ਚੰਡੀਗੜ੍ਹ: Punjab News: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਵਿੱਚ ਅੰਗਹੀਣ ਵੋਟਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰ (Amritsar) ਦੇ ਪਿੰਗਲਵਾੜਾ ਦੇ ਸੋਹਣਾ-ਮੋਹਣਾ (Sohna-Mohna) ਨੂੰ ਪ੍ਰੀਜ਼ਾਈਡਿੰਗ ਅਧਿਕਾਰੀ ਨਿਯੁਕਤ ਕੀਤਾ ਹੈ। ਪੀਡਬਲਯੂਡੀ ਵੋਟਰਾਂ ਨੂੰ ਵੋਟ ਪਾਉਣ ਦੀ ਸਹੂਲਤ ਮੁਹਈਆ ਕਰਵਾਉਣ ਦੇ ਨਾਲ ਹੀ ਬੂਥ ਵਿਵਸਥਾ ਸੰਭਾਲਣ ਦੀ ਜ਼ਿੰਮੇਵਾਰੀ ਸੋਹਣਾ-ਮੋਹਣਾ ਦੀ ਹੋਵੇਗੀ।
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਔਰਤ ਵੋਟਰਾਂ ਦੀ ਸਹੂਲਤ ਲਈ 11 ਵਿਧਾਨ ਸਭਾ ਹਲਕਿਆਂ ਵਿੱਚ ਗੁਲਾਬੀ ਬੂਥ ਬਣਵਾਏ ਹਨ ਅਤੇ ਅੰਗਹੀਣ ਵੋਟਰਾਂ ਲਈ ਜ਼ਿਲ੍ਹਾ ਪੱਧਰ 'ਤੇ ਖ਼ਾਸ ਬੂਥ ਤਿਆਰ ਕੀਤੇ ਜਾਣੇ ਹਨ, ਜਿਸ ਲਈ ਸੋਹਣਾ-ਮੋਹਣਾ ਦੀ ਜ਼ਿੰਮੇਵਾਰੀ ਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅੰਮ੍ਰਿਤਸਰ ਦੇ ਜਨਮ ਤੋਂ ਹੀ ਜੁੜੇ ਸਰੀਰ ਵਾਲੇ ਭਰਾਵਾਂ ਸੋਹਨਾ ਅਤੇ ਮੋਹਨਾ(Conjoined brothers Sohna and Mohana) ਵਿੱਚੋਂ ਸੋਹਨਾ ਨੂੰ ਨੌਕਰੀ ਦਿੱਤੀ ਸੀ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕ ਅਧਿਕਾਰੀ ਕਰਨਲ (ਸੇਵਾਮੁਕਤ) ਦਰਸ਼ਨ ਸਿੰਘ ਬਾਬਾ ਨੇ ਇਸ ਦੀ ਪੁਸ਼ਟੀ ਕੀਤੀ ਸੀ।
ਦੱਸਣਾ ਬਣਦਾ ਹੈ ਕਿ 11 ਵਿਧਾਨ ਸਭਾ ਹਲਕਿਆਂ ਵਿੱਚ 15 ਹਜ਼ਾਰ ਅੰਗਹੀਣ ਵੋਟਰ ਹਨ। ਹਰ ਹਲਕੇ ਵਿੱਚ ਲਗਭਗ ਵੋਟਰਾਂ ਦੀ ਗਿਣਤੀ 1100 ਦੇ ਲਗਭਗ ਹੈ। ਅੰਗਹੀਣਾਂ ਨੂੰ ਸਾਰੀਆਂ ਸਹੂਲਤਾਂ ਦਾ ਧਿਆਨ ਰੱਖਿਆ ਜਾਣਾ ਹੈ। ਜੇਕਰ ਕਿਸੇ ਨੂੰ ਵਹੀਲ ਚੇਅਰ ਦੀ ਲੋੜ ਹੋਵੇਗੀ ਜਾਂ ਬੂਥ 'ਤੇ ਵੋਟ ਪਾਉਣ ਦੀ ਲੋੜ ਹੋਵੇਗੀ ਤਾਂ ਵਹੀਕਲ ਦੀ ਵਿਵਸਥਾ ਕੀਤੀ ਜਾਵੇਗੀ।
ਪੀਡਬਲਯੂਡੀ ਵੋਟਰਾਂ ਦੇ ਜ਼ਿਲ੍ਹਾ ਕੋਅਰਡੀਨੇਟਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਸੋਹਣਾ-ਮੋਹਣਾ ਨੂੰ ਪ੍ਰੀਜ਼ਾਈਡਿੰਗ ਅਫਸਰ ਲਾਇਆ ਗਿਆ ਹੈ। ਪ੍ਰਸ਼ਾਸਨ ਨਾਲ ਇੱਕ ਟੀਮ ਵੱਜੋ਼ਂ ਉਹ ਚੋਣਾਂ ਵਿੱਚ ਜ਼ਿੰਮੇਵਾਰੀ ਨਿਭਾਉਣਗੇ। ਅਧਿਕਾਰੀਆਂ ਤੇ ਕਰਮਚਾਰੀਆਂ ਦਾ ਉਨ੍ਹਾਂ ਨੂੰ ਹਰ ਸਹਿਯੋਗ ਮਿਲੇਗਾ ਅਤੇ ਸੋਹਣਾ-ਮੋਹਣਾ ਦੇ ਨਿਰਦੇਸ਼ਾਂ ਦਾ ਕਰਮਚਾਰੀ ਪਾਲਣਾ ਵੀ ਕਰਨਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।