• Home
  • »
  • News
  • »
  • punjab
  • »
  • CHANDIGARH PUNJAB ELECTION 2022 ARVIND KEJRIWALS HEALTH MINISTER FLEW CORONA RULES REACHED LUDHIANA TO CAMPAIGN FOR AAP CANDIDATE KS

ਕੇਜਰੀਵਾਲ ਦੇ ਸਿਹਤ ਮੰਤਰੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, 'ਆਪ' ਉਮੀਦਵਾਰ ਦੇ ਹੱਕ 'ਚ ਪੁੱਜੇ ਸਨ ਲੁਧਿਆਣਾ

Punjab Election 2022: ਲੁਧਿਆਣਾ (Ludiana) 'ਚ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਐਨ.ਕੇ.ਐਸ. ਕੰਗ ਦੇ ਪ੍ਰਚਾਰ ਦੌਰਾਨ ਦਿੱਲੀ ਦੇ ਸਿਹਤ ਮੰਤਰੀ (Health Minister Delhi) ਸਤਿੰਦਰ ਜੈਨ (Satinder Jain) ਨੇ ਪੰਜਾਬ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ (AAP) ਦੀ ਜਿੱਤ ਦਾ ਦਾਅਵਾ ਕੀਤਾ। ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰਾਂ ਨੂੰ ਛੱਡ ਕੇ ਨਾ ਤਾਂ ਕਿਸੇ ਨੇ ਮਾਸਕ ਪਾਇਆ ਅਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ। ਇਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿਧਾਂਤ ਲਈ ਖੁਦ ਬਿਨਾਂ ਮਾਸਕ ਘੁੰਮਦੇ ਵਿਖਾਈ ਦਿੱਤੇ।

  • Share this:
ਚੰਡੀਗੜ੍ਹ: ਮੁੱਲਾਂਪੁਰ ਦਾਖਾ ਤੋਂ ਆਪਣੇ ਉਮੀਦਵਾਰ ਭਾਰਤ ਦੇ ਹੱਕ 'ਚ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਦਿੱਲੀ ਦੇ ਸਿਹਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਸ਼ਰ੍ਹੇਆਮ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਂਦੇ ਵਿਖਾਈ ਦਿੱਤੇ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਜਨ ਸਭਾਵਾਂ ਅਤੇ ਰੈਲੀਆਂ ਤੇ ਰੋਕ ਹੈ ਪਰ ਇਨਡੋਰ ਹਾਲ ਵਿੱਚ ਵੱਡਾ ਇਕੱਠ ਕਰਕੇ ਆਮ ਆਦਮੀ ਪਾਰਟੀ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਆਪਣੇ ਉਮੀਦਵਾਰ ਐਨ.ਕੇ.ਐਸ. ਕੰਗ ਬਾਰੇ ਵਿਚਾਰ ਚਰਚਾ ਕੀਤੀ

ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਪੰਜਾਬ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹਲਕਾ ਦਾਖਾ 'ਚ ਜ਼ਿਮਨੀ ਚੋਣਾਂ ਦੌਰਾਨ ਹਰਵਿੰਦਰ ਸਿੰਘ ਫੂਲਕਾ ਦੇ ਹਲਕਾ ਛੱਡ ਜਾਣ ਦਾ ਪਾਰਟੀ ਖਮਿਆਜ਼ਾ ਭੁਗਤ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ, ਸਿਹਤ ਅਤੇ ਸਿੱਖਿਆ ਦੀਆਂ ਵਧੀਆ ਸੇਵਾਵਾਂ ਦੇਵੇਗੀ।

ਪ੍ਰੈੱਸ ਕਾਨਫ਼ਰੰਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰਾਂ ਨੂੰ ਛੱਡ ਕੇ ਨਾ ਤਾਂ ਕਿਸੇ ਨੇ ਮਾਸਕ ਪਾਇਆ ਅਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ। ਇਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿਧਾਂਤ ਲਈ ਖੁਦ ਬਿਨਾਂ ਮਾਸਕ ਘੁੰਮਦੇ ਵਿਖਾਈ ਦਿੱਤੇ। ਹਾਲਾਂਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਅਮਨਦੀਪ ਸਿੰਘ ਮੋਹੀ ਇਸ ਮਾਮਲੇ ਦੇ ਬਾਅਦ ਵਿੱਚ ਸਫਾਈ ਜ਼ਰੂਰ ਦਿੰਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ ਪਰ ਅਸੀਂ ਸਿਰਫ਼ 100 ਲੋਕਾਂ ਦਾ ਹੀ ਘੱਟ ਕਰਨਾ ਸੀ ਪਰ ਆਮ ਆਦਮੀ ਪਾਰਟੀ ਦੇ ਪਿਆਰ ਕਰਕੇ ਵੱਡੀ ਤਦਾਦ ਵਿਚ ਵਰਕਰ ਸਾਹਿਬਾਨ ਇੱਥੇ ਪਹੁੰਚ ਗਏ ਉਨ੍ਹਾਂ ਕਿਹਾ ਕਿ ਅਸੀਂ ਤਾਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ।

ਕਾਬਿਲੇਗੌਰ ਹੈ ਕਿ ਹਾਲੇ ਬੀਤੇ ਦਿਨ ਹੀ ਲੁਧਿਆਣਾ ਦੇ ਵਿਚ ਕੋਰੋਨਾਵਾਇਰਸ ਦੇ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ 1000 ਇਸ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧ ਰਹੇ ਹਨ।
Published by:Krishan Sharma
First published: