• Home
  • »
  • News
  • »
  • punjab
  • »
  • CHANDIGARH PUNJAB ELECTION 2022 AMRITSAR RALLY ARVIND KEJRIWAL LASHED OUT AT CHARANJIT CHANNIS CONGRESS GOVERNMENT OVER INDECENCY AND DRUGS KS

ਜੇ ਪਹਿਲਾਂ ਹੀ ਬੇਅਦਬੀ ਤੇ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੁੰਦੀਆਂ ਤਾਂ ਅੱਜ ਇਹ ਦਿਨ ਨਾ ਆਉਂਦੇ: ਕੇਜਰੀਵਾਲ ਦਾ ਚੰਨੀ 'ਤੇ ਹਮਲਾ

Punjab Election 2022: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (CM Delhi) ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ 'ਚ ਹੋਏ ਬੰਬ ਧਮਾਕੇ (Ludhiana Court Bomb Blast) ਨੂੰ ਬੇਹੱਦ ਦੁਖਦਾਇਕ ਅਤੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ (Channi Government) ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਰਕਾਰ ਸਾਬਤ ਹੋਈ ਹੈ।

  • Share this:
ਅੰਮ੍ਰਿਤਸਰ: Punjab Election 2022: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (CM Delhi) ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ 'ਚ ਹੋਏ ਬੰਬ ਧਮਾਕੇ (Ludhiana Court Bomb Blast) ਨੂੰ ਬੇਹੱਦ ਦੁਖਦਾਇਕ ਅਤੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ (Channi Government) ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਰਕਾਰ ਸਾਬਤ ਹੋਈ ਹੈ। ਆਪਣੇ ਪੰਜਾਬ ਦੌਰੇ ਲਈ ਅੱਜ (ਸ਼ੁੱਕਰਵਾਰ) ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੇ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਕੇਜਰੀਵਾਲ ਨੇ ਲੁਧਿਆਣਾ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਵੀ ਦੁਹਰਾਈ।

'ਕਾਂਗਰਸ ਸੂਬੇ 'ਚ ਕਾਨੂੰਨ ਵਿਵਸਥਾ 'ਚ ਬੁਰੀ ਤਰ੍ਹਾਂ ਫੇਲ ਹੋਈ'

ਸੂਬੇ ਦੀ ਕਾਂਗਰਸ ਸਰਕਾਰ 'ਤੇ ਵਰਦੀਆਂ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਹੀ ਚੰਨੀ ਸਰਕਾਰ ਵੀ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰਨ 'ਚ ਬੁਰੀ ਤਰ੍ਹਾਂ ਫ਼ੇਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ 2015 'ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਅਤੇ ਮਾਸਟਰਮਾਇੰਡ ਤੱਤਾਂ ਨੂੰ ਮਿਸਾਲੀ ਸਜਾ ਅਤੇ ਸੰਗਤ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਸਥਾਨਾਂ ਦੀ ਵਾਰ-ਵਾਰ ਬੇਅਦਬੀ ਕਰਨ ਦਾ ਹੌਸਲਾ ਨਾ ਕਰਦਾ। ਇਸੇ ਤਰ੍ਹਾਂ ਜੇਕਰ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਲੁਧਿਆਣਾ ਬੰਬ ਬਲਾਸਟ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਦੀਆਂ।

'ਵਾਰਦਾਤਾਂ ਦਾ ਮੁੜ ਚੋਣਾਂ ਦੌਰਾਨ ਵਾਪਰਨਾ ਸਵਾਲ ਖੜੇ ਕਰਦਾ ਹੈ' 

ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਵਾਪਰਨ ਲੱਗੀਆਂ ਅਜਿਹੀਆਂ ਵਾਰਦਾਤਾਂ ਵੱਡਾ ਸਵਾਲ ਖੜਾ ਕਰਦੀਆਂ ਹਨ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕਿਉਂ ਹੋਣ ਲੱਗ ਜਾਂਦਾ ਹੈ? ਇਹ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਪੰਜਾਬ ਦੀ ਜਨਤਾ ਨੂੰ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂਕਿ ਕੋਈ ਵੀ ਮੌਕਾਪ੍ਰਸਤ ਅਤੇ ਦੇਸ਼ ਵਿਰੋਧੀ-ਸਮਾਜ ਵਿਰੋਧੀ ਤਾਕਤ ਆਪਣੇ ਨਾਪਾਕ ਮਨਸੂਬਿਆਂ 'ਚ ਸਫਲ ਨਾ ਹੋ ਸਕੇ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਪਰੰਤੂ ਪੰਜਾਬ ਦੀ ਜਨਤਾ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਕੋਈ ਆਂਚ ਨਹੀਂ ਆਉਣ ਦੇਵੇਗੀ।

