• Home
  • »
  • News
  • »
  • punjab
  • »
  • CHANDIGARH PUNJAB ELECTION 2022 AMARINDER SINGH RAJA WARINGS DHARNA IN FRONT OF ARVIND KEJRIWALS HOUSE HUGE COMMOTION KS

Punjab Election 2022: ਕੇਜਰੀਵਾਲ ਦੇ ਘਰ ਅੱਗੇ ਰਾਜਾ ਵੜਿੰਗ ਵੱਲੋਂ ਧਰਨਾ, ਹੋਇਆ ਜ਼ਬਰਦਸਤ ਹੰਗਾਮਾ

Punjab Election 2022: ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ (Arvind Kejriwal) ਸ਼ੁੱਕਰਵਾਰ ਪੰਜਾਬ ਦੌਰੇ 'ਤੇ ਰਹੇ ਪਰੰਤੂ ਇਸ ਦੌਰਾਨ ਹੀ ਉਨ੍ਹਾਂ ਦੇ ਦਿੱਲੀ ਵਿਖੇ ਘਰ ਅੱਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਧਰਨਾ ਲਾ ਦਿੱਤਾ। ਟਰਾਂਸਪੋਰਟ ਮੰਤਰੀ (Transport Minister Punjab) ਵੱਲੋਂ ਆਪ ਸੁਪਰੀਮੋ ਦੇ ਘਰ ਅੱਗੇ ਸਰਕਾਰੀ ਬੱਸਾਂ (Punjab Government Buses) ਨੂੰ ਏਅਰਪੋਰਟ 'ਤੇ ਜਾਣ ਦੀ ਇਜਾਜਤ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ।

  • Share this:
    ਚੰਡੀਗੜ੍ਹ: Punjab Election 2022: ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ (Arvind Kejriwal) ਸ਼ੁੱਕਰਵਾਰ ਪੰਜਾਬ ਦੌਰੇ 'ਤੇ ਰਹੇ ਪਰੰਤੂ ਇਸ ਦੌਰਾਨ ਹੀ ਉਨ੍ਹਾਂ ਦੇ ਦਿੱਲੀ ਵਿਖੇ ਘਰ ਅੱਗੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਧਰਨਾ ਲਾ ਦਿੱਤਾ। ਟਰਾਂਸਪੋਰਟ ਮੰਤਰੀ (Transport Minister Punjab) ਵੱਲੋਂ ਆਪ ਸੁਪਰੀਮੋ ਦੇ ਘਰ ਅੱਗੇ ਸਰਕਾਰੀ ਬੱਸਾਂ (Punjab Government Buses) ਨੂੰ ਏਅਰਪੋਰਟ 'ਤੇ ਜਾਣ ਦੀ ਇਜਾਜਤ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ।

    ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਦੀਆਂ ਬੱਸਾਂ ਏਅਰਪੋਰਟ 'ਤੇ ਜਾ ਸਕਦੀਆਂ ਹਨ, ਜਦਕਿ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਕੇਜਰੀਵਾਲ ਨੂੰ ਕਈ ਚਿੱਠੀਆਂ ਵੀ ਲਿਖਿਆ ਹਨ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

    ਮੰਤਰੀ ਰਾਜਾ ਵੜਿੰਗ ਨੇ ਅੱਜ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਕੇਜਰੀਵਾਲ ਦੇ ਘਰ ਅੱਗੇ ਬੈਠਿਆ ਗਿਆ। ਇਸ ਦੌਰਾਨ ਘਰ ਅੱਗੇ ਜ਼ਬਰਦਸਤ ਹੰਗਾਮਾ ਹੋਇਆ। ਰਾਜਾ ਵੜਿੰਗ, ਕੇਜਰੀਵਾਲ ਨੂੰ ਪੰਜਾਬ ਦੀਆਂ ਬੱਸਾਂ ਨੂੰ ਏਅਰਪੋਰਟ 'ਤੇ ਜਾਣ ਦੀ ਮੰਗ ਸਬੰਧੀ ਮੁਲਾਕਾਤ ਦਾ ਸਮਾਂ ਮੰਗ ਰਹੇ ਸਨ। ਇਸ ਦੌਰਾਨ ਰਾਜਾ ਵੜਿੰਗ ਦੀ ਸੁਰੱਖਿਆ ਕਰਮੀਆਂ ਨਾਲ ਬਹਿਸ ਵੀ ਹੋਈ।
    Published by:Krishan Sharma
    First published: