Home /News /punjab /

Punjab Election 2022: ਚੰਨੀ ਦਾ ਐਲਾਨ, ਸਰਕਾਰ ਬਣਨ 'ਤੇ ਕਿੱਕੀ ਢਿੱਲੋਂ ਹੋਣਗੇ ਮੰਤਰੀ ਮੰਡਲ 'ਚ ਸ਼ਾਮਲ

Punjab Election 2022: ਚੰਨੀ ਦਾ ਐਲਾਨ, ਸਰਕਾਰ ਬਣਨ 'ਤੇ ਕਿੱਕੀ ਢਿੱਲੋਂ ਹੋਣਗੇ ਮੰਤਰੀ ਮੰਡਲ 'ਚ ਸ਼ਾਮਲ

(File Photo)

(File Photo)

Punjab Election 2022: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਬੁੱਧਵਾਰ ਫਰੀਦਕੋਟ ਵਿੱਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਬਣਦੀ ਹੈ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ (Kushaldeep Singh Kikki Dhillon) ਮੰਤਰੀ ਮੰਡਲ ਵਿੱਚ ਹੋਣਗੇ। ਉਹ ਇਥੇ ਕਾਂਗਰਸੀ (Congress) ਉਮੀਦਵਾਰ ਕਿੱਕੀ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੁੱਜੇ ਸਨ।

ਹੋਰ ਪੜ੍ਹੋ ...
  • Share this:

    ਪ੍ਰਚਾਰ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ 111 ਦਿਨਾਂ ਦੀ ਸਰਕਾਰ ਦੌਰਾਨ ਪੂਰੀ ਮਿਹਨਤ ਨਾਲ ਕੰਮ ਕੀਤਾ ਅਤੇ ਪੰਜਾਬੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ। ਪਾਣੀ ਦੇ 1200 ਕਰੋੜ ਰੁਪਏ ਮਾਫ ਕੀਤੇ ਅਤੇ ਕਾਂਗਰਸ ਸਰਕਾਰ ਬਣਨ 'ਤੇ ਔਰਤਾਂ ਨੂੰ  1100 ਮਹੀਨਾ ਰਸੋਈ ਖਰਚ ਵੀ ਦੇਣਗੇ। ਇਸਦੇ ਨਾਲ ਹੀ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਸਕਾਲਰਸ਼ਿਪ ਸ਼ੁਰੂ ਕੀਤੀ ਜਾਵੇਗੀ।

    ਕਿੱਕੀ ਢਿੱਲੋਂ ਦੀ ਜਿੱਤ ਲਈ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਕਿੱਕੀ ਢਿੱਲੋਂ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ।

    Published by:Krishan Sharma
    First published:

    Tags: Charanjit Singh Channi, Congress, Punjab Congress, Punjab Election 2022, Punjab politics