'ਇੱਕ ਐਫਆਈਆਰ ਨਾਲ ਪੰਜਾਬ 'ਚ ਡਰੱਗ ਮਾਫੀਆ ਖਤਮ ਨਹੀਂ ਹੁੰਦਾ'

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ''ਨਸ਼ਿਆਂ ਦੇ ਮੁੱਦੇ 'ਤੇ ਵੱਡੇ ਮਗਰ-ਮੱਛਾਂ ਵਿਰੁੱਧ ਕਾਂਗਰਸ ਸਰਕਾਰ ਨੇ ਹੁਣ ਤੱਕ ਸਿਰਫ਼ ਇੱਕ ਐਫਆਈਆਰ ਕੀਤੀ ਹੈ, ਜਿਸ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਪੰਜਾਬ 'ਚ ਡਰੱਗ ਮਾਫ਼ੀਆ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਹੋਵੇ, ਜਦਕਿ ਅਸਲੀਅਤ 'ਚ ਕੋਈ ਫ਼ਰਕ ਨਹੀਂ ਪਿਆ। ਜਿਸ ਵਿਰੁੱਧ ਐਫਆਈਆਰ ਕੀਤੀ ਹੈ, ਉਸ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ। ਦਰਅਸਲ ਇਹ ਸਿਰਫ਼ ਚੋਣ ਸਟੰਟ ਹੈ। ਸਭ ਆਪਸ 'ਚ ਰਲੇ-ਮਿਲੇ ਹੋਏ ਹਨ ਅਤੇ ਫਿਕਸ ਮੈਚ ਖੇਡ ਰਹੇ ਹਨ। ਜੇਕਰ ਚੰਨੀ ਸਰਕਾਰ ਦੀ ਨੀਅਤ 'ਚ ਕੈਪਟਨ ਸਰਕਾਰ ਵਾਂਗ ਖ਼ਰਾਬੀ ਨਾ ਹੁੰਦੀ ਤਾਂ ਜੋ ਇਕਲੌਤੀ ਐਫਆਈਆਰ ਹੁਣ ਕੀਤੀ ਹੈ, ਤਾਂ ਇਹ 3-4 ਮਹੀਨੇ ਪਹਿਲਾਂ ਹੀ ਦਰਜ ਹੋ ਜਾਣੀ ਸੀ, ਪਰੰਤੂ ਨੀਅਤ ਸਾਫ਼ ਨਹੀਂ ਹੈ। ਹਾਲਾਂਕਿ ਇਹਨਾਂ ਕਾਂਗਰਸੀਆਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇੱਕ ਮਹੀਨੇ 'ਚ ਨਸ਼ਾ ਤਸਕਰਾਂ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਜੇਲਾਂ 'ਚ ਸੁੱਟਣ ਦਾ ਵਾਅਦਾ ਕੀਤਾ ਸੀ। ਪਰ ਕੈਪਟਨ ਵਾਂਗ ਚੰਨੀ ਸਰਕਾਰ ਵੀ ਕਾਂਗਰਸ ਦੇ ਵਾਅਦਿਆਂ 'ਤੇ ਖਰੇ ਨਹੀਂ ਉੱਤਰੇ। ਜਿਸ ਦਾ ਹਿਸਾਬ ਪੰਜਾਬ ਦੀ ਜਨਤਾ ਜ਼ਰੂਰ ਲਵੇਗੀ।''

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਇਮਾਨਦਾਰ, ਸਾਫ਼-ਸੁਥਰੀ, ਵਚਨਬੱਧ, ਦ੍ਰਿੜ, ਸਥਿਰ ਅਤੇ ਮਜ਼ਬੂਤ ਸਰਕਾਰ ਦੀ ਬੇਹੱਦ ਜ਼ਰੂਰਤ ਹੈ। ਇਹ ਸਭ ਕੁੱਝ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੇਅਦਬੀਆਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਵਾਲੇ ਤੱਤਾਂ ਅਤੇ ਸਾਜਿਸਕਰਤਾਵਾਂ ਨੂੰ 'ਆਪ' ਦੀ ਸਰਕਾਰ ਮਿਸਾਲੀ ਸਜਾ ਦੇਵੇਗੀ।
Published by:Krishan Sharma
First published: