• Home
  • »
  • News
  • »
  • punjab
  • »
  • CHANDIGARH PUNJAB ELECTION 2022 BAHUJAN SAMAJ PARTY ANNOUNCES FIRST LIST OF 14 CANDIDATES KS

ਬਹੁਜਨ ਸਮਾਜ ਪਾਰਟੀ ਨੇ 14 ਉਮੀਦਵਾਰਾਂ ਦੀ ਸੂਚੀ ਐਲਾਨੀ, ਜਾਣੋ ਕਿਨ੍ਹਾਂ ਨੂੰ ਮਿਲੀ ਟਿਕਟ

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab vidhan Sabha Election) ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (Bahujan Samaj Party) ਨੇ ਆਪਣੇ 14 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਚੋਣਾਂ 2022 ਵਿੱਚ ਬਸਪਾ (BSP) ਦਾ ਅਕਾਲੀ ਦਲ (Akali Dal) ਨਾਲ ਗਠਜੋੜ ਹੈ, ਜਿਸ ਤਹਿਤ ਪਾਰਟੀ ਦੇ ਹਿੱਸੇ 20 ਸੀਟਾਂ ਮਿਲੀਆਂ ਹਨ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab vidhan Sabha Election) ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (Bahujan Samaj Party) ਨੇ ਆਪਣੇ 14 ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਚੋਣਾਂ 2022 ਵਿੱਚ ਬਸਪਾ (BSP) ਦਾ ਅਕਾਲੀ ਦਲ (Akali Dal) ਨਾਲ ਗਠਜੋੜ ਹੈ, ਜਿਸ ਤਹਿਤ ਪਾਰਟੀ ਦੇ ਹਿੱਸੇ 20 ਸੀਟਾਂ ਮਿਲੀਆਂ ਹਨ।

    ਵੀਰਵਾਰ ਬਸਪਾ ਨੇ 14 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸਤੋਂ ਪਹਿਲਾਂ ਬਸਪਾ ਅਤੇ ਅਕਾਲੀ ਦਲ ਵੱਲੋਂ 2 ਸੀਟਾਂ ਨੂੰ ਆਪਸ ਵਿੱਚ ਤਬਦੀਲ ਵੀ ਕੀਤਾ ਗਿਆ ਸੀ।

    ਬਸਪਾ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ।


    ਸੂਚੀ ਅਨੁਸਾਰ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasveer Singh Garhi) ਖੁਦ ਚੋਣ ਜੰਗ ਵਿੱਚ ਉਤਰਨਗੇ।

    ਜਾਣੋ ਕਿਨ੍ਹਾਂ ਨੂੰ ਕਿਥੋਂ ਮਿਲੀ ਟਿਕਟ

    ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਵਿੱਚ ਨਵਾਂ ਸ਼ਹਿਰ ਤੋਂ ਡਾ. ਨਛੱਤਰ ਪਾਲ, ਪਾਇਲ ਤੋਂ ਡਾ. ਜਸਪ੍ਰੀਤ ਸਿੰਘ, ਭੋਆ ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜਯੋਤੀ ਭੀਮ, ਦੀਨਾਨਗਰ ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢੈਪਈ, ਜਲੰਧਰ ਉਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉੜਮੁੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਆਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾਂ ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਅਤੇ ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਦੇ ਨਾਂਅ ਐਲਾਨੇ ਗਏ ਹਨ।
    Published by:Krishan Sharma
    First published: