਸ਼ 'ਚ, ਅਨਮੋਲ ਗਗਨ ਮਾਨ ਨੇ ਕਿਹਾ; ਅਕਾਲੀ ਦਲ ਫੈਲਾਅ ਰਿਹੈ ਅਫ਼ਵਾਹਾਂ

ਮੇਰੀ ਕੋਈ ਮੰਗਣੀ ਨਹੀਂ ਹੋਈ ਵਿਦੇਸ਼ 'ਚ, ਅਨਮੋਲ ਗਗਨ ਮਾਨ ਨੇ ਕਿਹਾ; ਅਕਾਲੀ ਦਲ ਫੈਲਾਅ ਰਿਹੈ ਅਫ਼ਵਾਹਾਂ

Punjab Election 2022: ਆਮ ਆਦਮੀ ਪਾਰਟੀ (Aam Aadmi Party) ਦੀ ਖਰੜ ਤੋਂ ਉਮੀਦਵਾਰ ਅਤੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ (Anmol Gagan Mann) ਨੇ ਆਪਣੀ ਵਿਦੇਸ਼ ਵਿੱਚ ਮੰਗਣੀ ਦੀਆਂ ਅਫ਼ਵਾਹਾਂ ਨੂੰ ਝੂਠ ਦੱਸਿਆ ਹੈ। ਬੁੱਧਵਾਰ ਨੂੰ ਜਗਮੋਹਨ ਕੰਗ (Jagmohan Kang) ਅਤੇ ਅਨਮੋਲ ਗਗਨ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖੀ।

ਹੋਰ ਪੜ੍ਹੋ ...
  • Share this:
ਚੰਡੀਗੜ੍ਹ: Punjab Election 2022: ਆਮ ਆਦਮੀ ਪਾਰਟੀ (Aam Aadmi Party) ਦੀ ਖਰੜ ਤੋਂ ਉਮੀਦਵਾਰ ਅਤੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ (Anmol Gagan Mann) ਨੇ ਆਪਣੀ ਵਿਦੇਸ਼ ਵਿੱਚ ਮੰਗਣੀ ਦੀਆਂ ਅਫ਼ਵਾਹਾਂ ਨੂੰ ਝੂਠ ਦੱਸਿਆ ਹੈ। ਬੁੱਧਵਾਰ ਨੂੰ ਜਗਮੋਹਨ ਕੰਗ (Jagmohan Kang) ਅਤੇ ਅਨਮੋਲ ਗਗਨ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖੀ।

ਨਿਊਜ਼18 ਨਾਲ ਗੱਲਬਾਤ ਦੌਰਾਨ ਗਗਨ ਅਨਮੋਲ ਮਾਨ ਨੇ ਕਿਹਾ ਕਿ ਅਕਾਲੀ ਦਲ ਇਹ ਅਫਵਾਹਾਂ ਫੈਲਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਦੀ ਵਿਦੇਸ਼ ਵਿੱਚ ਮੰਗਣੀ ਹੋਈ ਹੈ ਅਤੇ ਚੋਣਾਂ ਤੋਂ ਬਾਅਦ ਉਹ ਵਿਦੇਸ਼ ਚਲੀ ਜਾਵੇਗੀ, ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਮੇਰੀ ਕੋਈ ਮੰਗਣੀ ਹੀ ਨਹੀਂ ਹੋਈ ਹੈ। ਇਹ ਗੱਲ ਖਰੜ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਜੋ ਸਹੀ ਨਹੀਂ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ। ਅਸੀਂ ਇੱਕ ਲੜਾਈ ਲੜ ਰਹੇ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਖਰੜ ਤੋਂ ਮੈਨੂੰ ਲੋਕਾਂ ਦਾ ਅਸ਼ੀਰਵਾਦ ਮਿਲੇਗਾ।

ਅਨਮੋਲ ਗਗਨ ਮਾਨ ਨਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਕੰਗ ਨੇ ਕਿਹਾ ਕਿ ਅਨਮੋਲ ਬਾਰੇ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ। ਇਸ ਵਾਰ ਫਿਰ ਆਮ ਆਦਮੀ ਪਾਰਟੀ ਖਰੜ ਵਿੱਚ ਜਿੱਤੇਗੀ। ਮੈਂ ਅਨਮੋਲ ਗਗਨ ਮਾਨ ਦੇ ਨਾਲ ਖੜਾ ਹਾਂ ਅਤੇ ਸਾਡੇ ਸਾਰੇ ਵਰਕਰ ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ।
Published by:Krishan Sharma
First published:

Tags: Aam Aadmi Party, AAP, AAP Punjab, Punjab Election 2022, Punjab politics

ਅਗਲੀ ਖਬਰ